ਮੁੱਲਾਂਪੁਰ ਦਾਖਾ(ਸੰਜੀਵ)-ਪਿੰਡ ਚੌਕੀਮਾਨ ਵਿਖੇ ਜਵਾਈ ਵੱਲੋਂ ਆਪਣੇ ਸੱਸ-ਸੁਹਰੇ ਨੂੰ ਨਸ਼ੀਲੇ ਅੰਬ ਖੁਆ ਕੇ ਨਾਬਾਲਿਗ ਸਾਲੀ ਨੂੰ ਭਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਦਾਖਾ ਦੀ ਪੁਲਸ ਨੇ ਜਸਵੀਰ ਸਿੰਘ ਪੁੱਤਰ ਨਕਲੀ ਰਾਮ ਵਾਸੀ ਪਿੰਡ ਚੌਕੀਮਾਨ ਦੇ ਬਿਆਨਾਂ 'ਤੇ ਕਥਿਤ ਦੋਸ਼ੀ ਜਸਵੀਰ ਸਿੰਘ ਉਰਫ ਜੱਸਾ ਪੁੱਤਰ ਰਘੂ ਵਾਸੀ ਗੁਰਾਇਆ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ। ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਕਥਿਤ ਦੋਸ਼ੀ ਜਸਵੀਰ ਸਿੰਘ ਉਰਫ ਜੱਸਾ ਉਨ੍ਹਾਂ ਦਾ ਜਵਾਈ ਹੈ, ਜੋ ਕਿ ਉਨ੍ਹਾਂ ਨੂੰ ਘਰ ਮਿਲਣ ਲਈ ਆਇਆ ਅਤੇ ਰਾਤ ਸੁਹਰੇ ਘਰ ਹੀ ਰਿਹਾ। ਰਾਤ ਸਮੇਂ ਉਸ ਨੇ ਆਪਣੀ ਸੱਸ ਤੇ ਸੁਹਰੇ ਨੂੰ ਅੰਬ ਖਾਣ ਲਈ ਦਿੱਤੇ। ਨਸ਼ੀਲੇ ਅੰਬ ਖਾਣ ਤੋਂ ਬਾਅਦ ਉਹ ਦੋਵੇਂ ਸੌਂ ਗਏ। ਦੂਸਰੇ ਦਿਨ ਸਵੇਰ 10 ਵਜੇ ਉਨ੍ਹਾਂ ਨੂੰ ਗੁਆਂਢੀਆਂ ਨੇ ਨੀਂਦ ਤੋਂ ਜਗਾਇਆ ਤਾਂ ਦੇਖਿਆ ਕਿ ਕਥਿਤ ਦੋਸ਼ੀ ਉਸ ਦੀ ਨਾਬਾਲਿਗ ਲੜਕੀ ਉਮਰ ਕਰੀਬ 17 ਸਾਲ ਨੂੰ ਭਜਾ ਕੇ ਆਪਣੇ ਨਾਲ ਲੈ ਗਿਆ ਸੀ।
ਦਾਜ਼ ਨੂੰ ਲੈ ਕੇ ਨੂੰਹਾਂ ਦੀ ਕੀਤੀ ਕੁੱਟਮਾਰ, ਜ਼ਖਮੀ
NEXT STORY