ਜਲੰਧਰ (ਖੁਰਾਣਾ)– ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਹੁਕਮ ਜਾਰੀ ਕੀਤੇ ਹਨ ਕਿ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ ਅਤੇ 31 ਦਸੰਬਰ ਤਕ ਸਾਰੀਆਂ ਸੜਕਾਂ ’ਤੇ ਪੈਚਵਰਕ ਆਦਿ ਲਾ ਕੇ ਸੜਕਾਂ ਨੂੰ ਟੋਏ-ਮੁਕਤ ਕਰ ਦਿੱਤਾ ਜਾਵੇ।
ਇਸ ਲਈ ਨਿਗਮ ਦੇ ਵੱਖ-ਵੱਖ ਪੱਧਰ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਸਮਾਂਹੱਦ ਖਤਮ ਹੁੰਦੇ ਹੀ ਅਧਿਕਾਰੀਆਂ ਵੱਲੋਂ ਸਰਟੀਫਿਕੇਟ ਦਿੱਤਾ ਜਾਵੇਗਾ ਕਿ ਉਨ੍ਹਾਂ ਦੇ ਇਲਾਕੇ ਦੀ ਕਿਸੇ ਵੀ ਸੜਕ ਵਿਚ ਕੋਈ ਟੋਇਆ ਨਹੀਂ ਹੈ। ਜੇਕਰ ਕਮਿਸ਼ਨਰ ਦੀ ਜਾਂਚ ਦੌਰਾਨ ਕੋਈ ਟੋਇਆ ਮਿਲਿਆ ਤਾਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ- DC ਦਫ਼ਤਰ ਦੇ ਰਜਿਸਟਰ 'ਚੋਂ ਦਸਤਾਵੇਜ਼ ਪਾੜ ਕੇ ਹੋਇਆ ਫ਼ਰਾਰ, ਪਰ ਪੁੱਤ ਆ ਗਿਆ ਕਾਬੂ, ਫ਼ਿਰ ਜੋ ਹੋਇਆ...
ਲੇਬਰ ਕੁਆਰਟਰਾਂ ਦੇ ਵਾਟਰ-ਸੀਵਰ ਕੁਨੈਕਸ਼ਨਾਂ ਦੀ ਕੀਤੀ ਜਾਵੇਗੀ ਜਾਂਚ
ਨਗਰ ਨਿਗਮ ਕਮਿਸ਼ਨਰ ਨੇ ਹੁਕਮ ਜਾਰੀ ਕੀਤੇ ਹਨ ਕਿ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ ਸਥਿਤ ਲੇਬਰ ਕੁਆਰਟਰਾਂ ਦਾ ਸਰਵੇ ਕੀਤਾ ਜਾਵੇ। ਸ਼ਿਕਾਇਤ ਮਿਲੀ ਹੈ ਕਿ ਵਧੇਰੇ ਕੁਆਰਟਰਾਂ ਵਿਚ ਬਿਨਾਂ ਮਨਜ਼ੂਰੀ ਦੇ ਪਾਣੀ ਦੇ ਕੁਨੈਕਸ਼ਨ ਲੱਗੇ ਹੋਏ ਹਨ, ਜਿਥੇ ਪਾਣੀ ਦੀ ਦੁਰਵਰਤੋਂ ਹੁੰਦੀ ਹੈ ਅਤੇ ਕੁਆਰਟਰ ਮਾਲਕਾਂ ਵੱਲੋਂ ਪਾਣੀ ਦੇ ਬਿੱਲ ਵੀ ਨਹੀਂ ਦਿੱਤੇ ਜਾਂਦੇ, ਜਿਸ ਕਾਰਨ ਨਿਗਮ ਨੂੰ ਵਿੱਤੀ ਨੁਕਸਾਨ ਹੋ ਰਿਹਾ ਹੈ। ਇਸ ਸਬੰਧੀ ਫੀਲਡ ਸਟਾਫ 15 ਨਵੰਬਰ ਤਕ ਸਰਵੇ ਕਰ ਕੇ ਕਮਿਸ਼ਨਰ ਨੂੰ ਰਿਪੋਰਟ ਭੇਜੇ।
ਇਹ ਵੀ ਪੜ੍ਹੋ- ਬਾਬਾ ਸਿੱਦਕੀ ਕਤ.ਲ ਕਾਂ.ਡ ਦਾ ਪੰਜਾਬ ਕੁਨੈਕਸ਼ਨ ਆਇਆ ਸਾਹਮਣੇ, ਪੁਲਸ ਨੇ ਸਹੁਰੇ ਘਰੋਂ ਚੁੱਕ ਲਿਆ 'ਸੁਜੀਤ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਜ਼ਿਮਨੀ ਚੋਣਾਂ ਲਈ ਚੋਣ ਕਮਿਸ਼ਨ ਨੇ ਨਿਗਰਾਨਾਂ ਦੀ ਕੀਤੀ ਨਿਯੁਕਤੀ
NEXT STORY