ਜਲੰਧਰ (ਮਾਹੀ, ਸੋਨੂੰ)—ਜਲੰਧਰ ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਵਰਿਆਣਾ ਪਿੰਡ 'ਚ ਸ੍ਰੀ ਗੁਰੂ ਰਵਿਦਾਸ ਮੰਦਰ 'ਚ ਨਿਸ਼ਾਨ ਸਾਹਿਬ ਨੂੰ ਉਤਾਰਦੇ ਸਮੇਂ ਅਚਾਨਕ ਲੋਹੇ ਦਾ ਪਾਈਪ ਬਿਜਲੀ ਦੀਆਂ ਤਾਰਾਂ ਨਾਲ ਜਾ ਟਰਕਾਇਆ, ਜਿਸ ਦੇ ਚੱਲਦੇ ਨਿਸ਼ਾਨ ਸਾਹਿਬ ਉਤਾਰ ਹੋਏ 8 ਵਿਅਕਤੀਆਂ ਨੂੰ ਹਾਈ ਵੋਲਟੇਜ ਕਰੰਟ ਲੱਗਾ, ਜਿਸ 'ਚ ਇਕ ਵਿਅਕਤੀ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਪੁੱਤਰ ਸ਼ੰਕਰ ਦਾਸ ਪਿੰਡ ਵਰਿਆਣਾ ਦੇ ਰੂਪ 'ਚ ਹੋਈ ਹੈ ਅਤੇ ਸਾਰੇ ਵਿਅਕਤੀ ਵੱਖ-ਵੱਖ ਹਸਪਤਾਲ 'ਚ ਦਾਖਲ ਹਨ ਅਤੇ ਮੌਕੇ 'ਤੇ ਪਹੁੰਚੇ ਥਾਣਾ ਮਕਸੂਦਾ ਦੇ ਐੱਸ.ਐੱਚ.ਓ. ਰਾਜੀਵ ਕੁਮਾਰ ਸਬ-ਇੰਸਪੈਕਟਰ ਰਘੂਵੀਰ ਸਿੰਘ ਨੇ ਜਾਇਜ਼ਾ ਲੈਂਦੇ ਹੋਏ ਮ੍ਰਿਤਕ ਬਲਵੀਰ ਚੰਦ ਦੀ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਸ਼ਿਵ ਸੈਨਾ ਦੇ ਆਗੂ ਨਰਿੰਦਰ ਥਾਪਰ ਨੇ ਕੀਤੀ ਗੁੰਡਾਗਰਦੀ, ਪੁਲਸ ਨੇ ਕੀਤਾ ਕਾਬੂ
NEXT STORY