ਜੰਮੂ- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ 2 ਸਾਲ ਪਹਿਲਾਂ ਲੋੜੀਂਦੇ ਅਪਰਾਧੀਆਂ ਨਾਲ ਮੁਕਾਬਲੇ 'ਚ ਜਾਨ ਗੁਆਉਣ ਵਾਲੇ ਇਕ ਪੁਲਸ ਸਬ ਇੰਸਪੈਕਟਰ ਦੀ ਪਤਨੀ ਨੂੰ ਵੀਰਵਾਰ ਨੂੰ ਸਰਕਾਰੀ ਨੌਕਰੀ ਦਾ ਨਿਯੁਕਤੀ ਪੱਤਰ ਸੌਂਪਿਆ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹੀਦ ਸਬ ਇੰਸਪੈਕਟਰ ਦੀਪਕ ਸ਼ਰਮਾ ਦੀ ਪਤਨੀ ਅਲਕਾ ਸ਼ਰਮਾ ਨੂੰ ਜੰਮੂ ਕਸ਼ਮੀਰ ਮੁੜ ਵਸੇਬਾ ਮਦਦ ਯੋਜਨਾ 2022 ਦੇ ਅਧੀਨ ਇੱਥੇ ਲੋਕ ਭਵਨ 'ਚ ਨਿਯੁਕਤੀ ਪੱਤਰ ਸੌਂਪਿਆ ਗਿਆ।
ਇਸ ਮੌਕੇ ਜੰਮੂ ਖੇਤਰ ਦੇ ਪੁਲਸ ਇੰਸੈਪਕਟਰ ਜਨਰਲ ਭੀਮ ਸੇਨ ਟੂਟੀ ਵੀ ਮੌਜੂਦ ਸਨ। ਉੱਪ ਰਾਜਪਾਲ ਦੇ ਸੋਗ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਅਤੇ ਸਮਰਥਨ ਦਾ ਭਰੋਸਾ ਵੀ ਦਿੱਤਾ। ਸ਼ਰਮਾ ਨੇ ਅਪ੍ਰੈਲ 2024 'ਚ ਕਠੁਆ ਜ਼ਿਲ੍ਹੇ 'ਚ ਇਕ ਲੋੜੀਂਦੇ ਗੈਂਗਸਟਰ ਨੂੰ ਮੁਕਾਬਲੇ 'ਚ ਮਾਰ ਸੁੱਟਿਆ ਸੀ। ਇਸ ਦੌਰਾਨ ਸ਼ਰਮਾ ਵੀ ਸ਼ਹੀਦ ਹੋ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਾਜਾ ਵੜਿੰਗ ਨੇ ਲੋਕ ਸਭਾ 'ਚ ਬੇਅਦਬੀ ਦੇ ਮੁਦੇ 'ਤੇ ਘੇਰਿਆ ਅਕਾਲੀ ਦਲ
NEXT STORY