ਫਿਰਜ਼ਪੁਰ(ਸਨੀ ਚੌਪੜਾ) - ਫਿਰੋਜ਼ਪੁਰ 'ਚ ਪੈ ਰਹੇ ਭਾਰੀ ਮੀਂਹ ਨੇ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਇਸ ਭਾਰੀ ਮੀਂਹ ਨੇ ਕਿਸਾਨਾਂ ਲਈ ਮੁਸ਼ਕਲ ਖੜੀ ਕਰ ਰਿਹਾ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਫਸਲਾਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਜਾਣਕਾਰੀ ਮਿਲੀ ਹੈ ਕਿ ਫਿਰੋਜ਼ਪੁਰ ਸ਼ਹਿਰ 'ਚ ਨਹਿਰ ਰੂਪੀ ਗੰਦੇ ਨਾਲੇ ਦਾ ਬੰਨ ਟੁੱਟਣ ਨਾਲ ਕਈ ਏਕੜ ਫਸਲ 'ਚ ਪਾਣੀ ਭਰਨ ਨਾਲ ਕਿਸਾਨਾਂ ਦਾ ਬਹੁਤ ਭਾਰੀ ਨੁਕਸਾਨ ਹੋ ਗਿਆ ਹੈ। ਬੰਨ ਟੁੱਟੇ ਨੂੰ ਕਈ ਘੰਟੇ ਬੀਤ ਚੁੱਕੇ ਹਨ ਪਰ ਪ੍ਰਸ਼ਾਸਨ ਵੱਲੋਂ ਹੱਲੇ ਤੱਕ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਕਿਸਾਨ ਆਪਣੇ ਆਪ ਹੀ ਇਸ ਬੰਨ ਨੂੰ ਬੰਨ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਸਾਡੀ ਕਈ ਏਕੜ ਫਸਲ ਖਰਾਬ ਹੋ ਚੁੱਕੀ ਹੈ ਅਤੇ ਇਸ ਨਾਲ ਬਿਮਾਰੀਆਂ ਫੈਲਣ ਦਾ ਡਰ ਵੀ ਬਣ ਗਿਆ ਹੈ।
ਇਸ ਘਟਨਾ ਦੀ ਸੂਚਨਾ ਮਿਲਣ 'ਤੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਕਿ ਇਸ ਕੰਮ 'ਚ ਵਿਭਾਗ ਦੀ ਡਿਉਟੀ ਲੱਗਾ ਦਿੱਤੀ ਹੈ, ਜਿਸ 'ਤੇ ਜਲਦੀ ਕਾਰਵਾਈ ਕੀਤੀ ਜਾਵੇਗੀ ਅਤੇ ਖਰਾਬ ਹੋਈ ਫਸਲ ਦੀ ਗਿਰਦਾਵਰੀ ਕੀਤੀ ਜਾਵੇਗੀ।
ਮਾਂ ਨੇ 2 ਬੱਚਿਆ ਸਮੇਤ ਨਿਗਲੀ ਜ਼ਹਿਰੀਲੀ ਦਵਾਈ ਬੱਚਿਆਂ ਦੀ ਮੌਕੇ 'ਤੇ ਮੌਤ, ਮਾਂ ਦੀ ਹਾਲਤ ਗੰਭੀਰ (ਤਸਵੀਰਾਂ)
NEXT STORY