ਸਿੰਗਾਪੁਰ (ਭਾਸ਼ਾ)- ਸਿੰਗਾਪੁਰ ਵਿੱਚ ਆਪਣੇ ਅਪਾਰਟਮੈਂਟ ਨੇੜੇ ਕਬੂਤਰਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਖੁਆਉਣ 'ਤੇ ਭਾਰਤੀ ਮੂਲ ਦੀ ਇੱਕ ਔਰਤ ਨੂੰ 1,200 ਸਿੰਗਾਪੁਰੀ ਡਾਲਰ (930 ਅਮਰੀਕੀ ਡਾਲਰ) ਦਾ ਜੁਰਮਾਨਾ ਲਗਾਇਆ ਗਿਆ। ਚੈਨਲ ਨਿਊਜ਼ ਏਸ਼ੀਆ ਅਨੁਸਾਰ ਸੰਮੁਗਮਨਾਥਨ ਸ਼ਾਮਲਾ (70) ਨੇ ਜੰਗਲੀ ਜੀਵ ਕਾਨੂੰਨ ਤਹਿਤ ਜੰਗਲੀ ਪੰਛੀਆਂ ਨੂੰ ਖੁਆਉਣ ਦੇ ਦੋ ਮਾਮਲਿਆਂ ਵਿੱਚ ਦੋਸ਼ ਮੰਨਿਆ। 11 ਦੋਸ਼ਾਂ 'ਤੇ ਵਿਚਾਰ ਕੀਤਾ ਗਿਆ, ਜਿਸ ਵਿੱਚ ਨੈਸ਼ਨਲ ਪਾਰਕਸ ਬੋਰਡ (ਐਨਪਾਰਕਸ) ਦੇ ਕਬੂਤਰ ਫੜਨ ਦੇ ਅਭਿਆਸ ਵਿੱਚ ਰੁਕਾਵਟ ਪਾਉਣਾ ਵੀ ਸ਼ਾਮਲ ਹੈ।
ਸ਼ਾਮਲਾ ਨੂੰ ਉਦੋਂ ਫੜਿਆ ਗਿਆ, ਜਦੋਂ ਐਨਪਾਰਕਸ ਇਨਫੋਰਸਮੈਂਟ ਅਧਿਕਾਰੀਆਂ ਨੇ ਲੋਰੋਂਗ (ਲੇਨ) 4 ਟੋਆ ਪਯੋਹ ਵਿਖੇ ਉਸਦੇ ਘਰ ਦੇ ਨੇੜੇ ਜਾਂਚ ਕੀਤੀ। 11 ਅਪ੍ਰੈਲ, 2023 ਨੂੰ ਲਗਭਗ ਚਾਰ ਵਜੇ ਅਧਿਕਾਰੀਆਂ ਨੇ ਔਰਤ ਨੂੰ ਪੰਛੀਆਂ ਨੂੰ ਖੁਆਉਂਦੇ ਦੇਖਿਆ ਅਤੇ ਉਸਨੂੰ ਅਜਿਹਾ ਕਰਨ ਤੋਂ ਮਨ੍ਹਾ ਕਰ ਦਿੱਤਾ ਕਿਉਂਕਿ ਇਹ ਇੱਕ ਅਪਰਾਧ ਸੀ। ਜੰਗਲੀ ਜੀਵ ਐਕਟ ਤਹਿਤ ਐਨਪਾਰਕਸ ਦੇ ਜੰਗਲੀ ਜੀਵ ਪ੍ਰਬੰਧਨ ਦੇ ਡਾਇਰੈਕਟਰ ਜਨਰਲ ਦੀ ਲਿਖਤੀ ਇਜਾਜ਼ਤ ਤੋਂ ਬਿਨਾਂ ਜੰਗਲੀ ਜੀਵਾਂ ਨੂੰ ਭੋਜਨ ਖੁਆਉਣਾ ਇੱਕ ਗੈਰ-ਕਾਨੂੰਨੀ ਕੰਮ ਹੈ। ਚੇਤਾਵਨੀ ਦੇ ਬਾਵਜੂਦ ਸ਼ਾਮਲਾ ਨਵੰਬਰ 2024 ਤੱਕ ਕਈ ਵਾਰ ਜੰਗਲੀ ਪੰਛੀਆਂ ਨੂੰ ਖੁਆਉਂਦੀ ਰਹੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਆਉਣ ਵਾਲੇ ਲੋਕਾਂ ਦੀ ਹੋਵੇਗੀ ਹਰ ਤਰ੍ਹਾਂ ਦੀ ਜਾਂਚ
ਐਨਪਾਰਕਸ ਦੇ ਵਕੀਲ ਲਿਮ ਚੋਂਗ ਹੂਈ ਨੇ ਕਿਹਾ ਕਿ 19 ਫਰਵਰੀ ਨੂੰ ਸ਼ਾਮਲਾ ਨੇ ਐਨਪਾਰਕਸ ਦੇ ਅਧਿਕਾਰੀਆਂ ਨੂੰ ਉਸਦੇ ਘਰ ਨੇੜੇ ਕਬੂਤਰ ਫੜਨ ਤੋਂ ਰੋਕਿਆ। ਜਦੋਂ ਜੱਜ ਨੇ ਔਰਤ ਨੂੰ ਕਿਹਾ ਕਿ ਜੇਕਰ ਉਸਨੇ ਜੁਰਮਾਨਾ ਨਹੀਂ ਭਰਿਆ, ਤਾਂ ਉਸਨੂੰ ਦੋ ਦਿਨ ਜੇਲ੍ਹ ਵਿੱਚ ਬਿਤਾਉਣੇ ਪੈਣਗੇ ਤਾਂ ਸ਼ਾਮਲਾ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਮੈਂ ਆਪਣੀ ਸਿਹਤ ਨੂੰ ਦੇਖਦੇ ਹੋਏ ਜੇਲ੍ਹ ਵਿੱਚ ਰਹਿਣ ਦੇ ਯੋਗ ਹਾਂ।" ਰਿਪੋਰਟ ਅਨੁਸਾਰ ਔਰਤ ਨੇ ਬੁੱਧਵਾਰ ਨੂੰ ਪੂਰਾ ਜੁਰਮਾਨਾ ਭਰ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਥਾਈ ਫੌਜ ਨਾਲ ਝੜਪ 'ਚ ਕੰਬੋਡੀਅਨ ਸਿਪਾਹੀ ਦੀ ਮੌਤ, ਸਰਹੱਦਾਂ ਵੱਲ ਭੇਜੀ ਜਾ ਰਹੀ ਫੌਜ
NEXT STORY