ਧਨੌਲਾ(ਰਵਿੰਦਰ)-ਮੰਗਲਵਾਰ ਦੀ ਸ਼ਾਮ ਨੂੰ ਪਿੰਡ ਹਰੀਗੜ੍ਹ 'ਚ ਟੇਲਰ ਮਾਸਟਰ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ 'ਤੇ ਹਾਜ਼ਰ ਮ੍ਰਿਤਕ ਦੇ ਲੜਕੇ ਰਵਿੰਦਰ ਸਿੰਘ ਅਤੇ ਗੁਆਂਢੀ ਚਮਕੌਰ ਸਿੰਘ ਪੁੱਤਰ ਹਰਨੇਕ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ (44) ਪੁੱਤਰ ਨਛੱਤਰ ਸਿੰਘ ਪਿੰਡ 'ਚ ਟੇਲਰ ਮਾਸਟਰ ਦਾ ਕੰਮ ਕਰਦਾ ਸੀ, ਇਸ ਲਈ ਉਹ ਸ਼ਾਮ ਨੂੰ ਕੱਪੜੇ ਪ੍ਰੈੱਸ ਕਰ ਰਿਹਾ ਸੀ ਕਿ ਅਚਾਨਕ ਪ੍ਰੈੱਸ 'ਚ ਕਰੰਟ ਆਉਣ ਕਾਰਨ ਸਤਨਾਮ ਸਿੰਘ ਨੂੰ ਜ਼ੋਰ ਨਾਲ ਝਟਕਾ ਲੱਗਿਆ। ਉਨ੍ਹਾਂ ਦੱਸਿਆ ਕਿ ਉਸ ਨੂੰ ਤੁਰੰਤ ਸਰਕਾਰੀ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾ ਦਿੱਤਾ, ਜਿਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਸੇਵਾ ਕੇਂਦਰ ਬਣੇ ਦੁਬਿਧਾ ਕੇਂਦਰ ਭੜਕੇ ਲੋਕਾਂ ਕੀਤੀ ਨਾਅਰੇਬਾਜ਼ੀ
NEXT STORY