ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)-ਪਿਛਲੀ ਰਾਤ ਧਨੌਲਾ ਰੋਡ 'ਤੇ ਮਿੱਤਲ ਟਰੇਡਿੰਗ ਕੰਪਨੀ 'ਚ ਚੋਰੀ ਕਰਨ ਉਪਰੰਤ ਚੋਰਾਂ ਵੱਲੋਂ ਦੁਕਾਨ ਨੂੰ ਅੱਗ ਲਾਉਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਦਿੰਦਿਆਂ ਹਲਦੀ-ਮਿਰਚ ਦੇ ਥੋਕ ਦਾ ਕੰਮ ਕਰਨ ਵਾਲੇ ਦੁਕਾਨ ਮਾਲਕ ਰਾਕੇਸ਼ ਕੁਮਾਰ ਮਿੱਤਲ ਪੁੱਤਰ ਗਿਆਨ ਚੰਦ ਨੇ ਦੱਸਿਆ ਕਿ ਚੋਰਾਂ ਵੱਲੋਂ 25 ਹਜ਼ਾਰ ਰੁਪਏ ਦੀ ਨਕਦੀ ਸਮੇਤ 5-6 ਲੱਖ ਰੁਪਏ ਦਾ ਨੁਕਸਾਨ ਬਚੇ ਸਾਮਾਨ ਨੂੰ ਅੱਗ ਲਾਉਣ ਕਾਰਨ ਹੋਇਆ ਹੈ।
ਕੀ ਕਹਿੰਦੇ ਹਨ ਐੱਸ. ਐੱਚ. ਓ.
ਜਦੋਂ ਇਸ ਸਬੰਧੀ ਥਾਣਾ ਸਿਟੀ ਕੋਤਵਾਲੀ ਦੇ ਮੁੱਖ ਅਫਸਰ ਬਲਵੰਤ ਸਿੰਘ ਅਤੇ ਪੁਲਸ ਚੌਕੀ ਇੰਡਸਟਰੀ ਏਰੀਆ ਦੇ ਇੰਚਾਰਜ ਧਰਮਪਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੀ. ਸੀ. ਆਰ. ਨੰਬਰ 5 ਦੇ ਪੁਲਸ ਮੁਲਾਜ਼ਮਾਂ ਨੇ ਪਿਛਲੀ ਰਾਤ ਇਕ ਵਜੇ ਦੁਕਾਨ ਤੋਂ ਧੂੰਆਂ ਨਿਕਲਦਾ ਦੇਖ ਕੇ ਤੁਰੰਤ ਫਾਇਰ ਬ੍ਰਿਗੇਡ ਅਤੇ ਪੁਲਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਦੁਕਾਨਦਾਰ ਜਦੋਂ ਤੱਕ ਦੁਕਾਨ 'ਤੇ ਪੁੱਜਾ, ਅੱਗ 'ਤੇ ਕਾਬੂ ਪਾ ਲਿਆ ਗਿਆ ਸੀ। ਪਹਿਲੀ ਨਜ਼ਰ ਵਿਚ ਇਹ ਸ਼ਾਰਟ-ਸਰਕਟ ਕਾਰਨ ਹੋਇਆ ਨੁਕਸਾਨ ਲੱਗਦਾ ਸੀ ਪਰ ਜਦੋਂ ਬਾਰੀਕੀ ਨਾਲ ਜਾਂਚ ਕੀਤੀ ਤਾਂ ਸਾਰੀ ਸੱਚਾਈ ਸਾਹਮਣੇ ਆ ਗਈ। ਸੀ. ਸੀ. ਟੀ. ਵੀ. ਕੈਮਰਿਆਂ ਵਿਚ ਉਕਤ ਦੋਸ਼ੀ ਕੈਦ ਹੋ ਚੁੱਕੇ ਸਨ। ਉਨ੍ਹਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਕਰੰਟ ਲੱਗਣ ਨਾਲ ਦਰਜ਼ੀ ਦੀ ਮੌਤ
NEXT STORY