ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਰਾਈਵਾਲਾ ਦੇ ਇਕ ਨਾਬਾਲਿਗ ਬੱਚੇ ਵੱਲੋਂ ਪੁਲਸ 'ਤੇ ਦੋਸ਼ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਕਰਾਈਵਾਲਾ ਦੇ 17 ਸਾਲ ਦਾ ਗਿੱਦੜਬਾਹਾ ਦੇ ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਬੱਚਾ ਅਕਾਸ਼ਦੀਪ ਨੇ ਪੁਲਸ 'ਤੇ ਇਲਜਾਮ ਲਾਇਆ ਕਿ ਪੁਲਸ ਨੇ ਉਸ ਨੂੰ 1 ਫਰਵਰੀ ਨੂੰ ਘਰੋਂ ਚੁੱਕਿਆ ਸੀ। ਉਨ੍ਹਾਂ ਨੇ ਉਸਦੀ ਮਾਰ ਕੁੱਟ ਕੀਤੀ। ਧੱਕੇ ਨਾਲ ਪੁਲਸ ਉਸ ਤੋਂ ਇਹ ਕਹਾਉਣਾ ਚਾਹੁੰਦੀ ਹੈ ਕਿ ਉਸਨੇ 12 ਸਾਲ ਦੇ ਸੁਰਿੰਦਰ ਦਾ ਕਤਲ ਕੀਤਾ ਹੈ, ਜਦਕਿ ਉਹ ਨਿਰਦੋਸ਼ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਕਰਾਈਵਾਲਾ ਵਿਖੇ 7 ਜਨਵਰੀ ਨੂੰ ਸੁਰਿੰਦਰ ਨਾਮ ਦਾ ਇਕ 14 ਸਾਲ ਦਾ ਬੱਚਾ ਅਗਵਾ ਹੋ ਗਿਆ ਸੀ । ਪੁਲਸ ਨੇ ਕੁਝ ਦਿਨਾਂ ਬਾਅਦ ਸੁਰਿੰਦਰ ਦੇ ਅਗਵਾਕਾਰ ਨੂੰ ਕਾਬੂ ਕਰ ਲਿਆ। ਅਗਵਾਕਾਰ ਨੇ ਦੱਸਿਆ ਕਿ ਉਸ ਨੇ ਸੁਰਿੰਦਰ ਨੂੰ ਨਹਿਰ 'ਚ ਸੁੱਟ ਦਿੱਤਾ ਪਰ ਕਰੀਬ ਇਕ ਮਹੀਨਾ ਬਾਅਦ ਹੱਲੇ ਤੱਕ ਨਾ ਤਾਂ ਸੁਰਿੰਦਰ ਜੀਉਂਦਾ ਮਿਲਿਆ ਹੈ ਅਤੇ ਨਾ ਉਸਦੀ ਲਾਸ਼ ਨਹਿਰ 'ਚੋਂ ਮਿਲੀ। ਇਸੇ ਹੀ ਪਿੰਡ ਕਰਾਈਵਾਲਾ 'ਚੋਂ 20 ਜਨਵਰੀ ਨੂੰ 12 ਸਾਲ ਦਾ ਇਕ ਹੋਰ ਸੁਰਿੰਦਰ ਨਾਮ ਦਾ ਬਾਲਗ ਅਚਾਨਕ ਲਾਪਤਾ ਹੋ ਜਾਂਦਾ ਹੈ, ਜਿਸਦੀ 22 ਜਨਵਰੀ ਨੂੰ ਪਿੰਡ ਦੇ ਛੱਪੜ ਨੇੜਿਓ ਗੱਟੇ 'ਚ ਬੰਦ ਲਾਸ਼ ਮਿਲੀ ਸੀ। ਪਿੰਡ 'ਚ ਅਜਿਹੀਆਂ ਦੋ ਘਟਨਾਵਾਂ ਤੋਂ ਬਾਅਦ ਰੋਸ 'ਚ ਆਏ ਪਿੰਡ ਵਾਸੀਆਂ ਨੇ ਸੰਘਰਸ਼ ਵਿੱਢਣ ਦੀ ਤਿਆਰੀ ਕੀਤੀ। ਜ਼ਿਲ੍ਹਾ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਉਸ ਸਮੇਂ 15 ਦਿਨ ਦਾ ਟਾਇਮ ਜਾਂਚ ਲਈ ਮੰਗਿਆ। ਹੁਣ ਜਦੋਂ 15 ਦਿਨ ਬੀਤਣ ਵਾਲੇ ਹਨ, ਪੁਲਸ ਦੇ ਹੱਥ ਅਜੇ ਤੱਕ ਖਾਲੀ ਹਨ।
ਇਸ ਮਾਮਲੇ ਸਬੰਧੀ ਗਿੱਦੜਬਾਹਾ ਦੇ ਡੀ. ਐੱਸ. ਪੀ. ਰਾਜਪਾਲ ਸਿੰਘ ਹੁੰਦਰ ਨੇ ਕਿਹਾ ਕਿ ਅਸੀਂ ਕਤਲ ਦੀ ਤਫ਼ਤੀਸ਼ ਕਰ ਰਹੇ ਹਾ। ਇਸ ਬੱਚੇ ਤੋਂ ਪੁੱਛਗਿੱਛ ਕੀਤੀ ਗਈ ਸੀ। ਬੱਚੇ ਵੱਲੋਂ ਲਾਏ ਗਏ ਟਾਰਚਰ ਦੇ ਦੋਸ਼ ਝੂਠੇ ਹਨ।ਜਾਣਕਾਰੀ ਦਿੰਦਿਆਂ ਡਾ. ਰਾਜੀਵ ਜੈਨ ਨੇ ਕਿਹਾ ਕਿ ਬੱਚੇ ਨੂੰ ਕਿਸੇ ਤਰ੍ਹਾਂ ਦੀ ਕੋਈ ਸੱਟ ਨਹੀਂ ਹੈ ਅਤੇ ਬੱਚੇ ਨੂੰ ਪੁਲਸ ਆਪ ਹਸਪਤਾਲ 'ਚ ਭਰਤੀ ਕਰਵਾ ਕੇ ਗਈ ਸੀ।
ਸਨੈਚਿੰਗ ਕਰਨ ਵਾਲੇ ਦੋ ਨੌਜਵਾਨ ਚੜ੍ਹੇ ਪੁਲਸ ਹੱਥ, ਮੋਬਾਇਲ ਬਰਾਮਦ
NEXT STORY