ਜਲੰਧਰ— ਪੰਜਾਬ ਵਿਚ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਖਾਸ ਤੌਰ 'ਤੇ ਜਿਨ੍ਹਾਂ ਘਰਾਂ ਵਿਚ ਬੱਚਿਆਂ ਦਾ ਜਨਮ ਹੋਇਆ ਹੋਵੇ, ਉੱਥੇ ਲੋਹੜੀ ਪਾਈ ਵੀ ਜਾਂਦੀ ਹੈ ਤੇ ਧੂਮ-ਧਾਮ ਨਾਲ ਮਨਾਈ ਵੀ ਜਾਂਦੀ ਹੈ। ਇਸੇ ਤਰ੍ਹਾਂ ਮਸ਼ਹੂਰ ਕ੍ਰਿਕਟਰ ਹਰਭਜਨ ਸਿੰਘ ਦੇ ਘਰ ਵੀ ਬੀਤੇ ਸਾਲ ਧੀ ਦੇ ਰੂਪ ਵਿਚ ਖੁਸ਼ੀਆਂ ਨੇ ਦਸਤਕ ਦਿੱਤੀ ਸੀ। ਇਸ ਸਟਾਰ ਕ੍ਰਿਕਟਰ ਨੇ ਆਪਣੀ ਬੇਟੀ ਹਿਨਾਯਾ ਹੀਰ ਦੀ ਪਹਿਲੀ ਲੋਹੜੀ ਪਾ ਕੇ ਧੀਆਂ ਦੀ ਲੋਹੜੀ ਪਾਉਣ ਦਾ ਖੂਬਸੂਰਤ ਸੰਦੇਸ਼ ਦਿੱਤਾ। ਹਰਭਜਨ ਦੀ ਪਤਨੀ ਗੀਤਾ ਬਸਰਾ ਨੇ ਬੇਟੀ ਹਿਨਾਯਾ ਹੀਰ ਦੀ ਪਹਿਲੀ ਲੋਹੜੀ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕਰਦੇ ਹੋਏ ਲਿਖਿਆ ਹੈ— 'ਮੇਰੇ ਦਿਲ ਦੀ ਧੜਕਣ ਹਿਨਾਯਾ ਨੂੰ ਪਹਿਲੀ ਲੋਹੜੀ ਮੁਬਾਰਕ ਹੋਵੇ, ਤੂੰ ਹਮੇਸ਼ਾ ਸੁਰੱਖਿਅਤ ਰਹੇ, ਅਸੀਂ ਤੇਰੇ ਲਈ ਸਭ ਤੋਂ ਵਧੀਆ ਚਾਹੁੰਦੇ ਹਾਂ।'
ਹਰਭਜਨ ਦੇ ਘਰ ਵਿਖੇ ਹਿਨਾਯਾ ਦੀ ਪਹਿਲੀ ਲੋਹੜੀ ਮਨਾਈ ਗਈ। ਇਸ ਸਮੇਂ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਕਈ ਦੋਸਤ ਮੌਜੂਦ ਸਨ। ਖਾਸ ਤੌਰ 'ਤੇ ਕ੍ਰਿਕਟਰ ਨਹਿਰਾ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ। ਇਸ ਮੌਕੇ ਪੰਜਾਬੀ ਗਾਇਕ ਸਤਿੰਦਰ ਸਰਤਾਜ ਨੇ ਆਪਣੀ ਗਾਇਕੀ ਨਾਲ ਸਭ ਨੂੰ ਕੀਲ੍ਹ ਲਿਆ ਅਤੇ ਨੰਨ੍ਹੀ ਹਿਨਾਯਾ ਲਈ ਗੀਤ ਗਾਏ। ਜ਼ਿਕਰਯੋਗ ਹੈ ਕਿ ਹਰਭਜਨ ਅਤੇ ਗੀਤਾ ਹਸਰਾ ਨੇ ਪਿਛਲੇ ਸਾਲ 29 ਅਕਤੂਬਰ ਨੂੰ ਵਿਆਹ ਕਰਵਾਇਆ ਸੀ ਅਤੇ 28 ਜੁਲਾਈ ਨੂੰ ਉਨ੍ਹਾਂ ਦੇ ਘਰ ਖੂਬਸੂਰਤ ਬੇਟੀ ਹਿਨਾਯਾ ਨੇ ਜਨਮ ਲਿਆ ਸੀ।
ਬੋਲੈਰੋ ਗੱਡੀ 'ਚੋਂ 14 ਲੱਖ 53 ਹਜ਼ਾਰ ਦੀ ਨਵੀਂ ਕਰੰਸੀ ਬਰਾਮਦ
NEXT STORY