ਫਰੀਦਕੋਟ/ਸਾਦਿਕ/ਜੈਤੋ (ਚਾਵਲਾ, ਜਗਦੀਸ਼, ਦੀਪਕ, ਜਿੰਦਲ) : ਪੁਲਸ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਕ ਇਨੋਵੇਟਿਵ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਹ ਪਹਿਲ ਸਿਰਫ ਨਿਯਮ ਤੋੜਣ ਵਾਲਿਆਂ ਦੇ ਚਲਾਨ ਜਾਰੀ ਕਰਨ ਤੱਕ ਸੀਮਿਤ ਨਹੀਂ ਹੈ, ਸਗੋਂ ਸਮਾਜਿਕ ਜਾਗਰੂਕਤਾ ਤੇ ਲੋਕਾਂ ਦੇ ਭਵਿੱਖ ਲਈ ਸੁਰੱਖਿਅਤ ਯਾਤਰਾ ਮੁਹੱਈਆ ਕਰਵਾਉਣ ਵੱਲ ਵੀ ਕੇਂਦਰਿਤ ਹੈ। ਇਸ ਅਭਿਆਨ ਤਹਿਤ ਸੜਕ ਸੁਰੱਖਿਆ ਨੂੰ ਲਾਗੂ ਕਰਨ ਲਈ ਫਰੀਦਕੋਟ ਪੁਲਸ ਵੱਲੋਂ ਨਵੀਂ ਤਕਨਾਲੋਜੀ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ’ਚ ਸਪੀਡ ਗੰਨ ਦੇ ਜ਼ਰੀਏ ਤੇਜ਼ ਰਫ਼ਤਾਰ ਵਾਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਸਕੂਲਾਂ, ਕਾਲਜਾਂ ਤੇ ਪਿੰਡਾਂ ’ਚ ਜਾਗਰੂਕਤਾ ਸੈਮੀਨਾਰਾਂ ਦਾ ਆਯੋਜਨ ਕਰ ਕੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੇ ਮਹੱਤਵ ਬਾਰੇ ਜਾਣੂ ਕੀਤਾ ਜਾ ਰਿਹਾ ਹੈ ਤਾਂ ਜੋ ਹਰੇਕ ਵਾਹਨ ਚਾਲਕ ਜ਼ਿੰਮੇਵਾਰੀ ਨੂੰ ਸਮਝੇ ਤੇ ਸੁਰੱਖਿਅਤ ਯਾਤਰਾ ਨੂੰ ਸਹਿਯੋਗ ਦੇਵੇ। ਜ਼ਿਕਰਯੋਗ ਹੈ ਕਿ ਪਿਛਲੇ ਕਰੀਬ 6 ਮਹੀਨਿਆਂ ਅੰਦਰ ਹੀ 10420 ਚਲਾਨ ਜਾਰੀ ਕਰਕੇ ਜੁਰਮਾਨੇ ਦੇ ਰੂਪ ’ਚ 66 ਲੱਖ 14 ਹਜ਼ਾਰ 900 ਰੁਪਏ ਵਸੂਲ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਵਧੀ ਸਖ਼ਤੀ, ਡਿਫਾਲਟਰਾਂ ਖ਼ਿਲਾਫ਼ ਵੱਡੇ ਪੱਧਰ 'ਤੇ ਸ਼ੁਰੂ ਹੋਈ ਕਾਰਵਾਈ
ਸਪੀਡ ਗੰਨ ਦੀ ਵਰਤੋਂ ਨਾਲ ਸਮਾਰਟ ਕਾਰਵਾਈ
ਵਧੀਆ ਤਕਨਾਲੋਜੀ ਦੀ ਵਰਤੋਂ ਕਰਦਿਆਂ, ਸਪੀਡ ਗੰਨ ਦੀ ਮਦਦ ਨਾਲ ਤੇਜ਼ ਰਫ਼ਤਾਰ ਵਾਹਨਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਨਵੇਂ ਸਾਲ ਦੌਰਾਨ 3000 ਤੋਂ ਵੱਧ ਚਲਾਨ ਜਾਰੀ ਕਰਕੇ ਇਹ ਸਾਬਤ ਕੀਤਾ ਗਿਆ ਹੈ ਕਿ ਪੁਲਸ ਇਸ ਮਾਮਲੇ ’ਚ ਪੂਰੀ ਤਰ੍ਹਾਂ ਸਰਗਰਮ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਆਈਲੈਟਸ ਤੇ ਇਮੀਗ੍ਰੇਸ਼ਨ ਸੈਂਟਰਾਂ ’ਤੇ ਸ਼ੁਰੂ ਹੋਈ ਵੱਡੀ ਕਾਰਵਾਈ, ਵੱਡੀ ਗਿਣਤੀ 'ਚ ਪਾਸਪੋਰਟ ਜ਼ਬਤ
ਨਾਬਾਲਗ ਵਾਹਨ ਚਾਲਕਾਂ ’ਤੇ ਫੋਕਸ
ਨਾਬਾਲਗਾਂ ਵੱਲੋਂ ਵਾਹਨ ਚਲਾਉਣ ਦੀ ਪ੍ਰਵਿਰਤੀ ਨੂੰ ਰੋਕਣ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜੇਕਰ ਨਾਬਾਲਗ ਵਾਹਨ ਚਲਾਉਂਦੇ ਮਿਲਦੇ ਹਨ ਤਾਂ ਮੋਟਰ ਵਾਹਨ ਐਕਟ ਅਧੀਨ ਮਾਤਾ-ਪਿਤਾ ਜਾਂ ਸਰਪ੍ਰਸਤਾਂ ਉੱਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਵੱਡਾ ਕਦਮ ਚੁੱਕਣ ਦੀ ਤਿਆਰੀ 'ਚ ਮੁੱਖ ਮੰਤਰੀ ਭਗਵੰਤ ਮਾਨ, ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਸ਼ੁਰੂ
ਸਮਾਜਿਕ ਜਾਗਰੂਕਤਾ ਕੈਂਪ
ਫਰੀਦਕੋਟ ਪੁਲਸ ਵੱਲੋਂ ਸਕੂਲਾਂ, ਕਾਲਜਾਂ, ਪਿੰਡਾਂ ਤੇ ਸ਼ਹਿਰਾਂ ’ਚ ਜਾਗਰੂਕਤਾ ਕੈਂਪ ਲਾ ਕੇ ਨਵੀਂ ਪੀੜ੍ਹੀ ਨੂੰ ਟ੍ਰੈਫਿਕ ਨਿਯਮਾਂ ਦੀ ਅਹਿਮੀਅਤ ਬਾਰੇ ਸਿੱਖਿਆ ਦਿੱਤੀ ਜਾ ਰਹੀ ਹੈ। ਇਸ ਦਾ ਮਕਸਦ ਸਿਰਫ ਕਾਨੂੰਨ ਦੀ ਪਾਲਣਾ ਨਹੀਂ, ਸਗੋਂ ਜ਼ਿੰਮੇਵਾਰ ਨਾਗਰਿਕ ਬਣਾਉਣਾ ਹੈ। ਐੱਸ. ਐੱਸ. ਪੀ. ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਫਰੀਦਕੋਟ ਪੁਲਸ ਦੇ ਨਿਵੇਕਲੇ ਕਦਮਾਂ ਨਾਲ ਟ੍ਰੈਫਿਕ ਸੁਰੱਖਿਆ ਨੂੰ ਨਵਾਂ ਰੂਪ ਦਿੱਤਾ ਜਾ ਰਿਹਾ ਹੈ। ਸਪੀਡ ਗੰਨ ਦੀ ਮਦਦ ਨਾਲ ਤੇਜ਼ ਰਫ਼ਤਾਰ ਵਾਹਨਾਂ ਨੂੰ ਰੋਕਣ ਤੋਂ ਲੈ ਕੇ ਨਾਬਾਲਗ ਡਰਾਈਵਿੰਗ ’ਤੇ ਸਖ਼ਤ ਕਾਰਵਾਈ ਤੱਕ, ਸਾਡਾ ਇਕ ਹੀ ਸੰਦੇਸ਼ ਹੈ ਕਿ ਜ਼ਿੰਮੇਵਾਰੀ ਨਾਲ ਵਾਹਨ ਚਲਾਓ ਤੇ ਸੁਰੱਖਿਅਤ ਰਹੋ। ਸਿਰਫ ਚਲਾਨ ਭਰਨਾ ਹੱਲ ਨਹੀਂ ਹੈ, ਸਾਨੂੰ ਲੋਕਾਂ ਦੇ ਮਨ ’ਚ ਸੁਰੱਖਿਅਤ ਯਾਤਰਾ ਦੀ ਮਹੱਤਤਾ ਪੈਦਾ ਕਰਨੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
10 ਰੁਪਏ 'ਚ ਬੰਦਾ ਮਾਲੋ-ਮਾਲ! ਨਿਕਲੀ 11 ਲੱਖ ਦੀ ਲਾਟਰੀ, ਬਦਲ ਗਈ ਕਿਸਮਤ
NEXT STORY