ਜਲੰਧਰ (ਸੋਨੂੰ)— ਪੂਰੀ ਦੁਨੀਆ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਡਬਲਿਊ. ਡਬਲਿਊ. ਈ. ਰੈਸਲਰ 'ਦਿ ਗ੍ਰੇਟ ਖਲੀ' ਜੇਕਰ ਅੱਜ ਕਿਸੇ ਮੁਕਾਮ 'ਤੇ ਹਨ ਤਾਂ ਉਸ ਦਾ ਸਿਹਰਾ ਉਹ ਆਪਣੇ ਗੁਰੂ ਪੰਜਾਬ ਪੁਲਸ ਦੇ ਸਾਬਕਾ ਡੀ. ਜੀ. ਪੀ. ਮਾਹਲ ਸਿੰਘ ਭੁੱਲਰ ਨੂੰ ਦਿੰਦੇ ਹਨ। ਅਧਿਆਪਕ ਦਿਵਸ ਦੇ ਮੌਕੇ 'ਤੇ 'ਦਿ ਗ੍ਰੇਟ ਖਲੀ' ਆਪਣੇ ਗੁਰੂ ਨੂੰ ਯਾਦ ਕਰਦੇ ਹੋਏ ਬੁਲੰਦੀਆਂ ਦੇ ਦਿਨਾਂ ਨੂੰ ਯਾਦ ਕੀਤਾ ਹੈ।
ਇਹ ਵੀ ਪੜ੍ਹੋ: ਜਾਣੋ ਵੀਕੈਂਡ ਤਾਲਾਬੰਦੀ ਦੌਰਾਨ ਪੰਜਾਬ 'ਚ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ (ਵੀਡੀਓ)

ਉਨ੍ਹਾਂ ਦੱਸਿਆ ਕਿ ਗੁਰੂ ਅਧਿਆਪਕ ਦਾ ਇਕ ਅਜਿਹਾ ਰਿਸ਼ਤਾ ਹੈ, ਜੋ ਮਾਂ-ਬਾਪ ਤੋਂ ਵੀ ਵੱਧ ਕੇ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਮਾਹਲ ਨੇ ਨਿਰਸਵਾਰਥ ਹੋ ਕੇ ਮੈਨੂੰ ਸਪੋਰਟ ਦਿੱਤੀ ਸੀ। ਪੁਰਾਣੇ ਦਿਨਾਂ ਨੂੰ ਯਾਦ ਕਰਦੇ ਦਿ ਗ੍ਰੇਟ ਖਲੀ ਨੇ ਕਿਹਾ ਕਿ ਜਦੋਂ ਸਾਲ 1994 'ਚ ਉਹ ਪੰਜਾਬ ਆਏ ਸਨ ਤਾਂ ਉਸ ਸਮੇਂ ਭੁੱਲਰ ਆਈ. ਜੀ. ਸਨ ਅਤੇ ਉਨ੍ਹਾਂ ਨੇ ਹੀ 'ਦਿ ਗ੍ਰੇਟ ਖਲੀ' ਨੂੰ ਪੰਜਾਬ ਪੁਲਸ 'ਚ ਭਰਤੀ ਕੀਤਾ ਸੀ।

ਅੱਗੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਭੁੱਲਰ ਨੇ ਹੀ ਮੈਨੂੰ ਸਪੋਰਟਸ 'ਚ ਜਾਣ ਲਈ ਕਿਹਾ। ਮੇਰੀ ਕਿਸਮਤ 'ਚ ਰੈਸਲਰ ਬਣਨਾ ਸੀ। ਮੈਂ ਬਾਡੀ ਡਿਲਡਿੰਗ ਕਰਨ ਤੋਂ ਬਾਅਦ ਮੈਂ ਡਬਲਿਊ. ਡਬਲਿਊ. ਈ. 'ਚ ਗਿਆ ਅਤੇ ਫਿਰ ਮੇਰੇ ਬੁਲੰਦੀਆਂ ਦੇ ਰਸਤੇ ਖੁੱਲ੍ਹੇ। ਮੈਂ ਆਪਣਾ ਆਈਡਲ ਭੁੱਲਰ ਜੀ ਨੂੰ ਮੰਨਦਾ ਹਾਂ।
ਇਹ ਵੀ ਪੜ੍ਹੋ: ਮਾਂ-ਪਿਓ ਦਾ ਸਾਇਆ ਉੱਠਣ ਤੋਂ ਬਾਅਦ ਧੀਆਂ 'ਤੇ ਮੁੜ ਡਿੱਗਾ ਦੁੱਖਾਂ ਦਾ ਪਹਾੜ, ਹੁਣ ਇਕਲੌਤੇ ਭਰਾ ਨੇ ਕੀਤੀ ਖ਼ੁਦਕੁਸ਼ੀ

ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਸਿਰਫ ਦਿਲੀਪ ਸਿੰਘ ਰਾਣਾ ਹੀ ਸੀ ਤਾਂ ਇਸੇ ਗੁਰੂ ਨੇ ਉਨ੍ਹਾਂ ਨੂੰ ਦੁਨੀਆ ਸਾਹਮਣੇ ਲਿਆਂਦਾ ਅਤੇ ਅੱਜ ਪੂਰੀ ਦੁਨੀਆ 'ਦਿ ਗ੍ਰੇਟ ਖਲੀ' ਦੇ ਨਾਂ ਨਾਲ ਜਾਣਦੀ ਹੈ। ਭਾਵੁਕ ਹੁੰਦੇ ਹੋਏ ਗ੍ਰੇਟ ਖਲੀ ਨੇ ਦਿਲੀਪ ਸਿੰਘ ਰਾਣਾ ਤੋਂ 'ਗ੍ਰੇਟ ਖਲੀ' ਤੱਕ ਦਾ ਸਫ਼ਰ ਦੱਸਿਆ। ਦੱਸਣਯੋਗ ਹੈ ਕਿ ਦਿ ਗ੍ਰੇਟ ਖਲੀ ਅੱਜ ਜਲੰਧਰ 'ਚ ਸੀ. ਡਬਲਿਊ. ਈ. ਕਾਂਟੀਨੈਂਟਲ ਰੈਸਲਿੰਗ ਇੰਟਰਟੇਨਮੈਂਟ ਦੇ ਨਾਂ ਨਾਲ ਅਕਾਦਮੀ ਚਲਾ ਰਹੇ ਹਨ, ਜਿਸ 'ਚ ਕਾਫ਼ੀ ਗਿਣਤੀ 'ਚ ਰੈਸਲਰ ਉਨ੍ਹਾਂ ਤੋਂ ਸਿਖਲਾਈ ਲੈ ਰਹੇ ਹਨ।
ਇਹ ਵੀ ਪੜ੍ਹੋ: ਬਿਨਾਂ ਸਹਾਰੇ ਚੱਲਣ 'ਚ ਅਸਮਰਥ ਇਨ੍ਹਾਂ ਅਧਿਆਪਕਾਂ ਨੇ ਕੋਰੋਨਾ ਕਾਲ 'ਚ ਵੀ ਨਿਭਾਈ ਅਹਿਮ ਭੂਮਿਕਾ
ਜੰਮੂ ਕਸ਼ਮੀਰ 'ਚ ਪੰਜਾਬੀ ਨੂੰ ਸਰਕਾਰੀ ਭਾਸ਼ਾਵਾਂ 'ਚ ਮੁੜ ਸ਼ਾਮਲ ਕੀਤਾ ਜਾਵੇ : ਸੁਖਬੀਰ ਬਾਦਲ
NEXT STORY