ਮੰਡੀ ਗੋਬਿੰਦਗਡ਼੍ਹ(ਮੱਗੋ)- ਲੋਹਾ ਨਗਰੀ ਮੰਡੀ ਗੋਬਿੰਦਗਡ਼੍ਹ ਦੇ ਨਜ਼ਦੀਕੀ ਪਿੰਡ ਅਜਨਾਲੀ ਦੇ ਮੁੱਹਲਾ ਤਿਰਲੋਕਪੁਰੀ ਦੇ ਗੁਰਦੁਆਰਾ ਸਾਹਿਬ ਨੂੰ ਵੀ ਚੋਰਾਂ ਨੇ ਨਹੀਂ ਬਖਸ਼ਿਆ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦਾ ਸ਼ੀਸ਼ਾ ਭੰਨ ਕੇ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ ਸਨ ਪਰ ਪੁਲਸ ਦੀ ਹੁਸ਼ਿਆਰੀ ਤੇ ਤੁੰਰਤ ਕਾਰਵਾਈ ਨਾਲ ਪੁਲਸ ਨੇ ਤਿੰਨੋਂ ਚੋਰਾਂ ਨੂੰ ਗ੍ਰਿਫਤਾਰ ਕਰ ਕੇ ਚੋਰੀ ਦਾ ਸਮਾਨ ਵੀ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲਸ ਵਲੋਂ ਦਾਅਵਾ ਕਰਦੇ ਹੋਏ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਰਣਧੀਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਅਜਨਾਲੀ ਮੁੱਹਲਾ ਤਿਰਲੋਕਪੁਰੀ ਨੇ ਪੁਲਸ ਨੂੰ ਦੱਸਿਆ ਕਿ 25 ਜੁਲਾਈ ਦੀ ਸ਼ਾਮ ਨੂੰ ਰੋਜ਼ਾਨਾ ਵਾਂਗ ਮੁਹੱਲਾ ਤਿਰਲੋਕਪੁਰੀ ਗੁਰਦੁਆਰਾ ਸਾਹਿਬ ਸਿੰਘ ਸਭਾ ’ਚ ਰਹਿਰਾਸ ਸਾਹਿਬ ਦਾ ਪਾਠ ਕਰ ਕੇ ਜਿੰਦਰਾ ਲਗਾ ਕੇ ਕਰੀਬ 8.30 ਵਜੇ ਰਾਤ ਨੂੰ ਗੁਰਦੁਆਰਾ ਸਾਹਿਬ ਦੇ ਨਜ਼ਦੀਕੀ ਆਪਣੇ ਘਰ ਚਲਾ ਗਿਆ ਸੀ ਤਾਂ ਜਦੋਂ ਸਵੇਰੇ 4.30 ਵਜੇ ਆਪਣੇ ਘਰ ਤੋਂ ਦਰਬਾਰ ਸਾਹਿਬ ਪਾਠ ਕਰਨ ਲਈ ਆਇਆ ਤਾਂ ਗੁਰੂ ਘਰ ਦਾ ਗੇਟ ਖੋਲ੍ਹਣ ਲੱਗਾ ਤਾਂ ਉਸ ਗੇਟ ਦਾ ਸ਼ੀਸ਼ਾ ਟੁੱਟਿਆ ਹੋਇਆ ਸੀ ਤੇ ਜਿੰਦਰਾ ਲੱਗਾ ਹੋਇਆ ਸੀ ਤਾਂ ਉਸ ਨੇ ਨਜ਼ਦੀਕੀ ਘਰ ਵਾਲਿਆਂ ਨੂੰ ਅਾਵਾਜ਼ਾਂ ਮਾਰੀਆਂ ਤੇ ਪਿੰਡ ’ਚ ਜਾ ਕੇ ਪ੍ਰਧਾਨ ਜਰਨੈਲ ਸਿੰਘ ਤੇ ਕਮੇਟੀ ਮੈਬਰਾਂ ਨੂੰ ਜਾਣੂ ਕਰਵਾਇਆ, ਜਿਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਮਹਾਰਾਜ ਸਾਹਿਬ ਦੀ ਬੀਡ਼ ਤੇ ਗੁਟਕੇ ਸਭ ਠੀਕ ਸਨ ਤੇ ਗੁਰਦੁਆਰਾ ਸਾਹਿਬ ’ਚ ਖੁਲੀ ਪਈ ਅਲਮਾਰੀ ਤੇ ਲੋਹੇ ਦੀ ਪੇਟੀ ਨੂੰ ਚੈੱਕ ਕੀਤਾ ਤਾਂ ਅਲਮਾਰੀ ’ਚੋਂ 28-29 ਗਰਮੀ-ਸਰਦੀ ਦੇ ਰੁਮਾਲੇ, ਤਿੰਨ ਸਪੀਕਰ ਦੀਆਂ ਯੂਨਿਟਾਂ, ਇਕ ਛੱਤ ਵਾਲਾ ਪੱਖਾ, ਇਕ ਦੀਵਾਰ ਵਾਲਾ ਛੋਟਾ ਪੱਖਾ, ਇਕ ਸ਼ਬਦਾਂ ਵਾਲਾ ਐਪਲੀਫਾਇਰ ਤੇ ਲੋਹੇ ਦੀ ਪੇਟੀ ’ਚ ਦੋ ਵੱਡੀਆਂ ਸਿਲਵਰ ਦੀਆਂ ਬਾਲਟੀਆਂ ਚੋਰੀ ਕਰ ਕੇ ਚੋਰ ਫਰਾਰ ਹੋ ਗਏ ਸਨ, ਜਿਸ ’ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਤੇ ਪਿੰਡ ਵਾਸੀਆਂ ਨੇ ਮਿਲ ਕੇ ਚੋਰਾਂ ਦੀ ਤੇ ਚੋਰੀ ਹੋਏ ਸਾਮਾਨ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਚੋਰੀ ਪਿੰਡ ਦੇ ਹੀ 3 ਵਿਅਕਤੀਆਂ ਨੇ ਕੀਤੀ ਹੈ, ਜਿਸ ’ਤੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਸਮੇਤ ਪੁਲਸ ਪਾਰਟੀ ਨੇ ਤੁੰਰਤ ਐਕਸ਼ਨ ਲੈਦੇ ਹੋਏ ਪਿੰਡ ਵਾਸੀਆਂ ਦੇ ਦੱਸਣ ’ਤੇ 3 ਵਿਅਕਤੀ ਬੂਟਾ ਗਿਰੀ ਪੁੱਤਰ ਪੱਪੂ, ਅਜੇ ਕੁਮਾਰ ਪੁੱਤਰ ਰਾਜੂ ਤੇ ਸੰਜੂ ਪੁੱਤਰ ਰਮੇਸ਼ ਕੁਮਾਰ ਵਾਸੀ ਮੁੱਹਲਾ ਤਿਰਲੋਕਪੁਰੀ ਅਜਨਾਲੀ ਥਾਣਾ ਮੰਡੀ ਗੋਬਿੰਦਗਡ਼੍ਹ ਨਾਮਜ਼ਦ ਕੀਤੇ ਤੇ ਤਿੰਨੋਂ ਵਿਅਕਤੀਆਂ ਖਿਲਾਫ ਧਾਰਾ 457, 380 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਕੇ ਪੁਲਸ ਪਾਰਟੀ ਤੇ ਪਿੰਡ ਵਾਸੀਆਂ ਦੀ ਮਦਦ ਨਾਲ ਨਾਮਜ਼ਦ ਕੀਤੇ ਤਿਨੋਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ, ਜਦੋਂ ਪੁਲਸ ਪਾਰਟੀ ਪਿੰਡ ਅਜਨਾਲੀ ਦੇ ਬੱਸ ਅੱਡੇ ਤੇ ਪੁੱਜੀ ਤਾਂ ਉਕਤ ਤਿੰਨੋਂ ਵਿਅਕਤੀ ਕਿਤੇ ਜਾਣ ਦੀ ਤਿਆਰੀ ’ਚ ਸਨ ਜਿਨ੍ਹਾਂ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਛਾਣ ਕਰਨ ’ਤੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ ਤੇ ਤਿੰਨੋ ਚੋਰਾਂ ਦੀ ਨਿਸ਼ਾਨਦੇਹੀ ’ਤੇ ਪੁਲਸ ਨੇ ਗੁਰਦੁਆਰਾ ਸਾਹਿਬ ’ਚੋਂ ਚੋਰੀ ਕੀਤਾ ਸਾਮਾਨ, ਜੋ ਉਨ੍ਹਾਂ ਨੇ ਝਾਡ਼ੀਆਂ ’ਚ ਛਿਪਾ ਕੇ ਰੱਖਿਆ ਸੀ, ਬਰਾਮਦ ਕਰ ਕੇ ਉਨ੍ਹਾਂ ਨੂੰ ਮਾਣਯੋਗ ਅਦਾਲਤ ਅਮਲੋਹ ’ਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਨੇ ਤਿੰਨੋਂ ਵਿਅਕਤੀਆਂ ਦਾ ਇਕ ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ ਹੈ।
ਗੰਦੇ ਨਾਲੇ ਦਾ ਪਾਣੀ ਤਲਾਬ ’ਚ ਪੈਣ ਨਾਲ ਫੰਬੀਆਂ ਵਾਸੀ ਪ੍ਰੇਸ਼ਾਨ
NEXT STORY