ਹੁਸ਼ਿਆਰਪੁਰ, (ਜ.ਬ.)- ਹਲਕਾ ਸ਼ਾਮਚੁਰਾਸੀ ਅਧੀਨ ਆਉਂਦੇ ਪਿੰਡ ਫੰਬੀਆਂ ਦੇ ਵਾਸੀਆਂ ਨੇ ਕਿਹਾ ਕਿ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਠੀਕ ਨਾ ਹੋਣ ਕਾਰਨ ਪਿੰਡ ਦਾ ਤਲਾਬ ਗੰਦੇ ਪਾਣੀ ਨਾਲ ਭਰ ਗਿਆ ਹੈ। ਆਸ-ਪਾਸ ਰਹਿਣ ਵਾਲੇ ਲੋਕ ਜਿਥੇ ਗੰਦੇ ਪਾਣੀ ’ਚੋਂ ਉੱਠਣ ਵਾਲੀ ਬਦਬੂ ਤੋਂ ਪ੍ਰੇਸ਼ਾਨ ਹਨ, ਉਥੇ ਹੀ ਕਿਸੇ ਗੰਭੀਰ ਬੀਮਾਰੀ ਦੀ ਲਪੇਟ ’ਚ ਆਉਣ ਦਾ ਵੀ ਡਰ ਬਣਿਆ ਹੋਇਆ ਹੈ। ਇਸ ਸਬੰਧੀ ਪਿੰਡ ਵਾਸੀਆਂ ਪਵਿੱਤਰ ਸਿੰਘ, ਬਲਵੀਰ ਸਿੰਘ, ਰਾਜੇਸ਼ ਕੁਮਾਰ, ਪ੍ਰਦੀਪ ਕੁਮਾਰ, ਅੰਮ੍ਰਿਤਪਾਲ ਸਿੰਘ, ਸਮਰਾਟ, ਜੋਗਿੰਦਰ ਸਿੰਘ ਆਦਿ ਨੇ ਦੋਸ਼ ਲਾਇਆ ਕਿ ਪਿੰਡ ਦੀ ਪੰਚਾਇਤ ਨਾ ਤਾਂ ਉਨ੍ਹਾਂ ਦੀ ਗੱਲ ਸੁਣ ਰਹੀ ਹੈ ਅਤੇ ਨਾ ਹੀ ਗੰਦੇ ਪਾਣੀ ਦੇ ਨਿਕਾਸ ਦਾ ਪ੍ਰਬੰਧ ਕਰਵਾ ਰਹੀ ਹੈ। ਦੂਜੇ ਪਾਸੇ ਪਿੰਡ ਦੀ ਸਰਪੰਚ ਹਰਭਜਨ ਕੌਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਇਨ੍ਹਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ।
ਸਮੱਸਿਆ ਦਾ ਹੱਲ ਨਾ ਹੋਇਆ ਤਾਂ ਅਦਾਲਤ ਜਾਵਾਂਗੇ
ਪਿੰਡ ਵਾਸੀਆਂ ਨੇ ਕਿਹਾ ਕਿ ਫੰਬੀਆਂ ਪਿੰਡ ’ਚ ਇਸ ਸਮੇਂ ਇਕ ਛੋਟਾ ਤਲਾਬ 2 ਕਨਾਲ 14 ਮਰਲੇ ’ਚ ਅਤੇ ਵੱਡਾ 14 ਕਨਾਲ ਦਾ ਹੈ। ਪੰਚਾਇਤ ਵੱਲੋਂ 1 ਲੱਖ 20 ਹਜ਼ਾਰ ਰੁਪੲੇ ਦੀ ਲਾਗਤ ਨਾਲ ਗੰਦੇ ਪਾਣੀ ਦੇ ਨਿਕਾਸ ਲਈ ਨਾਲਾ ਬਣਵਾਇਆ ਗਿਆ ਸੀ ਪਰ ਉਸ ਨੂੰ ਕਵਰ ਨਹੀਂ ਕੀਤਾ ਗਿਆ। ਪੰਚਾਇਤ ਨੇ ਨਾਲੇ ਦਾ ਗੰਦਾ ਪਾਣੀ ਛੱਪਡ਼ ’ਚ ਪਾ ਦਿੱਤਾ ਹੈ, ਜਦਕਿ ਪਿੰਡ ਵਾਸੀਆਂ ਨੇ ਕਿਹਾ ਸੀ ਕਿ ਗੰਦੇ ਪਾਣੀ ਨੂੰ ਦੋ ਹਿੱਸਿਆਂ ’ਚ ਵੰਡ ਕੇ ਦੋਵਾਂ ਛੱਪਡ਼ਾਂ ’ਚ ਪਾਇਆ ਜਾਵੇ ਪਰ ਪੰਚਾਇਤ ਨੇ ਇਹ ਪ੍ਰਸਤਾਵ ਨਹੀਂ ਮੰਨਿਆ। ਪਿੰਡ ਵਾਸੀਆਂ ਦੀ ਸ਼ਿਕਾਇਤ ’ਤੇ ਇਸ ਮਾਮਲੇ ਦੀ ਜਾਂਚ ਡੀ. ਡੀ. ਪੀ. ਓ. ਕੋਲੋਂ ਵੀ ਕਰਵਾਈ ਗਈ। ਜਾਂਚ ਰਿਪੋਰਟ ਵਿਚ ਇਸ ਨੂੰ ਗਲਤ ਦੱਸਿਆ ਗਿਆ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸਾਨੂੰ ਨਿਆਂ ਨਾ ਮਿਲਿਆ ਤਾਂ ਉਹ ਅਦਾਲਤ ਦਾ ਦਰਵਾਜ਼ਾ ਖਡ਼ਕਾਉਣਗੇ।
ਕੀ ਕਹਿਣਾ ਹੈ ਸਰਪੰਚ ਦਾ
ਇਸ ਸਬੰਧੀ ਸਰਪੰਚ ਹਰਭਜਨ ਕੌਰ ਨੇ ਦੱਸਿਆ ਕਿ ਪਾਣੀ ਦਾ ਵਹਾਅ ਹਮੇਸ਼ਾ ਉੱਪਰੋਂ ਹੇਠਾਂ ਵੱਲ ਹੁੰਦਾ ਹੈ। ਜਿਹੜਾ ਨਾਲਾ ਬਣਾਇਆ ਗਿਆ ਹੈ, ਉਹ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਬਣਾਇਆ ਗਿਆ ਸੀ।
ਇਹ ਗੱਲ ਠੀਕ ਹੈ ਕਿ ਗੰਦੇ ਪਾਣੀ ਕਾਰਨ ਤਲਾਬ ਦਾ ਪਾਣੀ ਗੰਦਾ ਹੋ ਗਿਆ ਹੈ, ਪਰ ਪੰਚਾਇਤ ਇਸ ਵਿਚ ਕੀ ਕਰ ਸਕਦੀ ਹੈ। ਜੇਕਰ ਪੰਚਾਇਤ ਨੇ ਮੰਦਰ ਵੱਲ ਨਾਲੇ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਇਸ ਮਾਮਲੇ ’ਤੇ ਅਦਾਲਤ ’ਚੋਂ ਸਟੇਅ ਲੈ ਲਿਆ। ਇਸ ਵਿਚ ਮੇਰੀ ਕੀ ਗਲਤੀ ਹੈ।
ਪਾਣੀ ਦੇ 35 ਸੈਂਪਲ ਫੇਲ, ਡਾਇਰੀਆ ਦੇ ਮਰੀਜ਼ਾਂ ਦੀ ਗਿਣਤੀ 878 ਤੱਕ ਪਹੁੰਚੀ
NEXT STORY