ਸੁਨਾਮ ਊਧਮ ਸਿੰਘ ਵਾਲਾ(ਬਾਂਸਲ)-ਜਗਤਪੁਰਾ ਬਸਤੀ ਵਿਖੇ ਇਕ ਘਰ 'ਚ ਦਾਖਲ ਹੋ ਕੇ ਕੁਝ ਵਿਅਕਤੀਆਂ ਵੱਲੋਂ ਭੰਨ-ਤੋੜ ਅਤੇ ਕੀਮਤੀ ਸਾਮਾਨ ਚੋਰੀ ਕਰਨ ਦੇ ਦੋਸ਼ 'ਚ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਸੁਮਨ ਰਾਣੀ ਨੇ ਪੁਲਸ ਨੂੰ ਦੱਸਿਆ ਕਿ ਬੀਤੇ ਦਿਨ ਉਸ ਦੇ ਜੇਠ ਨਾਲ ਕੁਝ ਵਿਅਕਤੀਆਂ ਦੀ ਲੜਾਈ ਹੋਈ ਸੀ ਅਤੇ ਉਸ ਦਾ ਜੇਠ ਜ਼ੇਰੇ ਇਲਾਜ ਸੀ ਅਤੇ ਘਰ 'ਚ ਉਹ ਅਤੇ ਜੇਠ ਦਾ ਲੜਕਾ ਸੀ, ਕੁਝ ਵਿਅਕਤੀਆਂ ਜਿਨ੍ਹਾਂ ਕੋਲ ਲੋਹੇ ਦੀ ਰਾਡ ਸੀ ਨੇ ਮੇਰੇ ਪਤੀ ਬਾਰੇ ਪੁੱਛਿਆ ਤੇ ਮੇਰੀ ਬਾਂਹ ਫੜ ਲਈ ਅਤੇ ਘਰ ਦੀ ਭੰਨ-ਤੋੜ ਕਰਨ ਲੱਗੇ ਅਤੇ ਮੇਰੇ ਭਤੀਜੇ ਦਾ ਗਲਾ ਫੜ ਲਿਆ। ਪੀੜਤਾ ਨੇ ਦੱਸਿਆ ਕਿ ਉਕਤ ਵਿਅਕਤੀ ਭੰਨ-ਤੋੜ ਕਰਨ ਤੋਂ ਇਲਾਵਾ ਗਹਿਣੇ ਵੀ ਚੋਰੀ ਕਰ ਕੇ ਲੈ ਗਏ।
ਸਿੱਖਿਆ ਸੁਧਾਰਾਂ ਲਈ ਚਿੰਤਤ ਨਜ਼ਰ ਆਇਆ ਵਿਧਾਨ ਸਭਾ ਸਦਨ
NEXT STORY