ਗੁਰੂਹਰਸਹਾਏ (ਆਵਲਾ) – ਇਥੇ ਦਿਨ-ਰਾਤ ਲੁੱਟਾਂ-ਖੋਹਾਂ ਦਾ ਦੌਰ ਚੱਲ ਰਿਹਾ ਹੈ ਤੇ ਪੁਲਸ ਵਿਭਾਗ ਖਾਮੋਸ਼ ਬੈਠਾ ਹੈ, ਜਿਸ ਕਾਰਨ ਸਥਾਨਕ ਨਿਵਾਸੀ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਤੋਂ ਬੇਹੱਦ ਪ੍ਰੇਸ਼ਾਨ ਹਨ। ਸ਼ਹਿਰ ’ਚ ਉਹ ਕੋਈ ਦਿਨ ਨਹੀਂ ਹੈ, ਜਿਸ ਦਿਨ ਕਿਸੇ ਅੌਰਤ ਦੇ ਕੰਨ ’ਚੋਂ ਵਾਲੀ, ਕਿਸੇ ਦੇ ਗਲੇ ’ਚੋਂ ਚੇਨ ਤੇ ਕਿਸੇ ਦਾ ਮੋਬਾਇਲ ਖੋਹਿਆ ਨਾ ਗਿਆ ਹੋਵੇ। ਤਾਜ਼ਾ ਲੁੱਟ ਦਾ ਸ਼ਿਕਾਰ ਹੋਏ ਵਿਨੋਦ ਕੁਮਾਰ ਵਾਸੀ ਰੇਲਵੇ ਬਸਤੀ ਗੁਰੂਹਰਸਹਾਏ ਨੇ ਦੱੱਸਿਆ ਕਿ ਉਹ ਪੁਲਸ ਥਾਣੇ ਦੇ ਕੋਲ ਇਕ ਕਰਿਆਨੇ ਦੀ ਦੁਕਾਨ ’ਤੇ ਨੌਕਰੀ ਕਰਦਾ ਹੈ। ਬੀਤੇ ਦਿਨ ਬਾਅਦ ਦੁਪਹਿਰ ਕਰੀਬ 3 ਵਜੇ ਉਹ ਦੁਕਾਨ ਤੋਂ ਕਿਸੇ ਹੋਰ ਕੰਮ ਲਈ ਫਰੀਦਕੋਟ ਰੋਡ ਲਾਈਟਾਂ ਵਾਲੇ ਚੌਕ ’ਚ ਗਿਆ ਤਾਂ ਉਸ ਨੂੰ ਕਿਸੇ ਦਾ ਫੋਨ ਆਇਆ ਤੇ ਜਦ ਉਸ ਨੇ ਜੇਬ ’ਚੋਂ ਮੋਬਾਇਲ ਸੁਣਨ ਲਈ ਕੱਢਿਆ ਤਾਂ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਜਿਨ੍ਹਾਂ ’ਚੋਂ 2 ਦੇ ਮੂੰਹ ਢੱਕੇ ਹੋਏ ਸਨ, ਉਸ ਨੂੰ ਧੱਕਾ ਮਾਰ ਕੇ ਉਸ ਮੋਬਾਇਲ ਖੋਹ ਫਰਾਰ ਹੋ ਗਏ, ਜਿਸ ਦੀ ਕੀਮਤੀ ਕਰੀਬ 10 ਹਜ਼ਾਰ ਰੁਪਏ ਹੈ। ਵਿਨੋਦ ਕੁਮਾਰ ਨੇ ਦੱਸਿਆ ਕਿ ਉਸ ਨੇ ਮੋਟਰਸਾਈਕਲ ਦਾ ਭੱਜ ਕੇ ਪਿੱਛਾ ਕੀਤਾ ਪਰ ਲੁਟੇਰੇ ਫਰਾਰ ਹੋ ਗਏ। ਇਕ ਦੁਕਾਨ ’ਤੇ ਲੱਗੇ ਸੀ. ਸੀ. ਸੀ. ਵੀ. ਕੈਮਰੇ ’ਚ ਇਨ੍ਹਾਂ ਲੁਟੇਰਿਆਂ ਦੀ ਤਸਵੀਰ ਕੈਦ ਹੋ ਗਈ ਹੈ ਤੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ। ਉਸ ਨੇ ਪੁਲਸ ਤੋਂ ਮੰਗ ਕੀਤੀ ਕਿ ਇਨ੍ਹਾਂ ਚੋਰਾਂ-ਲੁਟੇਰਿਅਾਂ ਨੂੰ ਜਲਦ ਗ੍ਰਿਫਤਾਰ ਕਰ ਕੇ ਮੋਬਾਇਲ ਬਰਾਮਦ ਕਰਵਾਇਆ ਜਾਵੇ।ਦੱਸਣਯੋਗ ਹੈ ਕਿ ਇਹ ਲੁੱਟ ਦੀ ਘਟਨਾ ਦਿਨ-ਦਿਹਾਡ਼ੇ ਪੁਲਸ ਥਾਣੇ ਤੋਂ ਕੁਝ ਮੀਟਰ ਦੂਰੀ ’ਤੇ ਵਾਪਰੀ ਹੈ, ਜਿਸ ਤੋਂ ਜ਼ਾਹਿਰ ਹੈ ਕਿ ਚੋਰਾਂ ਨੂੰ ਪੁਲਸ ਦਾ ਕੋਈ ਡਰ ਨਹੀਂ ਹੈ ਤੇ ਬੇਖੋਫ ਹੋ ਕੇ ਦਿਨ-ਦਿਹਾਡ਼ੇ ਲੁੱਟਾਂ-ਖੋਹਾਂ, ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ।
ਏ. ਡੀ. ਸੀ. ਨੇ ਹੋਟਲ ਦੀ ਰਸੋਈ ’ਚੋਂ ਖਰਾਬ ਸਬਜ਼ੀਆਂ ਦੇ ਭਰੇ ਸੈਂਪਲ
NEXT STORY