ਲੁਧਿਆਣਾ(ਵਿਪਨ)-ਸਥਾਨਕ ਰੇਲਵੇ ਸਟੇਸ਼ਨ 'ਤੇ ਇਕ ਮਹਿਲਾ ਕਰਮਚਾਰੀ ਨੇ ਆਪਣੇ ਅਧਿਕਾਰੀ 'ਤੇ ਉਸ ਦੇ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਾਏ ਹਨ। ਇਸ ਬਾਰੇ 'ਚ ਰੇਲ ਕਰਮਚਾਰੀਆਂ ਦੀ ਯੂਨੀਅਨ ਨਾਰਦਨ ਰੇਲਵੇ ਮੈਨਜ਼ ਯੂਨੀਅਨ ਨੂੰ ਸੂਚਨਾ ਮਿਲਣ ਦੇ ਬਾਅਦ ਰੇਲ ਕਰਮੀਆਂ ਨੇ ਉਕਤ ਅਧਿਕਾਰੀ ਦਾ ਦਫਤਰ ਘੇਰ ਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਥਾਨਕ ਏ. ਡੀ. ਐੱਮ. ਈ. ਦਫਤਰ 'ਚ ਤਾਇਨਾਤ ਇਕ ਚੌਥੀ ਸ਼੍ਰੇਣੀ ਮਹਿਲਾ ਕਰਮਚਾਰੀ ਨੇ ਏ. ਡੀ. ਐੱਮ. ਈ. ਗੁਰਾਂਦਾਸ 'ਤੇ ਡਿਊਟੀ ਦੇ ਦੌਰਾਨ ਉਸ ਦੇ ਪਾਏ ਕੱਪੜਿਆਂ ਨੂੰ ਲੈ ਕੇ ਅਸ਼ਲੀਲ ਹਰਕਤਾਂ ਕਰਨ, ਉਸ ਨੂੰ ਫੋਨ 'ਤੇ ਅਸ਼ਲੀਲ ਵੀਡੀਓ ਦਿਖਾਉਣ ਦੀ ਕੋਸ਼ਿਸ਼, ਦਫਤਰ 'ਚ ਦੇਰ ਸ਼ਾਮ ਤੱਕ ਰੋਕਣ ਸਮੇਤ ਉਸ ਦੇ ਨਾਲ ਹੋਰ ਤਰੀਕਿਆਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲਾ ਕੇ ਦਫਤਰ 'ਚ ਹੋਰ ਕਰਮਚਾਰੀਆਂ ਨੂੰ ਰੋਂਦੇ ਹੋਏ ਇਸੇ ਬਾਰੇ ਜਾਣਕਾਰੀ ਦਿੱਤੀ। ਇਸ ਹਰਕਤ ਦਾ ਪਤਾ ਲੱਗਣ 'ਤੇ ਨਾਰਦਨ ਰੇਲਵੇ ਮੈਨਜ਼ ਯੂਨੀਅਨ ਦੇ ਅਧਿਕਾਰੀਆਂ ਕਾ. ਦਲਜੀਤ ਸਿੰਘ, ਕਾਮਰੇਡ ਅਸ਼ੋਕ ਕੁਮਾਰ ਦੀ ਅਗਵਾਈ 'ਚ ਯੂਨੀਅਨ ਅਧਿਕਾਰੀਆਂ ਅਤੇ ਵਰਕਰਾਂ ਨੇ ਉਕਤ ਅਧਿਕਾਰੀ ਦੇ ਦਫਤਰ ਦੇ ਬਾਹਰ ਇਕੱਠੇ ਹੋ ਕੇ ਏ. ਡੀ. ਐੱਮ. ਈ. ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਹੰਗਾਮਾ ਖੜ੍ਹਾ ਹੋਣ ਦੇ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੌਕੇ 'ਤੇ ਪਹੁੰਚੇ ਡੀ. ਟੀ. ਐੱਮ. ਸਤਿੰਦਰਪਾਲ ਸਿੰਘ, ਰੇਲਵੇ ਸੁਰੱਖਿਆ ਬਲ ਇੰਚਾਰਜ ਵਿਨੋਦ ਕੁਮਾਰ ਨੇ ਪੀੜਤਾ ਕਰਮਚਾਰੀ ਤੋਂ ਜਾਣਕਾਰੀ ਲੈ ਕੇ ਉਨ੍ਹਾਂ ਨੂੰ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇਣ ਦੇ ਬਾਅਦ ਸ਼ਾਂਤ ਕੀਤਾ ਗਿਆ ਅਤੇ ਦੋਸ਼ੀ ਅਧਿਕਾਰੀ ਖਿਲਾਫ ਪੀੜਤਾ ਵੱਲੋਂ ਦਿੱਤੀ ਗਈ ਸ਼ਿਕਾਇਤ ਅਤੇ ਦੋਸ਼ੀ ਅਧਿਕਾਰੀ ਵੱਲੋਂ ਲਿਖਤੀ ਤੌਰ 'ਤੇ ਦਿੱਤੀ ਗਈ ਆਪਣੀ ਸਫਾਈ ਦੀ ਰਿਪੋਰਟ ਬਣਾ ਕੇ ਫਿਰੋਜ਼ਪੁਰ ਮੰਡਲ ਪ੍ਰਬੰਧਕ ਨੂੰ ਕਾਰਵਾਈ ਦੇ ਭੇਜਣ ਦੀ ਸੂਚਨਾ ਹੈ। ਇਸ ਸਬੰਧ ਵਿਚ ਏ. ਡੀ. ਐੱਮ. ਈ. ਨਾਲ ਸੰਪਰਕ ਕਰਨਾ ਚਾਹਿਆ ਤਾਂ ਨਹੀਂ ਹੋ ਸਕਿਆ।
ਨੌਜਵਾਨ ਵੱਲੋਂ ਸਲਫ਼ਾਸ ਖਾ ਕੇ ਜੀਵਨ ਲੀਲਾ ਸਮਾਪਤ
NEXT STORY