ਬਠਿੰਡਾ(ਬਲਵਿੰਦਰ)-ਦੀਵਾਲੀ ਵਾਲੀ ਰਾਤ ਕਰੀਬ 11 ਵਜੇ ਕੁਝ ਨਸ਼ੇੜੀਆਂ ਨੇ ਇਕ ਥਾਣੇਦਾਰ ਤੇ ਇਕ ਹੌਲਦਾਰ ਦੀ ਕੁੱਟਮਾਰ ਕਰ ਦਿੱਤੀ, ਜਿਨ੍ਹਾਂ ਵਿਰੁੱਧ ਮੁਕੱਦਮਾ ਦਰਜ ਹੋ ਚੁੱਕਾ ਹੈ ਤੇ ਉਹ ਫਰਾਰ ਹਨ। ਹੋਇਆ ਇੰਝ ਕਿ ਪਰਸ ਰਾਮ ਨਗਰ ਨੇੜੇ 11 ਵਜੇ ਪਟਾਕੇ ਚੱਲ ਰਹੇ ਸਨ। ਸ਼ਿਕਾਇਤ ਮਿਲਣ 'ਤੇ ਥਾਣਾ ਕੈਨਾਲ ਕਾਲੋਨੀ ਦਾ ਥਾਣੇਦਾਰ ਪ੍ਰਕਾਸ਼ ਸਿੰਘ ਤੇ ਹੌਲਦਾਰ ਕੁਲਵੰਤ ਸਿੰਘ ਮੌਕੇ 'ਤੇ ਪਹੁੰਚੇ। ਉਨ੍ਹਾਂ ਪਟਾਕੇ ਚਲਾ ਰਹੇ ਨਸ਼ੇੜੀਆਂ ਨੂੰ ਯਾਦ ਕਰਵਾਇਆ ਕਿ ਪਟਾਕੇ ਚਲਾਉਣ ਦਾ ਸਮਾਂ 9.30 ਵਜੇ ਤੱਕ ਹੀ ਸੀ। ਉਸ ਤੋਂ ਬਾਅਦ ਪਟਾਕੇ ਚਲਾਉਣ 'ਤੇ ਅਦਾਲਤ ਨੇ ਪਾਬੰਦੀ ਲਾਈ ਹੋਈ ਹੈ, ਜਿਸ 'ਤੇ ਥਾਣੇਦਾਰ ਤੇ ਹੌਲਦਾਰ ਨਾਲ ਨਸ਼ੇੜੀ ਬਹਿਸਣ ਲੱਗੇ। ਇਹ ਬਹਿਸ ਕਾਫੀ ਵਧ ਗਈ, ਜਿਸ ਤੋਂ ਬਾਅਦ ਨਸ਼ੇੜੀਆਂ ਨੇ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ। ਆਸ-ਪਾਸ ਦੇ ਲੋਕਾਂ ਨੇ ਪੁਲਸ ਮੁਲਾਜ਼ਮਾਂ ਨੂੰ ਛੁਡਵਾਇਆ। ਜਦੋਂ ਤੱਕ ਦੂਜੀ ਪੁਲਸ ਪਾਰਟੀ ਮੌਕੇ 'ਤੇ ਪਹੁੰਚੀ, ਉਦੋਂ ਤੱਕ ਹਮਲਾਵਰ ਫਰਾਰ ਹੋ ਚੁੱਕੇ ਸਨ। ਤਫਤੀਸ਼ੀ ਅਧਿਕਾਰੀ ਰਘੁਵੀਰ ਸਿੰਘ ਨੇ ਦੱਸਿਆ ਕਿ ਧਰਮਵੀਰ ਸਿੰਘ ਵੈਲਡਰ, ਠਾਕੁਰ ਏ. ਐੱਸ. ਐੱਮ., ਨੀਨਾ ਡਰਾਈਵਰ ਸਣੇ 20 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਲਈ ਸਰਗਰਮੀਆਂ ਵਧਾ ਦਿੱਤੀਆਂ ਹਨ, ਜੋ ਅਜੇ ਫਰਾਰ ਹਨ। ਛੇਤੀ ਹੀ ਇਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਸੜਕ ਹਾਦਸੇ 'ਚ ਇਕ ਦੀ ਮੌਤ, ਔਰਤ ਜ਼ਖਮੀ
NEXT STORY