ਫਿਰੋਜ਼ਪੁਰ(ਕੁਮਾਰ, ਮਲਹੋਤਰਾ, ਪਰਮਜੀਤ, ਸ਼ੈਰੀ, ਕੁਲਦੀਪ)—ਸ਼ਹਿਰ ਤੇ ਛਾਉਣੀ ਵਿਚ ਆਏ ਦਿਨ ਲੋਕਾਂ ਦੇ ਘਰਾਂ, ਦਫਤਰਾਂ ਤੇ ਬੈਂਕਾਂ ਦੇ ਬਾਹਰ ਖੜ੍ਹੇ ਮੋਟਰਸਾਈਕਲ ਚੋਰੀ ਕਰਨ ਵਾਲੇ ਅਤੇ ਆਉਂਦੇ-ਜਾਂਦੇ ਲੋਕਾਂ ਦੇ ਹੱਥਾਂ 'ਚੋਂ ਮੋਬਾਇਲ ਤੇ ਔਰਤਾਂ ਦੇ ਪਰਸ, ਸੋਨੇ ਦੀਆਂ ਚੇਨਾਂ ਆਦਿ ਖੋਹਣ ਵਾਲੇ ਕਥਿਤ ਚੋਰਾਂ ਅਤੇ ਲੁਟੇਰਿਆਂ ਦੀ ਫਿਰੋਜ਼ਪੁਰ ਦੇ ਲੋਕਾਂ ਨੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਕੀਤੀਆਂ ਫੋਟੋਆਂ ਰਿਲੀਜ਼ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਸ਼ਹਿਰ ਦੇ ਐੱਨ. ਜੀ. ਓ. ਪੀ. ਸੀ. ਕੁਮਾਰ ਅਤੇ ਮੱਲਵਾਲ ਰੋਡ ਫਿਰੋਜ਼ਪੁਰ ਸ਼ਹਿਰ ਸਥਿਤ ਕਰਿਆਨ ਸਟੋਰ ਦੇ ਮਾਲਕ ਨੇ ਦੱਸਿਆ ਕਿ ਕਥਿਤ ਚੋਰ ਗਿਰੋਹ ਪਹਿਲਾਂ ਪੂਰੇ ਖੇਤਰ ਅਤੇ ਗਲੀਆਂ ਦੀ ਰੈਕੀ ਕਰਦਾ ਹੈ ਅਤੇ ਇਕ ਹੀ ਮੋਟਰਸਾਈਕਲ 2 ਜਾਂ 3 ਚੋਰ ਆਉਂਦੇ ਹਨ ਅਤੇ ਮੂੰਹ ਢੱਕ ਕੇ ਜਾਂ ਆਸੇ-ਪਾਸੇ ਦੇਖਦੇ ਘਰਾਂ ਦੇ ਬਾਹਰ ਖੜ੍ਹੇ ਮੋਟਰਸਾਈਕਲ ਚੋਰੀ ਕਰ ਕੇ ਲੈ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੇ ਕਈ ਵਾਰ ਲੁਟੇਰਿਆਂ ਅਤੇ ਚੋਰਾਂ ਦੀਆਂ ਫੋਟੋਆਂ ਪੁਲਸ ਥਾਣਿਆਂ ਵਿਚ ਦਿੱਤੀਆਂ ਹਨ। ਐੱਸ. ਐੱਸ. ਪੀ. ਫਿਰੋਜ਼ਪੁਰ ਪ੍ਰੀਤਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਚੋਰਾਂ ਨੂੰ ਫੜਨ ਲਈ ਪੁਲਸ ਵੱਲੋਂ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਕਿਸੇ ਵੀ ਵਿਅਕਤੀ ਨੂੰ ਜੇਕਰ ਇਨ੍ਹਾਂ ਚੋਰਾਂ ਦੀ ਪਛਾਣ ਆਉਂਦੀ ਹੈ ਤਾਂ ਲੋਕ ਤੁਰੰਤ ਪੁਲਸ ਕੰਟਰੋਲ ਰੂਮ 'ਤੇ 100 ਨੰਬਰ 'ਤੇ ਫੋਨ ਕਰ ਕੇ ਇਨ੍ਹਾਂ ਕਥਿਤ ਚੋਰਾਂ ਸਬੰਧੀ ਪੁਲਸ ਨੂੰ ਸੂਚਿਤ ਕਰਨ, ਸੂਚਨਾ ਦੇ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਐੱਸ. ਐੱਸ. ਪੀ. ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਚੋਰਾਂ-ਲੁਟੇਰਿਆਂ ਅਤੇ ਨਸ਼ਾ ਵੇਚਣ ਵਾਲਿਆਂ ਦੀ ਗੁਪਤ ਸੂਚਨਾ ਲੋਕ ਪੁਲਸ ਨੂੰ ਦੇਣ।
ਪੀ. ਐੱਸ. ਯੂ. ਵੱਲੋਂ ਨਾਅਰੇਬਾਜ਼ੀ
NEXT STORY