ਲੁਧਿਆਣਾ(ਰਿਸ਼ੀ, ਸਿਆਲ)-ਲੁੱਟ-ਖੋਹ ਦੇ ਮਾਮਲੇ 'ਚ ਫੜਿਆ ਗਿਆ ਦੋਸ਼ੀ ਸੋਮਵਾਰ ਨੂੰ ਕਚਹਿਰੀ ਕੰਪਲੈਕਸ ਤੋਂ ਪੇਸ਼ੀ ਦੌਰਾਨ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ ਦੋਸ਼ੀ ਮਨਦੀਪ ਸਿੰਘ (25) ਨਿਵਾਸੀ ਗਰੇਵਾਲ ਕਾਲੋਨੀ ਤੇ ਕਾਂਸਟੇਬਲ ਅਮਰਜੀਤ ਸਿੰਘ ਖਿਲਾਫ ਧਾਰਾ 223, 224 ਤਹਿਤ ਕੇਸ ਦਰਜ ਕਰ ਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਜਤਿੰਦਰ ਕੁਮਾਰ ਨੇ ਦੱਸਿਆ ਕਿ ਫਰਾਰ ਦੋਸ਼ੀ ਖਿਲਾਫ ਥਾਣਾ ਸਲੇਮ ਟਾਬਰੀ ਵਿਚ 17 ਮਈ 2017 ਨੂੰ ਧਾਰਾ 379-ਬੀ ਤਹਿਤ ਕੇਸ ਦਰਜ ਹੋਇਆ ਸੀ। ਮੰਗਲਵਾਰ ਨੂੰ ਪੁਲਸ ਪਾਰਟੀ ਉਸ ਨੂੰ ਕਚਹਿਰੀ ਕੰਪਲੈਕਸ ਦੀ ਦੂਸਰੀ ਮੰਜ਼ਿਲ 'ਤੇ ਪੇਸ਼ੀ 'ਤੇ ਲੈ ਕੇ ਆਈ ਸੀ। ਕੋਰਟ ਵਿਚ ਜਾਣ ਤੋਂ ਪਹਿਲਾਂ ਜਦੋਂ ਉਸ ਦੀ ਹੱਥਕੜੀ ਖੋਲ੍ਹੀ ਤਾਂ ਇਸ ਦਾ ਫਾਇਦਾ ਉਠਾ ਕੇ ਉਹ ਪੁਲਸ ਨੂੰ ਚਕਮਾ ਦੇ ਕੇ ਭੱਜ ਗਿਆ, ਜਿਸ ਦੇ ਬਾਅਦ ਪੁਲਸ ਨੇ ਤੁਰੰਤ ਕੇਸ ਦਰਜ ਕਰ ਕੇ ਉਸ ਦੀ ਭਾਲ 'ਚ ਕਈ ਟੀਮਾਂ ਭੇਜ ਦਿੱਤੀਆਂ।
ਰਾਖਵੇਂ ਕੋਚ 'ਚ ਚੜ੍ਹ ਸਕਣਗੇ ਸਿਰਫ ਰਾਖਵੀਂ ਟਿਕਟ ਵਾਲੇ ਯਾਤਰੀ
NEXT STORY