ਲੋਹੀਆਂ ਖਾਸ(ਮਨਜੀਤ)-ਸਥਾਨਕ ਸ਼ਹੀਦ ਭਗਤ ਸਿੰਘ ਚੌਕ ਵਿਚ ਸਥਿਤ ਕੁਰੈਸ਼ੀ ਕਰਿਆਨਾ ਸਟੋਰ 'ਤੇ ਕੰਮ ਕਰਦਾ ਇਕ ਬਿਹਾਰੀ ਕਰਿੰਦਾ ਦੁਕਾਨ 'ਚੋਂ ਤਿੰਨ ਲੱਖ ਰੁਪਏ 'ਤੇ ਹੱਥ ਸਾਫ ਕਰ ਕੇ ਫਰਾਰ ਹੋ ਗਿਆ। ਦੁਕਾਨ ਮਾਲਕ ਸਰਦਾਰ ਮੁਹੰਮਦ ਨੇ ਦੱਸਿਆ ਕਿ ਜਦੋਂ ਮੈਂ ਅੱਜ ਸਵੇਰੇ ਦੁਕਾਨ 'ਤੇ ਆਇਆ ਤਾਂ ਦੇਖਿਆ ਕਿ ਗੱਲਾ ਖੁੱਲ੍ਹਾ ਹੋਇਆ ਸੀ, ਜਿਸ 'ਚ ਪਏ 3 ਲੱਖ ਰੁਪਏ ਗਾਇਬ ਸਨ, ਜੋ ਕਿਸੇ ਨੂੰ ਦੇਣ ਲਈ ਰੱਖੇ ਹੋਏ ਸਨ। ਜਦੋਂ ਮੈਂ ਉਪਰ ਬਣੇ ਸਟੋਰ 'ਚ ਗਿਆ ਤਾਂ ਉਸ ਦਾ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਅਤੇ ਦੁਕਾਨ 'ਤੇ ਕੰਮ ਕਰਦਾ ਲੜਕਾ ਵਿਨੋਦ ਵੀ ਫਰਾਰ ਹੋ ਗਿਆ ਸੀ, ਜਿਸ ਤੋਂ ਸ਼ੱਕ ਪਿਆ ਕਿ ਉਸ ਨੇ ਹੀ ਚੋਰੀ ਨੂੰ ਅੰਜਾਮ ਦਿੱਤਾ। ਥਾਣਾ ਮੁਖੀ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਵਿਨੋਦ ਦਾ ਮੋਬਾਇਲ ਨੰਬਰ ਟਰੇਸ ਕੀਤਾ ਜਾ ਰਿਹਾ ਅਤੇ ਉਸ ਦੀ ਭਾਲ 'ਚ ਛਾਪੇਮਾਰੀ ਵੀ ਕੀਤੀ ਜਾ ਰਹੀ। ਜਲਦ ਸਭ ਸਾਹਮਣੇ ਆ ਜਾਵੇਗਾ।
ਬੱਸ ਤੇ ਟਰਾਲੇ ਦੀ ਸਿੱਧੀ ਟੱਕਰ, ਡਰਾਈਵਰਾਂ ਸਮੇਤ ਦਰਜਨ ਜ਼ਖਮੀ
NEXT STORY