ਮੁੱਦਕੀ(ਰੰਮੀ ਗਿੱਲ)—ਪਿੰਡ ਜੰਡਵਾਲਾ ਵਿਖੇ ਕੁਝ ਚੋਰਾਂ ਵੱਲੋਂ ਪਿੰਡ ਦੇ ਜਿਮ ਦਾ ਸਾਰਾ ਸਾਮਾਨ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿੰਡ ਦੇ ਮੋਹਤਬਰ ਸੱਜਣ ਕੁਲਵੰਤ ਸਿੰਘ ਸਾ. ਪੰਚ, ਸੁਖਜੀਤ ਸਿੰਘ, ਸੁਖਮੰਦਰ ਸਿੰਘ, ਗੁਰਪ੍ਰੀਤ ਸਿੰਘ ਫੌਜੀ, ਜਸਵੰਤ ਸਿੰਘ, ਦਰਸ਼ਨ ਸਿੰਘ, ਹਾਕਮ ਸਿੰਘ, ਮਲਕੀਤ ਸਿੰਘ ਆਦਿ ਪਿੰਡ ਦੇ ਪਤਵੰਤਿਆਂ ਅਤੇ ਪੰਚਾਂ ਨੇ 'ਜਗ ਬਾਣੀ' ਨੂੰ ਦੱਸਿਆ ਕਿ ਬੀਤੀ 13 ਮਾਰਚ ਦੀ ਸਵੇਰ ਨੂੰ ਪਿੰਡ ਦੇ ਨੌਜਵਾਨ ਕਸਰਤ ਕਰਨ ਲਈ ਜਦੋਂ ਜਿਮ ਵਿਚ ਆਏ ਤਾਂ ਦੇਖਿਆ ਕਿ ਪਿੰਡ ਦੇ ਪੰਚਾਇਤ ਘਰ ਵਿਖੇ ਬਣੇ ਜਿਮ ਵਿਚ ਨੌਜਵਾਨਾਂ ਦੇ ਕਸਰਤ ਕਰਨ ਲਈ ਸਥਾਪਿਤ ਕੀਤੀਆਂ ਗਈਆਂ ਸਾਰੀਆਂ ਮਸ਼ੀਨਾਂ, ਬੈਂਚ ਪ੍ਰੈੱਸ, ਵੇਟ ਲਿਫਟਿੰਗ ਦਾ ਸਾਮਾਨ, ਡੰਬਲ ਆਦਿ ਕਸਰਤ ਕਰਨ ਵਾਲਾ ਕਰੀਬ ਸਾਰਾ ਸਾਮਾਨ ਹੀ ਚੋਰੀ ਹੋ ਚੁੱਕਾ ਸੀ। ਪਿੰਡ ਦੇ ਪਤਵੰਤਿਆਂ ਨੇ ਦੱਸਿਆ ਕਿ ਉਨ੍ਹਾਂ ਇਸ ਚੋਰੀ ਸਬੰਧੀ ਪੁਲਸ ਚੌਕੀ ਮੁੱਦਕੀ ਨੂੰ ਸੂਚਿਤ ਕਰ ਦਿੱਤਾ ਹੈ। ਇਸ ਸਬੰਧੀ ਜਦੋਂ ਪੁਲਸ ਚੌਕੀ ਮੁੱਦਕੀ ਦੇ ਇੰਚਾਰਜ ਏ. ਐੱਸ. ਆਈ. ਕੁਲਵੰਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲਸ ਕਾਰਵਾਈ ਕਰ ਰਹੀ ਹੈ ।
500 ਗ੍ਰਾਮ ਗਾਂਜੇ ਸਣੇ ਔਰਤ ਕਾਬੂ
NEXT STORY