ਕਾਦੀਆਂ (ਜ਼ੀਸ਼ਾਨ)- ਕੇਂਦਰੀ ਜਾਂਚ ਏਜੰਸੀ ਐਨ.ਆਈ.ਏ. (NIA) ਨੇ ਪਿੰਡ ਭਾਮੜੀ ਵਿੱਚ ਅੱਜ ਸਵੇਰੇ ਵੱਡੀ ਛਾਪਾਮਾਰੀ ਕੀਤੀ। ਇਸ ਦੌਰਾਨ ਟੀਮ ਨੂੰ ਇੱਕ ਬੰਦ ਨਿੱਜੀ ਸਕੂਲ ਦੇ ਨੇੜੇ ਛੱਪੜ ਵਿੱਚ ਦੱਬੀ ਹੋਈ ਪਲਾਸਟਿਕ ਪੇਂਟ ਦੀ ਬਾਲਟੀ ਮਿਲੀ, ਜਿਸ ਵਿੱਚੋਂ ਤਿੰਨ ਹੈਂਡ ਗ੍ਰਨੇਡ ਅਤੇ ਤਿੰਨ ਡੈਟੋਨੇਟਰ ਬਰਾਮਦ ਕੀਤੇ ਗਏ। ਜਾਣਕਾਰੀ ਅਨੁਸਾਰ, ਐਨ.ਆਈ.ਏ. ਨੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਇੱਕ ਮੰਦਰ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਕਾਦੀਆਂ ਦੇ ਨੇੜਲੇ ਪਿੰਡ ਭੈਣੀ ਬਾਂਗਰ ਤੋਂ ਇੱਕ ਨੌਜਵਾਨ ਸ਼ਰਨਜੀਤ ਉਰਫ਼ ਸੰਨੀ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਉਸ ਨੇ ਭਾਮੜੀ ਪਿੰਡ ਵਿੱਚ ਵਿਸਫੋਟਕ ਸਮੱਗਰੀ ਦੱਬਣ ਦੀ ਜਾਣਕਾਰੀ ਦਿੱਤੀ ਸੀ। ਇਸ ਨਿਸ਼ਾਨਦੇਹੀ ‘ਤੇ ਐਨ.ਆਈ.ਏ. ਅਤੇ ਪੁਲਿਸ ਦੀ ਸਾਂਝੀ ਟੀਮ ਨੇ ਕਾਰਵਾਈ ਕਰਦੇ ਹੋਏ ਸਮੱਗਰੀ ਬਰਾਮਦ ਕੀਤੀ।
ਇਹ ਵੀ ਪੜ੍ਹੋ- ਨੇਪਾਲ 'ਚ ਫਸੇ 92 ਪੰਜਾਬੀ, ਜਨਕਪੁਰ ਗਿਆ ਸੀ ਜਥਾ
ਮੌਕੇ ‘ਤੇ ਬੰਬ ਡਿਫਿਊਜ਼ਲ ਸਕੁਆਡ, ਫਾਇਰ ਬ੍ਰਿਗੇਡ ਅਤੇ ਹੋਰ ਸੁਰੱਖਿਆ ਟੀਮਾਂ ਤੁਰੰਤ ਪਹੁੰਚ ਗਈਆਂ। ਸ੍ਰੀ ਹਰਗੋਬਿੰਦਪੁਰ ਪੁਲਿਸ ਨੇ ਪਿੰਡ ਦੇ ਛੱਪੜ ਅਤੇ ਆਲੇ ਦੁਆਲੇ ਲਗਭਗ 200 ਮੀਟਰ ਦਾ ਇਲਾਕਾ ਸੀਲ ਕਰ ਦਿੱਤਾ ਸੀ। ਸੂਤਰਾਂ ਮੁਤਾਬਕ, ਗ੍ਰਿਫ਼ਤਾਰ ਵਿਅਕਤੀ ਸੰਨੀ ਤੋਂ ਪੁੱਛਗਿੱਛ ਦੌਰਾਨ ਏਜੰਸੀ ਨੂੰ ਕਈ ਮਹੱਤਵਪੂਰਨ ਜਾਣਕਾਰੀਆਂ ਮਿਲੀਆਂ ਹਨ। ਇਸ ਕਾਰਨ ਅਗਲੇ ਦਿਨਾਂ ‘ਚ ਹੋਰ ਵੀ ਬਰਾਮਦਗੀਆਂ ਅਤੇ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਐਨ.ਆਈ.ਏ.ਦੀ ਟੀਮ ਨੇ ਕਾਦੀਆਂ ਦੇ ਨਜ਼ਦੀਕੀ ਪਿੰਡ ਨੰਗਲ ਬਾਗਬਾਨਾ ਚ ਛਾਪੇ ਮਾਰੀ ਕੀਤੀ ਸੀ। ਕੁਝ ਲੋਕ ਇਹਨਾਂ ਬੰਬਾਂ ਦੀ ਬਰਾਮਦਗੀ ਨੂੰ ਬੀਤੇ ਦਿਨੀ ਪੰਜਾਬ ਚ ਆਏ ਬੰਬਾਂ ਦੇ ਬਿਆਨ ਨਾਲ ਜੋੜ ਕੇ ਦੇਖ ਰਹੇ ਹਨ।
ਇਹ ਵੀ ਪੜ੍ਹੋ- ਰਾਧਾ ਸੁਆਮੀ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ, ਕੀਤਾ ਵੱਡਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Breaking: Alert ਰਹੋ ਪੰਜਾਬੀਓ! ਭਾਖੜਾ ਡੈਮ ਤੋਂ ਫਿਰ ਛੱਡਿਆ ਜਾ ਰਿਹਾ ਪਾਣੀ, ਭਾਰੀ ਮੀਂਹ ਦੀ ਚਿਤਾਵਨੀ
NEXT STORY