ਖੰਨਾ(ਸੁਨੀਲ)-ਇੱਥੋਂ ਭੱਟੀਆਂ ਪਿੰਡ 'ਚ ਸ਼ਰਾਬ ਠੇਕੇ ਦਾ ਸ਼ਟਰ ਤੋੜਕੇ ਅਣਪਛਾਤੇ ਤਿੰਨ ਵਿਅਕਤੀ ਕਰਿੰਦੇ ਨੂੰ ਬੰਧਕ ਬਣਾ ਕੇ ਸ਼ਰਾਬ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਘਟਨਾ ਦੇ ਬਾਅਦ ਬੰਧਕ ਕਰਿੰਦੇ ਨੇ ਠੇਕਾ ਇੰਚਾਰਜ ਨੂੰ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਨਜ਼ਦੀਕੀ ਭੱਟੀਆਂ ਪਿੰਡ 'ਚ ਜੀ. ਟੀ. ਰੋਡ 'ਤੇ ਸ਼ਰਾਬ ਦੇ ਠੇਕੇ 'ਤੇ ਮੰਗਲਵਾਰ ਤੜਕੇ ਕਰੀਬ ਸਾਢੇ ਤਿੰਨ ਵਜੇ ਤਿੰਨ ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਨੇ ਠੇਕੇ ਦਾ ਸ਼ਟਰ ਤੋੜਿਆ ਅਤੇ ਅੰਦਰ ਦਾਖਲ ਹੋ ਗਏ, ਇਸਦੇ ਬਾਅਦ ਉਨ੍ਹਾਂ ਦੇ ਠੇਕੇ ਅੰਦਰ ਸੌਂ ਰਹੇ ਠੇਕੇਦਾਰ ਦੇ ਕਰਿੰਦੇ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸਨੂੰ ਬੰਧਕ ਬਣਾ ਲਿਆ। ਇਸ ਉਪਰੰਤ ਤਿੰਨੋਂ ਅਣਪਛਾਤੇ ਵਿਅਕਤੀ ਠੇਕੇ ਅੰਦਰੋਂ ਕਰੀਬ 95 ਹਜ਼ਾਰ ਰੁਪਏ ਦੀਆਂ ਮਹਿੰਗੀਆਂ ਸ਼ਰਾਬ ਦੀਆਂ ਬੋਤਲਾਂ ਅਤੇ ਕਰੀਬ 13 ਹਜ਼ਾਰ ਰੁਪਏ ਨਕਦੀ ਲੁੱਟਕੇ ਫਰਾਰ ਹੋ ਗਏ। ਕਰਿੰਦੇ ਵੱਲੋਂ ਠੇਕਾ ਲੁੱਟਣ ਸੰਬੰਧੀ ਦਿੱਤੀ ਗਈ ਸੂਚਨਾ ਦੇ ਬਾਅਦ ਸ਼ਰਾਬ ਠੇਕਿਆਂ ਦੇ ਇੰਚਾਰਜ ਪ੍ਰਦੀਪ ਕੁਮਾਰ ਅਤੇ ਅਜੈ ਕੌਸ਼ਲ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਵਾਰਦਾਤ ਸੰਬੰਧੀ ਸਿਟੀ ਪੁਲਸ ਨੂੰ ਸੂਚਨਾ ਦਿੱਤੀ। ਜਿਸਦੇ ਬਾਅਦ ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।
ਪੁਲਸ ਹੱਥ ਲੱਗੀ ਸਫਲਤਾ ਚੋਰੀ ਕਰਨ ਵਾਲੇ 7 ਮੈਂਬਰੀ ਗਿਰੋਹ ਦਾ ਸਰਗਨਾ ਗ੍ਰਿਫਤਾਰ
NEXT STORY