ਬਠਿੰਡਾ(ਆਜ਼ਾਦ)-ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਕਲਾਸ ਦੇ ਗਣਿਤ ਦਾ ਪੇਪਰ ਲੀਕ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਰੱਦ ਕਰ ਦਿੱਤਾ। ਪੇਪਰ ਕੈਂਸਲ ਕਰਨ ਦੀ ਪੁਸ਼ਟੀ ਖੁਦ ਜ਼ਿਲਾ ਸਿੱਖਿਆ ਅਧਿਕਾਰੀ ਮਨਿੰਦਰ ਕੌਰ ਨੇ 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਦੱਸੀ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਸਕੱਤਰ ਦੇ ਹੁਕਮਾਂ ਅਨੁਸਾਰ 12ਵੀਂ ਕਲਾਸ ਦੇ ਪੇਪਰ ਨੂੰ ਰੱਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਇਹ ਪੇਪਰ 31 ਮਾਰਚ ਨੂੰ ਲਿਆ ਜਾਵੇਗਾ, ਜਿਸ ਦੀ ਸੂਚਨਾ ਵਿਦਿਆਰਥੀਆਂ ਨੂੰ ਦੇ ਦਿੱਤੀ ਗਈ ਹੈ। ਪ੍ਰੀਖਿਆ ਦਾ ਸਮਾਂ ਉਹੀ ਹੋਵੇਗਾ। ਪੇਪਰ ਕਿਵੇਂ ਲੀਕ ਹੋਇਆ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਕੀ ਕਹਿਣਾ ਹੈ ਵਿਦਿਆਰਥੀਆਂ ਦਾ
''ਵੈਸੇ ਤਾਂ ਬਹੁਤ ਗਲਤ ਹੋਇਆ ਕਿ ਗਣਿਤ ਦਾ ਪਰਚਾ ਰੱਦ ਹੋ ਗਿਆ ਹੈ ਕਿਉਂਕਿ ਦੁਬਾਰਾ ਤਿਆਰੀ ਕਰਨੀ ਬੜੀ ਮੁਸ਼ਕਿਲ ਹੈ ਪਰ ਮੇਰੇ ਲਈ ਇਹ ਚੰਗਾ ਹੀ ਹੋਇਆ, ਕਿਉਂਕਿ ਮੇਰੇ ਕੁਝ ਸਵਾਲ ਗਲਤ ਹੋ ਗਏ ਸਨ। ਹੁਣ ਮੈਨੂੰ ਦੁਬਾਰਾ ਪ੍ਰੀਖਿਆ ਦਾ ਮੌਕਾ ਮਿਲਿਆ ਹੈ ਤਾਂ ਮੈਂ ਹੋਰ ਵਧੀਆ ਪੇਪਰ ਕਰ ਸਕਾਂਗੀ।' 'ਸਰ, ਬਹੁਤ ਪੰਗਾ ਹੈ, ਪੇਪਰ ਰੱਦ ਹੋ ਗਿਆ, ਉਹ ਵੀ ਮੈਥ ਦਾ। ਮੈਂ ਤਾਂ ਪਹਿਲਾਂ ਹੀ ਬੜੀ ਮੁਸ਼ਕਿਲ ਨਾਲ ਇਸ ਤੋਂ ਪਿੱਛਾ ਛੁਡਵਾਇਆ ਸੀ। ਹੁਣ ਦੁਬਾਰਾ ਫਿਰ ਤੋਂ ਉਹੀ ਕਲੇਸ਼। ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਚਾਹੀਦਾ ਹੈ ਕਿ ਕੁਝ ਵਿਦਿਆਰਥੀਆਂ, ਜਿਨ੍ਹਾਂ ਵੱਲੋਂ ਪ੍ਰਸ਼ਨ-ਪੱਤਰ ਲੀਕ ਕੀਤਾ ਗਿਆ, ਉਨ੍ਹਾਂ ਦੀ ਗਲਤੀ ਦੀ ਸਜ਼ਾ ਸਭ ਨੂੰ ਨਾ ਦਿੱਤੀ ਜਾਵੇ।'
ਆਂਗਣਵਾੜੀ ਮੁਲਾਜ਼ਮਾਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਕੀਤਾ ਪਿੱਟ-ਸਿਆਪਾ
NEXT STORY