ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)- ਪਿੰਡ ਖੋਟੇ ਵਿਖੇ ਗੰਦੇ ਨਾਲੇ ਦਾ ਪਾਣੀ ਪਿੰਡ ਵਾਸੀਆਂ ਲਈ ਵੱਡੀ ਸਮੱਸਿਆ ਬਣ ਚੁੱਕਾ ਹੈ। ਪਿੰਡ ਵਾਸੀਆਂ ਭੁਪਿੰਦਰ ਸਿੰਘ, ਮਾਸਟਰ ਹਾਕਮ ਸਿੰਘ, ਮਾਸਟਰ ਪ੍ਰੀਤਮ ਸਿੰਘ, ਗੁਰਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਦੇ ਗੰਦੇ ਨਾਲੇ ਦਾ ਪਾਣੀ ਸੜਕ 'ਤੇ ਆ ਜਾਂਦਾ ਹੈ ਅਤੇ ਪੂਰੇ ਪਿੰਡ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਇਥੋਂ ਲੰਘਣ ਲਈ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਇਹ ਪਾਣੀ ਖੇਤਾਂ 'ਚ ਚਲਾ ਜਾਂਦਾ ਹੈ, ਜਿਸ ਨਾਲ ਫਸਲ ਵੀ ਖਰਾਬ ਹੋ ਜਾਂਦੀ ਹੈ।
ਇਸ ਸਮੱਸਿਆ ਕਾਰਨ ਪਿੰਡਾਂ 'ਚ ਬੀਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਆਏ ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ । ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮਸਲੇ ਦਾ ਸਰਕਾਰੀ ਸਰਵੇ ਕਰ ਕੇ ਹੱਲ ਕੀਤਾ ਜਾਵੇ। ਇਸ ਮੌਕੇ ਰਾਜਵੀਰ ਰਾਜੂ, ਤੇਜਿੰਦਰ ਸਿੰੰਘ, ਜਸਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਤਰਲੋਚਨ ਸਿੰਘ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।
ਪਹਿਲੇ ਪੇਪਰ ਨੇ ਖਤਮ ਕੀਤੀ ਵਿਦਿਆਰਥੀਆਂ ਦੀ ਟੈਂਸ਼ਨ, ਖਿੜੇ ਚਿਹਰਿਆਂ ਨਾਲ ਬਾਹਰ ਆਏ ਵਿਦਿਆਰਥੀ
NEXT STORY