ਜਲਾਲਾਬਾਦ(ਬੰਟੀ)–ਸੋਨਾ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਬਾਹਮਣੀ ਵਾਲਾ (ਢਾਣੀ ਬੱਘਾ ਸਿੰਘ) ਜਲਾਲਾਬਾਦ ਜ਼ਿਲਾ ਫਾਜ਼ਿਲਕਾ ਨੇ ਹਲਫਿਆ ਬਿਆਨ ਦਿੰਦਿਆਂ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਸਵੇਰੇ 9 ਵਜੇ ਦੇ ਕਰੀਬ ਉਹ ਤੇ ਉਸ ਦੀ ਗਰਭਵਤੀ ਪਤਨੀ ਮੋਟਰਸਾਈਕਲ ’ਤੇ ਦਵਾਈ ਲੈਣ ਜਾ ਰਹੇ ਸਨ ਤਾਂ ਰਾਸਤੇ ’ਚ ਕੁਝ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਪਤਨੀ ਨੇ ਉਨ੍ਹਾਂ ਨੂੰ ਰੋਕਣਾ ਚਾਹਿਆ ਤਾਂ ਉਨ੍ਹਾਂ ਨੇ ਉਸ ਦੇ ਪੇਟ ’ਚ ਵੀ ਲੱਤਾਂ ਮਾਰੀਆਂ ਤੇ ਮੌਕੇ ’ਤੇ ਉਸ ਦੀ ਜੇਬ ’ਚੋਂ 8530 ਰੁ. ਤੇ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਹੁਣ ਉਹ ਉਨ੍ਹਾਂ ਦੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਹਨ ਕਿ ਜੇ ਉਨ੍ਹਾਂ ’ਤੇ ਕੋਈ ਕਾਰਵਾਈ ਕਰਵਾਈ ਤਾਂ ਉਹ ਉਨ੍ਹਾਂ ਦੇ ਪਰਿਵਾਰ ਨੂੰ ਜਾਨੋਂ ਮਾਰ ਦੇਣਗੇ, ਜਿਸ ਸਬੰਧੀ ਉਨ੍ਹਾਂ ਥਾਣਾ ਵੈਰੋ ਕੇ ਰਿਪੋਰਟ ਦਰਜ ਕਰਵਾਈ ਸੀ ਪਰ ਅਜੇ ਤੱਕ ਉਕਤ ਮੁਲਜ਼ਮਾਂ ਖਿਲਾਫ ਪੁਲਸ ਨੇ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ। ਇਸ ਸਬੰਧੀ ਥਾਣਾ ਵੈਰੋ ਕੇ ਦੇ ਜਾਂਚ ਅਧਿਕਾਰੀ ਏ. ਐੱਸ. ਆਈ. ਮੁਖਤਿਆਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੁੱਦਈ ਸੋਨਾ ਸਿੰਘ ਦਾ ਪਿਤਾ ਹਰਬੰਸ ਸਿੰਘ ਕੰਬਾਈਨ ਦਾ ਕੰਮ ਕਰਦਾ ਹੈ ਤੇ ਉਕਤ ਕੁੱਟ-ਮਾਰ ਕਰਨ ਵਾਲੇ ਵਿਅਕਤੀ ਉਸ ਦੀ ਕੰਬਾਈਨ ’ਤੇ ਕੰਮ ਕਰਦਾ ਸੀ ਤੇ ਹਰਬੰਸ ਸਿੰਘ ਉਸ ਦੇ 4000 ਰੁ. ਨਹੀਂ ਦੇ ਰਿਹਾ ਸੀ ਤੇ ਇਨ੍ਹਾਂ ਦਾ ਪੰਚਾਇਤੀ ਫੈਸਲਾ ਵੀ ਹੋਇਆ ਸੀ ਕਿ ਹਰਬੰਸ ਸਿੰਘ 4000 ਰੁ. ਮਿੱਥੇ ਟਾਈਮ ’ਤੇ ਦੇ ਦੇਵੇਗਾ ਪਰ ਉਸ ਨੇ ਪੈਸੇ ਨਹੀਂ ਦਿੱਤੇ, ਜਿਸ ਕਾਰਨ ਬੀਤੇ ਦਿਨੀਂ ਹਰਬੰਸ ਸਿੰਘ ਦੇ ਪੁੱਤਰ ਤੇ ਨੂੰਹ ਨੂੰ ਉਕਤ ਲੋਕਾਂ ਨੇ ਘੇਰ ਕੇ ਮੋਟਰਸਾਈਕਲ ਖੋਹ ਲਿਆ ਤੇ ਜਦ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਆਇਆ ਤਾਂ ਉਨ੍ਹਾਂ ਉਕਤ ਵਿਅਕਤੀਆਂ ਤੋਂ ਮੋਟਰਸਾਈਕਲ ਆਪਣੇ ਕਬਜ਼ੇ ’ਚ ਲੈ ਲਿਆ ਹੈ ਤੇ ਹੁਣ ਇਨ੍ਹਾਂ ਦੋਵਾਂ ਧਿਰਾਂ ਨੂੰ ਸਮਾਂ ਦੇ ਦਿੱਤਾ ਹੈ, ਜੇਕਰ ਫਿਰ ਵੀ ਇਨ੍ਹਾਂ ਦਾ ਆਪਸੀ ਰਾਜ਼ੀਨਾਮਾ ਨਹੀਂ ਹੁੰਦਾ ਤਾਂ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਪਾਣੀ ਭਰਨ ਨੂੰ ਲੈ ਕੇ ਹੋਇਆ ਝਗਡ਼ਾ, 6 ਜ਼ਖਮੀ
NEXT STORY