ਮੁੰਬਈ- ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤਹਿਤ ਵੋਟਿੰਗ ਜਾਰੀ ਹੈ। ਸਵੇਰੇ 7 ਵਜੇ ਤੋਂ 9 ਵਜੇ ਤੱਕ ਪਈਆਂ ਵੋਟਾਂ ਵਿਚ ਵੋਟਿੰਗ ਦਾ ਫ਼ੀਸਦੀ ਕੁੱਲ 6.61 ਫ਼ੀਸਦੀ ਦਰਜ ਕੀਤਾ ਗਿਆ ਹੈ। ਜੇਕਰ ਵਿਧਾਨ ਸਭਾ ਸੀਟ 'ਤੇ ਸਭ ਤੋਂ ਜ਼ਿਆਦਾ ਵੋਟਿੰਗ ਫ਼ੀਸਦੀ ਦੀ ਗੱਲ ਕਰੀਏ ਤਾਂ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿਚ 9 ਵਜੇ ਤੱਕ ਕੁੱਲ 12.33 ਫ਼ੀਸਦੀ ਵੋਟਾਂ ਪਈਆਂ ਹਨ।
ਜਦਕਿ ਮੁੰਬਈ ਸਿਟੀ ਵਿਚ 6.25 ਫ਼ੀਸਦੀ ਅਤੇ ਮੁੰਬਈ ਸਬ-ਅਰਬਨ ਵਿਚ ਕੁੱਲ 7.88 ਫ਼ੀਸਦੀ ਤੱਕ ਵੋਟਾਂ ਪਈਆਂ ਹਨ। ਗੜ੍ਹਚਿਰੌਲੀ ਮਗਰੋਂ ਸਭ ਤੋਂ ਜ਼ਿਆਦਾ ਜੇਕਰ ਕਿਤੇ ਵੋਟਾਂ ਪਈਆਂ ਹਨ ਤਾਂ ਉਹ ਹੈ ਚੰਦਰਾਪੁਰ। ਇੱਥੇ ਸਵੇਰੇ 9 ਵਜੇ ਤੱਕ ਕੁੱਲ 8.05 ਫ਼ੀਸਦੀ ਵੋਟਾਂ ਪਈਆਂ। ਜੇਕਰ ਗੱਲ 2019 ਦੀ ਕਰੀਏ ਤਾਂ ਪੂਰੇ ਮਹਾਰਾਸ਼ਟਰ ਵਿਚ ਵੋਟਿੰਗ ਦਾ ਕੁੱਲ ਫ਼ੀਸਦੀ 61 ਫ਼ੀਸਦੀ ਸੀ। ਜਦਕਿ ਮੁੰਬਈ ਵਿਚ ਪਿਛਲੀਆਂ ਚੋਣਾਂ 'ਚ 52 ਫ਼ੀਸਦੀ ਵੋਟਿੰਗ ਹੋਈ ਸੀ।
ਦੱਸ ਦੇਈਏ ਕਿ ਮਹਾਰਾਸ਼ਟਰ ਵਿਚ 288 ਸੀਟਾਂ 'ਤੇ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਹਨ। ਸਾਰੇ ਦਿੱਗਜ਼ ਨੇਤਾ ਵੋਟਾਂ ਪਾ ਰਹੇ ਹਨ। ਇਸ ਦਰਮਿਆਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਨਾਗਪੁਰ ਵਿਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਗਡਕਰੀ ਨੇ ਕਿਹਾ ਕਿ ਸਾਰਿਆਂ ਨੂੰ ਵੋਟ ਪਾਉਣੀ ਚਾਹੀਦੀ ਹੈ। ਲੋਕਤੰਤਰ ਵਿਚ ਵੋਟ ਪਾਉਣਾ ਸਾਡਾ ਅਧਿਕਾਰ ਹੈ। ਮੈਂ ਲੋਕਾਂ ਨੂੰ ਵੱਡੀ ਗਿਣਤੀ ਵਿਚ ਵੋਟ ਪਾਉਣ ਅਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੀ ਅਪੀਲ ਕਰਦਾ ਹਾਂ।
ਓਧਰ ਮਹਾਰਾਸ਼ਟਰ ਨਵ-ਨਿਰਮਆਣ ਸੈਨਾ (MNS) ਦੇ ਚੀਫ ਰਾਜ ਠਾਕਰੇ ਦੇ ਪੁੱਤਰ ਅਮਿਤ ਠਾਕੁਰ ਨੇ ਮਾਹਿਮ ਵਿਧਾਨ ਸਭਾ ਸੀਟ ਤੋਂ ਵੋਟ ਪਾਈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਦੇ ਉਮੀਦਵਾਰ ਦੇ ਤੌਰ 'ਤੇ ਮੈਂ ਚੰਗੀਆਂ ਵੋਟਾਂ ਨਾਲ ਜਿੱਤਾਂਗਾ। ਮੇਰੀ ਅਪੀਲ ਹੈ ਕਿ ਲੋਕ ਘਰਾਂ ਵਿਚੋਂ ਬਾਹਰ ਨਿਕਲਣ ਅਤੇ ਵੋਟ ਪਾਉਣ।
Alert! ਉੱਤਰੀ ਭਾਰਤ 'ਚ ਵਧੇਗੀ ਠੰਡ, 7 ਸੂਬਿਆਂ 'ਚ ਹਨੇਰੀ-ਤੂਫ਼ਾਨ ਤੇ ਭਾਰੀ ਮੀਂਹ ਦੀ ਸੰਭਾਵਨਾ
NEXT STORY