ਲੁਧਿਆਣਾ (ਰਾਜ)- ਦੀਵਾਲੀ ਨੇੜੇ ਆਉਂਦੇ ਹੀ ਪਟਾਕਾ ਮੰਡੀ ’ਚ ਵਪਾਰੀਆਂ ਨੇ ਪਟਾਕੇ ਵੇਚਣੇ ਸ਼ੁਰੂ ਕਰ ਦਿੱਤੇ ਹਨ। ਪੁਲਸ ਨੇ ਪਟਾਕੇ ਚਲਾਉਣ ਦੇ ਸ਼ੌਕੀਨ ਲੋਕਾਂ ਖਿਲਾਫ ਸਖ਼ਤ ਕਾਰਵਾਈ ਦੀ ਤਿਆਰੀ ਖਿੱਚ ਲਈ ਹੈ। ਸ਼ੁੱਕਰਵਾਰ ਨੂੰ ਪੁਲਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਹੁਕਮ ਜਾਰੀ ਕੀਤੇ ਹਨ ਕਿ ਦੀਵਾਲੀ ਵਾਲੀ ਰਾਤ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਗੁਰਪੁਰਬ ’ਤੇ ਸਵੇਰੇ ਅਤੇ ਰਾਤ ਨੂੰ 1-1 ਘੰਟੇ ਤੱਕ ਪਟਾਕੇ ਚਲਾਏ ਜਾ ਸਕਦੇ ਹਨ। ਇਸ ਦੌਰਾਨ ਗ੍ਰੀਨ ਦੀਵਾਲੀ ’ਤੇ ਜ਼ੋਰ ਦਿੱਤਾ ਗਿਆ ਹੈ। ਜੇਕਰ ਕੋਈ ਵਿਅਕਤੀ ਨਿਰਧਾਰਿਤ ਸਮਾਂ ਸੀਮਾ ਤੋਂ ਬਾਹਰ ਪਟਾਕੇ ਚਲਾਉਂਦਾ ਹੈ ਤਾਂ ਪੁਲਸ ਉਸ ਵਿਰੁੱਧ ਸਖ਼ਤ ਕਾਰਵਾਈ ਕਰ ਸਕਦੀ ਹੈ।
ਦਰਅਸਲ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ’ਚ ਸਿਰਫ਼ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਸਿਰਫ ਉਹ ਪਟਾਕੇ ਜਿਸ ’ਚ ਬੇਰੀਅਮ ਲੂਣ ਜਾਂ ਮਿਸ਼ਰਿਤ ਐਂਟੀਮੋਨੀ, ਲਿਥੀਅਮ, ਮਰਕਰੀ, ਆਰਸੈਨਿਕ, ਲੀਡ ਜਾਂ ਸਟ੍ਰੋਂਟੀਅਮ ਕ੍ਰੋਮੇਟ ਦੀ ਵਰਤੋਂ ਨਾ ਹੁੰਦੀ ਹੋਵੇ, ਅਜਿਹੇ ਪਟਾਕੇ ਵੇਚੇ ਅਤੇ ਖਰੀਦੇ ਜਾ ਸਕਦੇ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਜ਼ਿਮਨੀ ਚੋਣਾਂ ਲਈ ਚੋਣ ਕਮਿਸ਼ਨ ਨੇ ਨਿਗਰਾਨਾਂ ਦੀ ਕੀਤੀ ਨਿਯੁਕਤੀ
ਹਾਨੀਕਾਰਕ ਰਸਾਇਣਾਂ ਵਾਲੇ ਪਟਾਕਿਆਂ ’ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜੇਕਰ ਕੋਈ ਮਨਾਹੀ ਵਾਲੇ ਪਟਾਕੇ ਖਰੀਦਦਾ ਜਾਂ ਚਲਾਉਂਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਆਨਲਾਈਨ ਪਟਾਕੇ ਖਰੀਦਣ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਦੀਵਾਲੀ ’ਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਪਟਾਕਿਆਂ ’ਤੇ ਵੀ ਪਾਬੰਦੀ ਹੈ।
ਦੀਵਾਲੀ ’ਤੇ ਦੁਵਿਧਾ ਜਾਰੀ
ਇਕ ਪਾਸੇ ਪੁਲਸ ਪ੍ਰਸ਼ਾਸਨ ਨੇ ਹੁਕਮ ਜਾਰੀ ਕਰ ਕੇ ਪਟਾਕੇ ਚਲਾਉਣ ਦਾ ਸਮਾਂ ਤੈਅ ਕਰ ਦਿੱਤਾ ਹੈ, ਜਿਸ ਅਨੁਸਾਰ ਦੀਵਾਲੀ 31 ਅਕਤੂਬਰ ਨੂੰ ਦੱਸੀ ਜਾਂਦੀ ਹੈ ਪਰ, ਲੋਕਾਂ ’ਚ ਅਜੇ ਵੀ ਦੁਵਿਧਾ ਬਣੀ ਹੋਈ ਹੈ ਕਿ ਦੀਵਾਲੀ 31 ਅਕਤੂਬਰ ਨੂੰ ਹੈ ਜਾਂ 1 ਨਵੰਬਰ ਨੂੰ ? ਅਜਿਹੇ ’ਚ ਕਈ ਲੋਕ 31 ਅਤੇ ਕੁਝ 1 ਨਵੰਬਰ ਨੂੰ ਦੀਵਾਲੀ ਮਨਾਉਣਗੇ ਪਰ ਪੁਲਸ ਦੇ ਹੁਕਮਾਂ ਅਨੁਸਾਰ ਪਟਾਕੇ ਚਲਾਉਣ ਦਾ ਸਮਾਂ 31 ਅਕਤੂਬਰ ਹੀ ਤੈਅ ਕੀਤਾ ਗਿਆ ਹੈ।
ਇਹ ਵੀ ਪੜ੍ਹੋ- DC ਦਫ਼ਤਰ ਦੇ ਰਜਿਸਟਰ 'ਚੋਂ ਦਸਤਾਵੇਜ਼ ਪਾੜ ਕੇ ਹੋਇਆ ਫ਼ਰਾਰ, ਪਰ ਪੁੱਤ ਆ ਗਿਆ ਕਾਬੂ, ਫ਼ਿਰ ਜੋ ਹੋਇਆ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਿਗਮ ਕਮਿਸ਼ਨਰ ਨੇ ਦਿੱਤੀ ਡੈੱਡਲਾਈਨ- 'ਸ਼ਹਿਰ ਦੀਆਂ ਸੜਕਾਂ 'ਤੇ ਦਿਖੇ ਟੋਏ ਤਾਂ ਖ਼ੈਰ ਨਹੀਂ...'
NEXT STORY