ਤਪਾ ਮੰਡੀ(ਸ਼ਾਮ, ਗਰਗ)—ਬੁੱਧਵਾਰ ਦੁਪਹਿਰ ਕਰੀਬ 2 ਵਜੇ 10 ਕਿਲੋਮੀਟਰ ਦੂਰ ਲਿੰਕ ਰੋਡ 'ਤੇ 3 ਨਕਾਬਪੋਸ਼ ਲੁਟੇਰੇ ਤਪਾ ਦੇ ਆਲੂਆਂ ਦੇ ਵਪਾਰੀ ਤੋਂ 1 ਲੱਖ ਰੁਪਏ, ਏ. ਟੀ. ਐੱਮ. ਕਾਰਡ ਅਤੇ 2 ਮਹਿੰਗੇ ਮੋਬਾਇਲ ਲੁੱਟ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਆਲੂਆਂ ਦਾ ਵਪਾਰੀ ਨਰੇਸ਼ ਕੁਮਾਰ ਪੁੱਤਰ ਹਰਚਰਨ ਦਾਸ ਵਾਸੀ ਤਪਾ ਮੋਟਰਸਾਈਕਲ 'ਤੇ ਭਦੌੜ ਵਿਖੇ ਆਲੂਆਂ ਦੀ ਪੇਮੈਂਟ ਦੇਣ ਜਾ ਰਿਹਾ ਸੀ। ਜਦੋਂ ਉਹ ਈਸ਼ਰ ਸਿੰਘ ਵਾਲਾ ਲਿੰਕ ਰੋਡ 'ਤੇ ਚੜ੍ਹਿਆ ਤਾਂ ਇਕ ਵਿਅਕਤੀ ਨੂੰ ਮੂੰਹ-ਸਿਰ ਲਪੇਟ ਕੇ ਰਸਤੇ 'ਚ ਪਿਆ ਦੇਖ ਕੇ ਉਸ ਨੇ ਜਿਉਂ ਹੀ ਮੋਟਰਸਾਈਕਲ ਹੌਲੀ ਕੀਤਾ ਤਾਂ ਪਹਿਲਾਂ ਤੋਂ ਇਕ ਝਾੜੀਆਂ 'ਚ ਲੁਕੇ ਲੁਟੇਰੇ ਨੇ ਗੰਡਾਸੇ ਅਤੇ ਹੋਰ ਹਥਿਆਰਾਂ ਦੇ ਜ਼ੋਰ 'ਤੇ ਉਸ ਕੋਲੋਂ ਕੁੱਟ-ਮਾਰ ਕਰ ਕੇ 1 ਲੱਖ ਰੁਪਏ, ਏ. ਟੀ. ਐੱਮ. ਕਾਰਡ, 2 ਮਹਿੰਗੇ ਮੋਬਾਇਲ ਲੁੱਟ ਲਏ ਅਤੇ ਜਾਂਦੇ ਹੋਏ ਮੋਟਰਸਾਈਕਲ ਦੀ ਚਾਬੀ ਵੀ ਕੱਢ ਕੇ ਲੈ ਗਏ। ਘਟਨਾ ਦਾ ਪਤਾ ਲੱਗਦੇ ਹੀ ਡੀ. ਐੈੱਸ. ਪੀ. (ਡੀ) ਕੁਲਦੀਪ ਸਿੰਘ ਵਿਰਕ, ਡੀ. ਐੈੱਸ. ਪੀ. ਤਪਾ ਅੱਛਰੂ ਰਾਮ ਸ਼ਰਮਾ, ਥਾਣਾ ਮੁਖੀ ਸ਼ਹਿਣਾ ਅਨਵਰ ਅਲੀ, ਥਾਣਾ ਮੁਖੀ ਤਪਾ ਸੁਰਿੰਦਰ ਕੁਮਾਰ ਸਣੇ ਪੁਲਸ ਪਾਰਟੀ ਘਟਨਾ ਸਥਾਨ 'ਤੇ ਪੁੱਜੇ ਅਤੇ ਰਸਤਿਆਂ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ।
ਨਾਰਵੇ ਪੰਜਾਬ ਨੂੰ ਖੇਤੀ ਦੇ ਖੇਤਰ 'ਚ ਸਵੈ-ਨਿਰਭਰ ਬਣਾਉਣ ਲਈ ਤਕਨੀਕੀ ਸਹਾਇਤਾ ਮੁਹੱਈਆ ਕਰਵਾਏਗਾ
NEXT STORY