ਗੁਰੂਹਰਸਹਾਏ(ਆਵਲਾ)— ਗੁਰੂਹਰਸਹਾਏ-ਫਰੀਦਕੋਟ ਬਾਈਪਾਸ ਰੋਡ ਨਜ਼ਦੀਕ ਸਥਿਤ ਆਈਸ ਕਰੀਮ ਦੀ ਫੈਕਟਰੀ ਦੀ ਛੱਤ ਪੁੱਟ ਕੇ ਅਣਪਛਾਤੇ ਚੋਰ ਦੁਕਾਨ ਵਿਚੋਂ 10 ਹਜ਼ਾਰ ਰੁਪਏ ਦੀ ਨਕਦੀ, ਇਕ ਐੱਲ. ਸੀ. ਡੀ, ਡੀ. ਵੀ. ਆਰ ਤੇ ਰਿਕਾਰਡਿੰਗ ਸਿਸਟਮ ਆਦਿ ਚੋਰੀ ਕਰ ਕੇ ਲੈ ਗਏ। ਇਸ ਚੋਰੀ ਦੀ ਘਟਨਾ ਸਬੰਧੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਤਪਾਲ ਪੁੱਤਰ ਘਾਸੀ ਰਾਮ ਵਾਸੀ ਮੰਡੀ ਗੁਰੂਹਰਸਹਾਏ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10-11 ਵਜੇ ਦਰਮਿਆਨ ਉਹ ਮੇਨ ਗੇਟ ਨੂੰ ਤਾਲਾ ਲਾ ਕੇ ਫੈਕਟਰੀ ਦੇ ਨਾਲ ਕਮਰੇ ਵਿਚ ਸੋਣ ਲਈ ਚਲਾ ਗਿਆ ਅਤੇ ਸਵੇਰੇ 7 ਵਜੇ ਉਠ ਕੇ ਉਸ ਨੇ ਦੇਖਿਆ ਕਿ ਫੈਕਟਰੀ ਦੀ ਛੱਤ ਪੁੱਟੀ ਹੋਈ ਸੀ ਤੇ ਫੈਕਟਰੀ ਵਿਚ ਪਏ ਗੱਲੇ ਨੂੰ ਤੋੜ ਕੇ ਚੋਰ ਉਸ 'ਚੋਂ ਉਕਤ ਨਕਦੀ ਤੇ ਸਾਮਾਨ ਚੋਰੀ ਕਰ ਕੇ ਲੈ ਗਏ। ਸ਼ਿਕਾਇਤਕਰਤਾ ਨੇ ਪੁਲਸ ਤੋਂ ਅਣਪਛਾਤੇ ਚੋਰਾਂ ਦਾ ਪਤਾ ਲਾਉਣ ਅਤੇ ਚੋਰੀ ਕੀਤੀ ਨਕਦੀ ਤੇ ਸਾਮਾਨ ਬਰਾਮਦ ਕਰਵਾਉਣ ਦੀ ਮੰਗ ਕੀਤੀ ਹੈ। ਸਥਾਨਕ ਦਸਮੇਸ਼ ਨਗਰੀ ਦੇ ਇਕ ਘਰ 'ਚੋਂ ਸੋਨੇ ਦੇ ਗਹਿਣੇ, ਨਗਦੀ ਅਤੇ ਹੋਰ ਸਾਮਾਨ ਚੋਰਾਂ ਵੱਲੋਂ ਚੋਰੀ ਕਰਕੇ ਲਿਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਹਿਤ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਸਦਾ ਘਰ ਦਸਮੇਸ਼ ਨਗਰੀ ਵਾਟਰ ਵਰਕਸ ਨੰਬਰ 4 ਦੇ ਨੇੜੇ ਹੈ ਅਤੇ ਅਸੀਂ ਬੀਤੇ ਦਿਨੀਂ ਰਿਸ਼ਤੇਦਾਰਾਂ ਕੋਲ ਫਾਜ਼ਿਲਕਾ ਵਿਖੇ ਮਿਲਣ ਲਈ ਗਏ ਸੀ ਅਤੇ ਰਾਤ ਵੀ ਉਥੇ ਰਹੇ। ਅੱਜ ਸਵੇਰੇ ਆਪਣੇ ਘਰ ਆਏ ਤਾਂ ਵੇਖਿਆ ਕਿ ਘਰ ਦੇ ਗੇਟ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਘਰ ਦਾ ਸਾਮਾਨ ਖਿਲਰਿਆ ਪਿਆ ਸੀ। ਜਿਸ 'ਤੇ ਪਤਾ ਲੱਗਾ ਕਿ ਅਣਪਛਾਤੇ ਚੋਰਾਂ ਵਲੋਂ ਘਰ ਵਿਚੋਂ ਸੋਨੇ ਦਾ ਲਾਕਿਟ, 10 ਹਜ਼ਾਰ ਰੁਪਏ ਨਗਦ ਰਾਸ਼ੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕੀਤਾ ਗਿਆ ਹੈ। ਜਿਸਦੇ ਬਾਅਦ ਪ੍ਰਭਾਵਿਤ ਰੋਹਿਤ ਕੁਮਾਰ ਵੱਲੋਂ ਥਾਣਾ ਸਿਟੀ ਪੁਲਸ ਨੂੰ ਲਿਖਤੀ ਤੌਰ 'ਤੇ ਦਰਖਾਸਤ ਦਿੱਤੀ ਗਈ ਅਤੇ ਹੋਈ ਚੋਰੀ ਦਾ ਪਤਾ ਲਾਉਣ ਦੀ ਮੰਗ ਕੀਤੀ ਗਈ ਹੈ।
ਟੈਕਸ ਲਾਉਣ ਤੋਂ ਭੜਕੇ ਨਿਗਮ ਮੁਲਾਜ਼ਮਾਂ ਕੀਤੀ ਨਾਅਰੇਬਾਜ਼ੀ
NEXT STORY