ਭੁੱਚੋ ਮੰਡੀ(ਨਾਗਪਾਲ)-ਪਿਛਲੇ ਕਈ ਦਿਨਾਂ ਤੋਂ ਇਲਾਕੇ 'ਚ ਵੱਧ ਰਹੀਆਂ ਚੋਰੀਆਂ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰ ਕੇ ਲੋਕਾਂ 'ਚ ਸਹਿਮ ਪਾਇਆ ਜਾ ਰਿਹਾ ਹੈ। ਪਹਿਲੀ ਚੋਰੀ : ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਰਾਤ ਸਮੇਂ ਪਿੰਡ ਚੱਕ ਬੱਖਤੂ ਦੇ ਬੱਸ ਅੱਡੇ 'ਤੇ ਬਣੀ ਮਾਰਕੀਟ 'ਚ ਇਕ ਮੋਟਰਾਂ ਠੀਕ ਕਰਨ ਵਾਲੀ ਦੁਕਾਨ ਦੀ ਪਿਛਲੀ ਕੰਧ 'ਚ ਪਾੜ ਲਾ ਕੇ ਦੁਕਾਨ 'ਚੋਂ ਰਿਪੇਅਰ ਹੋਣ ਲਈ ਆਈਆਂ ਚਾਰ ਮੱਛੀ ਮੋਟਰਾਂ, ਸਕਰੈਪ, ਮੋਟਰਾਂ 'ਚ ਵਰਤੀ ਜਾਣ ਵਾਲੀ ਤਾਂਬੇ ਦੀ ਤਾਰ, ਐੱਲ. ਸੀ. ਡੀ. ਆਦਿ ਚੋਰੀ ਕਰ ਕੇ ਲੈ ਗਏ ਤੇ ਜਾਂਦੇ ਹੋਏ ਦੁਕਾਨ ਦੀ ਨਿਗਰਾਨੀ ਲਈ ਲਾਏ ਸੀ. ਸੀ. ਟੀ. ਵੀ. ਕੈਮਰੇ ਤੇ ਡੀ. ਵੀ. ਆਰ. ਵੀ ਨਾਲ ਲੈ ਗਏ। ਦੁਕਾਨ ਮਾਲਕ ਅਮਰੀਕ ਸਿੰਘ ਅਨੁਸਾਰ ਉਸਦਾ ਲਗਭਗ ਇਕ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।
ਦੂਸਰੀ ਚੋਰੀ : ਇਸ ਤੋਂ ਬਾਅਦ ਚੋਰਾਂ ਨੇ ਪਿੰਡ 'ਚ ਬਣੇ ਸੇਵਾ ਕੇਂਦਰ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦਿਆਂ ਉੱਥੋਂ ਇਕ ਕੰਪਿਊਟਰ, ਐੱਲ. ਸੀ. ਡੀ. ਇਨਵਰਟਰ, ਕੈਮਰਿਆਂ ਦਾ ਵਾਈ-ਫਾਈ ਸਿਸਟਮ ਆਦਿ ਚੋਰੀ ਕਰ ਲਏ। ਸੇਵਾ ਕੇਂਦਰ 'ਚ ਤਾਇਨਾਤ ਅਮਨਦੀਪ ਸਿੰਘ ਨੇ ਦੱਸਿਆ ਕਿ ਚੋਰ ਦਰਵਾਜ਼ੇ ਦਾ ਕੁੰਡਾ ਤੋੜ ਕੇ ਅੰਦਰ ਦਾਖਲ ਹੋਏ ਤੇ ਚੋਰੀ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਭਾਵੇਂ ਚੋਰ ਕੈਮਰਿਆਂ ਦਾ ਵਾਈ-ਫਾਈ ਸਿਸਟਮ ਨਾਲ ਲੈ ਗਏ ਪਰ ਘਟਨਾ ਦੀ ਰਿਕਾਰਡਿੰਗ ਵਾਈ-ਫਾਈ ਰਾਹੀਂ ਹੈੱਡ ਆਫਿਸ 'ਚ ਹੋ ਗਈ ਹੈ ਜੋ ਚੋਰਾਂ ਨੂੰ ਫੜਨ 'ਚ ਮਦਦ ਕਰੇਗੀ। ਸੇਵਾ ਕੇਂਦਰ ਅੰਦਰ ਟੁੱਟੇ ਹੋਏ ਸ਼ੀਸ਼ੇ ਦੇ ਟੁਕੜੇ ਖਿੱਲਰੇ ਹੋਏ ਸਨ।
ਤੀਸਰੀ ਚੋਰੀ : ਇਸ ਤੋਂ ਇਲਾਵਾ ਚੋਰ ਪਿੰਡ ਬਖਤੂ ਤੋਂ ਗਿੱਲ ਖੁਰਦ ਨੂੰ ਜਾਣ ਵਾਲੀ ਬਿਜਲੀ ਸਪਲਾਈ ਦੀ ਲਾਈਨ ਦੀਆਂ ਇਕ ਕਿਲੋਮੀਟਰ ਤੱਕ ਐਲਮੀਨੀਅਮ ਦੀਆਂ ਤਿੰਨੇ ਤਾਰਾਂ ਵੀ ਚੋਰ ਕਿਸੇ ਯੰਤਰ ਨਾਲ ਕੱਟ ਕੇ ਲੈ ਗਏ। ਇਨ੍ਹਾਂ ਘਟਨਾਵਾਂ ਦਾ ਪਤਾ ਪਿੰਡ ਵਾਸੀਆਂ ਨੂੰ ਦਿਨ ਚੜ੍ਹਨ 'ਤੇ ਹੀ ਲੱਗਾ। ਸੂਚਨਾ ਮਿਲਦੇ ਸਾਰ ਪੁਲਸ ਚੌਕੀ ਤੋਂ ਹੌਲਦਾਰ ਗਿਆਨ ਚੰਦ ਮੌਕੇ ਤੇ ਪਹੁੰਚੇ ਤੇ ਮੌਕਾ ਦੇਖਿਆ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਜਾ ਰਹੀ ਹੈ।
12ਵੀਂ ਗਣਿਤ ਦਾ ਪੇਪਰ ਰੱਦ ਹੋਣ ਕਾਰਨ ਵਿਦਿਆਰਥੀ ਹੋਏ ਪ੍ਰੇਸ਼ਾਨ
NEXT STORY