ਪਟਿਆਲਾ (ਬਲਜਿੰਦਰ) - ਸੀ. ਐੈੱਮ. ਸਿਟੀ ਅਤੇ ਸਿਹਤ ਮੰਤਰੀ ਦੇ ਸ਼ਹਿਰ ਵਿਚ ਇਨ੍ਹੀਂ ਦਿਨੀਂ ਲੋਕ ਗਲਿਆ-ਸੜਿਆ ਫਰੂਟ ਖਾਣ ਲਈ ਮਜਬੂਰ ਹਨ। ਸਿਹਤ ਵਿਭਾਗ ਅਤੇ ਨਗਰ ਨਿਗਮ ਦੀਆਂ ਟੀਮਾਂ ਪਤਾ ਹੋਣ ਦੇ ਬਾਵਜੂਦ ਵੀ ਅਣਜਾਣ ਬਣੀਆਂ ਹੋਈਆਂ ਹਨ। ਦੋਨੋਂ ਵਿਭਾਗਾਂ ਵੱਲੋਂ ਇਸ ਮਾਮਲੇ ਨੂੰ ਹੁਣ ਤੱਕ ਗੰਭੀਰਤਾ ਨਾਲ ਨਹੀਂ ਲਿਆ ਗਿਆ ਹੈ। ਇਹੀ ਕਾਰਨ ਹੈ ਕਿ ਮੁੱਖ ਮੰਤਰੀ ਦੇ ਸ਼ਹਿਰ ਵਿਚ ਗਲੇ-ਸੜੇ ਫਰੂਟ ਧੜੱਲੇ ਨਾਲ ਵਿਕ ਰਹੇ ਹਨ।
ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਸਿਹਤ ਵਿਭਾਗ ਵੱਲੋਂ ਵੀ ਕੁੱਝ ਦਿਨ ਪਹਿਲਾਂ ਰੇਡ ਕੀਤੀ ਗਈ ਸੀ। ਅਰਬਨ ਅਸਟੇਟ ਵਿਚੋਂ ਇਕ ਵੱਡੀ ਦੁਕਾਨ ਵਿਚ ਖਰਾਬ ਅੰਬਾਂ ਦਾ ਸੈਂਪਲ ਵੀ ਲਿਆ ਗਿਆ ਸੀ। ਇਸ ਨੂੰ ਚੈਕਿੰਗ ਲਈ ਭੇਜਿਆ ਹੋਇਆ ਹੈ। ਇਸ ਤੋਂ ਬਾਅਦ ਕੋਈ ਖਾਸ ਕਾਰਵਾਈ ਨਹੀਂ ਹੋਈ। ਹੈਲਥ ਬਰਾਂਚ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ। ਦੋਨੋਂ ਵਿਭਾਗਾਂ ਦੀ ਲਾਪ੍ਰਵਾਹੀ ਕਾਰਨ ਸ਼ਹਿਰ ਦੇ ਲੋਕ ਗਲਿਆ-ਸੜਿਆ ਫਰੂਟ ਖਾਣ ਲਈ ਮਜਬੂਰ ਹਨ। ਇਸ ਮਾਮਲੇ ਵਿਚ ਡਿਪਟੀ ਕਮਿਸ਼ਨਰ ਵੱਲੋਂ ਬਾਕਾਇਦਾ ਹਰ ਵਾਰ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਹੈ ਕਿ ਗਰਮੀਆਂ ਦੇ ਸੀਜ਼ਨ ਵਿਚ ਫਰੂਟ ਦੀ ਚੈਕਿੰਗ ਲਈ ਟੀਮਾਂ ਦਾ ਗਠਨ ਕਰ ਕੇ ਫਰੂਟ ਦੀ ਚੈਕਿੰਗ ਕੀਤੀ ਜਾਵੇ। ਫਰੂਟ ਕਿਸ ਤਰ੍ਹਾਂ ਪਕਾਏ ਜਾ ਰਹੇ ਹਨ? ਇਸ ਵੱਲ ਤਾਂ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਹੈ। ਵਿਭਾਗ ਨੇ ਹੁਣ ਤੱਕ ਕੋਈ ਚੈਕਿੰਗ ਨਹੀਂ ਕੀਤੀ।
ਸਾਫਟ ਡਰਿੰਕ ਕੰਪਨੀਆਂ ਵੱਲ ਵੀ ਸਿਹਤ ਵਿਭਾਗ ਦਾ ਨਹੀਂ ਧਿਆਨ : ਫਰੂਟਾਂ ਤੋਂ ਇਲਾਵਾ ਸਾਫਟ ਡਰਿੰਕ ਵਾਲੀਆਂ ਕੰਪਨੀਆਂ ਵੱਲ ਵੀ ਸਿਹਤ ਵਿਭਾਗ ਦਾ ਧਿਆਨ ਨਹੀਂ ਹੈ। ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਦੇਸੀ ਕੰਪਨੀਆਂ ਦੇ ਸਾਫਟ ਡਰਿੰਕ ਮਾਰਕੀਟ ਵਿਚ ਆਉਣੇ ਸ਼ੁਰੂ ਹੋ ਗਏ ਹਨ। ਵਿਭਾਗ ਨੇ ਹੁਣ ਤੱਕ ਇਸ ਸਬੰਧੀ ਕੋਈ ਚੈਕਿੰਗ ਨਹੀਂ ਕੀਤੀ ਹੈ। ਗਰਮੀਆਂ ਵਿਚ ਫਰੂਟ ਤੇ ਦੇਸੀ ਸਾਫਟ ਡਰਿੰਕ ਸਿਹਤ ਲਈ ਕਾਫੀ ਵੱਡਾ ਖਤਰਾ ਮੰਨਿਆ ਜਾਂਦਾ ਹੈ। ਇਸ ਦੇ ਨਿਰਮਾਣ ਅਤੇ ਵੇਚਣ ਦੇ ਤਰੀਕਿਆਂ ਦੀ ਗੱਲ ਕੀਤੀ ਜਾਵੇ ਤਾਂ ਦੋਨੋਂ ਹੀ ਬੜੇ ਖਤਰਨਾਕ ਹਨ। ਵਿਭਾਗ ਵੱਲੋਂ ਹਰ ਵਾਰ ਕਈ ਵਾਰ ਰੇਡ ਕੀਤੀ ਜਾਂਦੀ ਹੈ। ਐਤਕੀਂ ਵਿਭਾਗ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਸੜਕਾਂ 'ਤੇ ਸ਼ਰੇਆਮ ਹੁੰਦੀ ਹੈ ਗਲੇ-ਸੜੇ ਫਰੂਟਾਂ ਦੀ ਵਿਕਰੀ : ਸ਼ਹਿਰ ਵਿਚ ਗਲੇ ਸੜੇ ਫਰੂਟਾਂ ਦੀ ਵਿਕਰੀ ਸ਼ਰੇਆਮ ਦੇਖੀ ਜਾ ਸਕਦੀ ਹੈ। 'ਜਗ ਬਾਣੀ' ਦੀ ਟੀਮ ਵੱਲੋਂ ਸ਼ਹਿਰ ਦਾ ਦੌਰਾ ਕਰਨ 'ਤੇ ਦੇਖਿਆ ਗਿਆ ਕਿ ਬੱਸ ਸਟੈਂਡ ਅਤੇ ਭੁਪਿੰਦਰਾ ਰੋਡ 'ਤੇ ਕਈ ਥਾਵਾਂ 'ਤੇ ਖਰਾਬ ਫਰੂਟ ਵਿਕਦੇ ਹਨ। ਇਧਰ ਨਾ ਹੀ ਨਿਗਮ ਤੇ ਨਾ ਹੀ ਸਿਹਤ ਵਿਭਾਗ ਦਾ ਧਿਆਨ ਜਾ ਰਿਹਾ ਹੈ, ਜੋ ਕਿ ਵੱਡੀ ਚਿੰਤਾ ਦਾ ਵਿਸ਼ਾ ਹੈ।
ਲਿਫਟਿੰਗ ਹੌਲੀ : ਮੰਡੀਆਂ 'ਚ ਲੱਗੇ ਕਣਕ ਦੇ ਢੇਰ
NEXT STORY