ਚੰਡੀਗੜ੍ਹ (ਸੰਦੀਪ) : ਐਲੋਪੈਥੀ ਅਤੇ ਡਾਕਟਰਾਂ ਖ਼ਿਲਾਫ਼ ਬਿਆਨਬਾਜ਼ੀ ਕੀਤੇ ਜਾਣ ਦੇ ਮਾਮਲੇ ’ਚ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਬੱਸੀ ਨੇ ਯੋਗ ਗੁਰੂ ਬਾਬਾ ਰਾਮਦੇਵ ਖ਼ਿਲਾਫ਼ ਜ਼ਿਲ੍ਹਾ ਅਦਾਲਤ ਵਿਚ ਕ੍ਰਿਮੀਨਲ ਪਟੀਸ਼ਨ ਦਰਜ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਅਦਾਲਤ ਤੋਂ ਬਾਬਾ ਰਾਮਦੇਵ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : PSEB 12ਵੀਂ ਬੋਰਡ ਦੀ ਪ੍ਰੀਖਿਆ ਨੂੰ ਲੈ ਕੇ ਵੱਡੀ ਖ਼ਬਰ, ਕਿਸੇ ਵੀ ਸਮੇਂ ਹੋ ਸਕਦੀ ਹੈ ਰੱਦ
ਗਲਤ ਬਿਆਨਬਾਜ਼ੀ ਨਾਲ ਡਾਕਟਰਾਂ ਦਾ ਮਨੋਬਲ ਟੁੱਟਿਆ
ਪਟੀਸ਼ਨ ਵਿਚ ਬੱਸੀ ਵੱਲੋਂ ਕਿਹਾ ਗਿਆ ਹੈ ਕਿ ਇਸ ਸਮੇਂ ਪੂਰੇ ਦੇਸ਼ ਵਿਚ ਕੋਰੋਨਾ ਮਹਾਮਾਰੀ ਕਾਰਨ ਬੇਹੱਦ ਸੰਕਟ ਵਾਲੇ ਹਾਲਾਤ ਬਣੇ ਹੋਏ ਹਨ। ਲੱਖਾਂ ਲੋਕ ਕੋਰੋਨਾ ਇਨਫੈਕਸ਼ਨ ਕਾਰਨ ਜਾਨ ਗੁਆ ਚੁੱਕੇ ਹਨ। ਇਸ ਸਮੇਂ ਵਿਚ ਬਾਬਾ ਰਾਮਦੇਵ ਨੇ ਐਲੋਪੈਥੀ ਅਤੇ ਡਾਕਟਰਾਂ ਖ਼ਿਲਾਫ਼ ਵਿਵਾਦਪੂਰਨ ਬਿਆਨ ਦਿੱਤਾ ਹੈ। ਰਾਮਦੇਵ ਦਾ ਬਿਆਨ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ-ਪ੍ਰਚਾਰਿਤ ਹੋਇਆ ਹੈ। ਉਨ੍ਹਾਂ ਦੀ ਬਿਆਨਬਾਜ਼ੀ ਨਾਲ ਲੋਕਾਂ ਦੀ ਜਾਨ ਬਚਾਉਣ ਵਿਚ ਜੁੱਟੇ ਡਾਕਟਰਾਂ ਦਾ ਮਨੋਬਲ ਟੁੱਟਿਆ ਹੈ, ਜੋ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਨਿਰਸਵਾਰਥ ਜਨਤਾ ਨੂੰ ਬਚਾਉਣ ਵਿਚ ਲੱਗੇ ਹੋਏ ਹਨ। ਪਟੀਸ਼ਨ ਵਿਚ ਬੱਸੀ ਵੱਲੋਂ ਕਿਹਾ ਗਿਆ ਹੈ ਕਿ ਬਾਬਾ ਰਾਮਦੇਵ ਨੇ ਖ਼ੁਦ ਕਬੂਲ ਕੀਤਾ ਹੈ ਕਿ ਉਸ ਨੇ ਡਾਕਟਰਾਂ ਅਤੇ ਐਲੋਪੈਥੀ ਖ਼ਿਲਾਫ਼ ਵਿਵਾਦਪੂਰਨ ਬਿਆਨ ਦਿੱਤਾ ਹੈ। ਰਾਮਦੇਵ ਨੇ ਆਪਣੇ ਇਸ ਬਿਆਨ ਸਬੰਧੀ ਬਾਅਦ ਵਿਚ ਸਫ਼ਾਈ ਵੀ ਦਿੱਤੀ। ਪਟੀਸ਼ਨ ਵਿਚ ਕਿਹਾ ਗਿਆ ਕਿ ਸਰਕਾਰ ਵੱਲੋਂ ਵਾਰ-ਵਾਰ ਇਹ ਹੁਕਮ ਜਾਰੀ ਕੀਤੇ ਜਾ ਰਹੇ ਹਨ ਕਿ ਅਫ਼ਵਾਹ ਫੈਲਾਉਣ ਵਾਲੇ ਲੋਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਹੁਣ ਰਾਮਦੇਵ ਨੇ ਡਾਕਟਰਾਂ ਖ਼ਿਲਾਫ਼ ਜੋ ਅਫ਼ਵਾਹ ਫੈਲਾਈ, ਉਸ ’ਤੇ ਸਰਕਾਰ ਨੂੰ ਸਖ਼ਤੀ ਦਿਖਾਉਣੀ ਚਾਹੀਦੀ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਕੀ ਪੰਜਾਬ 'ਚ ਬਣਨਗੇ 2 ਡਿਪਟੀ CM? ਪੈਨਲ ਭਾਲ ਰਿਹੈ ਸੰਭਾਵਨਾਵਾਂ
ਪਿਛਲੇ ਸਾਲ ਵੀ ਦਰਜ ਕੀਤੀ ਗਈ ਸੀ ਪਟੀਸ਼ਨ
ਪਿਛਲੇ ਸਾਲ ਵੀ ਜ਼ਿਲ੍ਹਾ ਅਦਾਲਤ ਵਿਚ ਇਕ ਵਕੀਲ ਨੇ ਬਾਬਾ ਰਾਮਦੇਵ ਖ਼ਿਲਾਫ਼ ਪਟੀਸ਼ਨ ਦਰਜ ਕੀਤੀ ਸੀ। ਰਾਮਦੇਵ ਨੇ ਕੋਰੋਨਿਲ ਦਵਾਈ ਬਣਾਈ ਸੀ ਅਤੇ ਇਹ ਦਾਅਵਾ ਕੀਤਾ ਸੀ ਕਿ ਇਹ ਦਵਾਈ ਕੋਰੋਨਾ ਦੀ ਬੀਮਾਰੀ ਲਈ ਕਾਰਗਰ ਹੈ। ਹਾਲਾਂਕਿ ਬਾਅਦ ਵਿਚ ਰਾਮਦੇਵ ਆਪਣੇ ਦਾਅਵੇ ਤੋਂ ਮੁੱਕਰ ਗਏ ਸਨ ਅਤੇ ਇਸ ਨੂੰ ਸਿਰਫ਼ ਇਮਿਊਨਿਟੀ ਬੂਸਟਰ ਦੱਸਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਜੂਨ ਦੇ ਅੰਤ ’ਚ ਪੰਜਾਬ ਪਹੁੰਚ ਸਕਦਾ ਹੈ ਮਾਨਸੂਨ
NEXT STORY