ਚੰਡੀਗੜ੍ਹ (ਬਰਜਿੰਦਰ) - ਗੁਰੂਧਾਮ ਸਥਿਤ ਏਲਗਨ ਬਿਲਡਰਜ਼ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਪਹੁੰਚਾਉਣ ਤੇ ਗਲਤ ਰੂਪ ਨਾਲ ਲਾਭ ਲੈਣ ਲਈ ਗੈਰ-ਕਾਨੂੰਨੀ ਢੰਗ ਨਾਲ ਐੱਮ. ਓ. ਯੂ. ਰੱਦ ਕਰਨ, ਸ਼ੇਅਰ ਵੈਲਿਯੂ ਵਧਾਉਣ ਤੇ ਇਨਵੈਸਟਰਾਂ ਨੂੰ ਲੁਭਾਉਣ ਲਈ ਸਾਜ਼ਿਸ਼ ਰਚਨ ਵਰਗੇ ਦੋਸ਼ਾਂ ਵਾਲੀ ਸ਼ਿਕਾਇਤ 'ਤੇ ਪੀ. ਵੀ. ਆਰ. ਲਿਮਟਿਡ ਦੇ ਡਾਇਰੈਕਟਰਾਂ ਸਮੇਤ ਹੋਰ ਅਧਿਕਾਰੀਆਂ ਖਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਅੰਤਰਿਮ ਰਾਹਤ ਨਾ ਮਿਲਣ ਤੋਂ ਬਾਅਦ ਗੁਰੂਧਾਮ ਦੇ ਸ਼ੁਸ਼ਾਂਤ ਲੋਕ ਥਾਣੇ 'ਚ ਅਪਰਾਧਿਕ ਪੱਧਰ 'ਤੇ ਵਿਸ਼ਵਾਸਘਾਤ, ਧੋਖਾਦੇਹੀ ਤੇ ਅਪਰਾਧਿਕ ਸਾਜ਼ਿਸ਼ ਰਚਨ ਦੀਆਂ ਧਾਰਾਵਾਂ ਤਹਿਤ ਇਹ ਕੇਸ ਦਰਜ ਕੀਤਾ ਗਿਆ ਹੈ।
ਕਥਿਤ ਦੋਸ਼ੀਆਂ 'ਚ ਪੀ. ਵੀ. ਆਰ. ਦੇ ਐੱਮ. ਡੀ. ਅਜੇ ਬਿਜਲੀ, ਡਾਇਰੈਕਟਰ ਸੰਜੀਵ ਕੁਮਾਰ ਬਿਜਲੀ, ਨਿਹਾਰਿਕਾ ਬਿਜਲੀ, ਡਾਇਰੈਕਟਰ ਰੇਣੂਕਾ ਰਾਮਨਾਥ, ਅਮਿਤ ਬਰਮਨ, ਵਿਸ਼ਾਲ ਕਸ਼ਯਪ ਮਹਾਂਦੇਵਿਯਾ, ਵਿਕਰਮ ਬਖਸ਼ੀ, ਅਮਿਤ ਬਰਮਨ, ਕਮਲ ਗਿਆਨਚੰਦਾਨੀ, ਸੀ. ਈ. ਓ. ਨਿਤਿਨ ਸੂਦ, ਡਾਇਰੈਕਟਰ ਸੰਜੇ ਵੋਹਰਾ ਤੇ ਸੰਜੇ ਖੰਨਾ ਸ਼ਾਮਲ ਹਨ। ਏਲਗਨ ਬਿਲਡਰਜ਼ ਦੇ ਵਕੀਲ ਅਭਿਨਵ ਸੂਦ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਪ੍ਰੋਜੈਕਟ 'ਚ ਵੱਖ-ਵੱਖ ਜਾਇਦਾਦਾਂ ਥਰਡ ਪਾਰਟੀ ਨੂੰ ਇਸ ਭਰੋਸੇ 'ਤੇ ਦਿੱਤੀਆਂ ਗਈਆਂ ਸਨ ਕਿ ਪ੍ਰੋਜੈਕਟ ਪੀ. ਵੀ. ਆਰ. ਮਲਟੀਪਲੈਕਸ ਹੋਵੇਗਾ ਪਰ ਪੀ. ਵੀ. ਆਰ. ਨੇ ਸ਼ਿਕਾਇਤਕਰਤਾ ਕੰਪਨੀ ਦੇ ਨਾਮ 'ਤੇ ਜਗ੍ਹਾ ਨੂੰ ਖੁਦ ਨੂੰ ਪ੍ਰਮੋਟ ਕਰਨ ਲਈ ਵਰਤਿਆ ਤਾਂਕਿ ਕਰੋੜਾਂ ਦੀ ਕਮਾਈ ਹੋ ਸਕੇ। ਇਸ ਤਰ੍ਹਾਂ ਸ਼ਿਕਾਇਤਕਰਤਾ ਕੰਪਨੀ ਨੂੰ ਲਗਭਗ 200 ਕਰੋੜ ਰੁਪਏ ਦਾ ਨੁਕਸਾਨ ਹੋਇਆ। ਸੇਬੀ ਵੱਲੋਂ ਪੀ. ਵੀ. ਆਰ. ਤੇ ਅਜੇ ਬਿਜਲੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਪੁੱਛਿਆ ਗਿਆ ਸੀ ਕਿ ਉਨ੍ਹਾਂ ਵੱਲੋਂ ਲਾਭ ਸ਼ੇਅਰਿੰਗ ਡੀਲ ਦਾ ਖੁਲਾਸਾ ਨਾ ਕਰਨ 'ਤੇ ਉਨ੍ਹਾਂ ਖਿਲਾਫ਼ ਕਾਰਵਾਈ ਕਿਉਂ ਨਾ ਕੀਤੀ ਜਾਵੇ।
ਚੰਡੀਗੜ੍ਹ : ਈ-ਨੀਲਾਮੀ ਰਾਹੀਂ 2 ਕਰੋੜ ਦਾ ਵਿਕਿਆ ਐਚ. ਆਈ. ਜੀ. ਫਲੈਟ
NEXT STORY