ਰਾਹੋਂ(ਪ੍ਰਭਾਕਰ)-ਸਤਲੁਜ ਦਰਿਆ ਤੋਂ ਗੈਰ-ਕਾਨੂੰਨੀ ਢੰਗ ਨਾਲ ਰੇਤ ਭਰ ਕੇ ਲਿਆਉਂਦੇ ਚਾਲਕ ਨੂੰ ਪੁਲਸ ਨੇ ਸਮੇਤ ਟਰੈਕਟਰ-ਟਰਾਲੀ ਕਾਬੂ ਕਰ ਲਿਆ। ਏ.ਐੱਸ.ਆਈ. ਜਸਵਿੰਦਰਪਾਲ ਨੇ ਟਰੈਕਟਰ ਦੇ ਚਾਲਕ ਹੈਪੀ ਸਿੰਘ ਪੁੱਤਰ ਗੁਲਜ਼ਾਰ ਸਿੰਘ ਵਾਸੀ ਲਾਲੇਵਾਲ ਖਿਲਾਫ਼ ਥਾਣਾ ਰਾਹੋਂ ਵਿਖੇ ਮਾਮਲਾ ਦਰਜ ਕਰ ਕੇ ਰੇਤ ਨਾਲ ਭਰੀ ਟਰੈਕਟਰ-ਟਰਾਲੀ ਨੂੰ ਜ਼ਬਤ ਕਰ ਲਿਆ। ਐੱਸ.ਐੱਚ.ਓ. ਸੁਭਾਸ਼ ਬਾਠ ਨੇ ਗੈਰ-ਕਾਨੂੰਨੀ ਢੰਗ ਨਾਲ ਮਾਈਨਿੰਗ ਕਰਨ ਵਾਲਿਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਗੈਰ-ਕਾਨੂੰਨੀ ਕੰਮ ਕਰਨ ਤੋਂ ਬਾਜ਼ ਆ ਜਾਣ ਨਹੀਂ ਤਾਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
ਟ੍ਰਾਂਸਫਾਰਮਰ 'ਚੋਂ ਤਾਂਬਾ ਚੋਰੀ ਕਰਨ ਦੇ ਮਾਮਲੇ 'ਚ ਪਰਚਾ ਦਰਜ
NEXT STORY