ਨਵਾਂਸ਼ਹਿਰ, (ਮਨੋਰੰਜਨ)- ਰੋਪੜ-ਫਗਵਾੜਾ ਫੋਰਲੇਨ ਪ੍ਰਾਜੈਕਟ ਤਹਿਤ ਰੋਡ ਦੀ ਜਗ੍ਹਾ ਬਾਈਪਾਸ ਬਣਾਉਣ ਦੀ ਮੰਗ ਨੂੰ ਲੈ ਕੇ ਜ਼ਿਲਾ ਕਾਂਗਰਸ ਪ੍ਰਧਾਨ ਸਤਵੀਰ ਸਿੰਘ ਪੱਲੀਝਿੱਕੀ ਦੀ ਅਗਵਾਈ 'ਚ ਦੁਕਾਨਦਾਰਾਂ ਨੇ ਡੀ.ਸੀ. ਸੋਨਾਲੀ ਗਿਰੀ ਨੂੰ ਇਕ ਮੰਗ ਪੱਤਰ ਦਿੱਤਾ।
ਇਸ ਦੌਰਾਨ ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਪ੍ਰਾਜੈਕਟ ਤਹਿਤ ਪਿੰਡ ਖਟਕੜ ਕਲਾਂ ਤੋਂ ਮਜਾਰੀ ਤੱਕ ਦਰੱਖਤਾਂ ਨੂੰ ਕੱਟਣ 'ਤੇ ਵੀ ਰੋਕ ਲਾਈ ਜਾਵੇ। ਮੰਗ ਪੱਤਰ 'ਚ ਦੱਸਿਆ ਗਿਆ ਕਿ ਕੇਂਦਰ ਸਰਕਾਰ ਵੱਲੋਂ ਬੰਗਾ ਸ਼ਹਿਰ ਲਈ ਬਾਈਪਾਸ ਬਣਾਉਣ ਦੇ ਮਸਲੇ 'ਤੇ ਇਕ ਪ੍ਰਸਤਾਵਿਤ ਪ੍ਰਕਿਰਿਆ ਚੱਲ ਰਹੀ ਹੈ। ਇਸੇ ਕਾਰਵਾਈ ਤਹਿਤ ਮੰਨਿਆ ਜਾ ਰਿਹਾ ਹੈ ਕਿ ਪਿੰਡ ਮਜਾਰੀ ਤੋਂ ਖਟਕੜ ਕਲਾਂ 'ਚ 3 ਕਿ.ਮੀ. ਦਾ ਬਾਈਪਾਸ ਨਿਕਲ ਸਕਦਾ ਹੈ, ਇਸ ਲਈ ਨਵਾਂਸ਼ਹਿਰ-ਬੰਗਾ ਮੁੱਖ ਸੜਕ 'ਤੇ ਦਰੱਖਤ ਬਿਨਾਂ ਵਜ੍ਹਾ ਕੱਟੇ ਜਾ ਰਹੇ ਹਨ, ਜਿਸ 'ਤੇ ਰੋਕ ਲਾਈ ਜਾਵੇ। ਪੱਤਰ 'ਚ ਕਿਹਾ ਗਿਆ ਕਿ ਸ਼ਹਿਰੋਂ ਲੰਘਣ ਵਾਲੀ 3 ਕਿ.ਮੀ. ਐਲੀਵੇਟਿਡ ਰੋਡ 'ਤੇ 1 ਹਜ਼ਾਰ ਦੁਕਾਨਾਂ ਤੇ ਮਕਾਨਾਂ ਦਾ ਉਜਾੜਾ ਹੋ ਜਾਵੇਗਾ। ਇਸ ਉਜਾੜੇ ਨੂੰ ਰੋਕਣ ਲਈ ਐਲੀਵੇਟਿਡ ਰੋਡ ਦੀ ਬਜਾਏ ਬਾਈਪਾਸ ਬਣਾਇਆ ਜਾਵੇ।
ਇਸ ਮੌਕੇ ਰਾਜੀਵ ਚੋਪੜਾ, ਪਿੰ੍ਰਸ, ਵਿਨੇ ਦੁਆ, ਮਨੋਜ, ਦਲਜੀਤ ਸਿੰਘ, ਰਮਨ ਖੋਸਲਾ, ਅਸ਼ੋਕ ਕੁਮਾਰ, ਦੀਪਕ, ਮੋਹਨ ਲਾਲ, ਰਾਜੇਸ਼ ਕੁਮਾਰ, ਰੰਮੀ ਮਲਹੋਤਰਾ, ਜਸਵੰਤ ਰਾਏ, ਰੋਹਿਤ, ਅਰੁਣ ਜੈਨ, ਹਰਭਜਨ ਸਿੰਘ, ਵਿਨੋਦ ਕੁਮਾਰ, ਮੋਹਨ ਲਾਲ, ਰੋਹਿਤ ਰੱਤੀ, ਯੋਗੇਸ਼ ਕੁਮਾਰ ਆਦਿ ਹਾਜ਼ਰ ਸਨ।
ਹੈਰੋਇਨ, ਅਫੀਮ, ਭੁੱਕੀ ਤੇ ਗਾਂਜੇ ਸਣੇ 8 ਅੜਿੱਕੇ
NEXT STORY