ਬਾਘਾਪੁਰਾਣਾ (ਚਟਾਨੀ): ਜਦੋਂ ਦਾ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਐਲਾਨਿਆ ਗਿਆ ਹੈ, ਤਦ ਤੋਂ ਹੀ ਹਲਕਾ ਬਾਘਾ ਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਤੋਂ ਖੁਸ਼ੀ ਸਾਂਭੀ ਹੀ ਨਹੀਂ ਜਾ ਰਹੀ, ‘ਚੱਕ ਦਿਆਂਗੇ ਫੱਟੇ’, ‘ਹੁਣ ਤੋਤੇ ਉੱਡਦੇ ਦੇਖਿਓ’, ‘ਸਰਕਾਰ ਤਾਂ ਸਾਢੇ ਚਾਰ ਸਾਲ ਸੁੱਤੀ ਹੀ ਰਹੀ, ‘ਪਰੇ ਹੋ ਤੁਹਾਨੂੰ ਸਿੱਧੂ ਵਾਂਗ ਲਾ ਕੇ ਦਿਖਾਵਾਂ ਛੱਕਾ, ਇਕ ਮਹੀਨੇ ’ਚ ਸਾਰੇ ਮਸਲੇ ਹੱਲ ਕਰੂ ਹੁਣ ਸਿੱਧੂ, ਸਟੇਜ ’ਤੇ ਗਰਜਦਾ ਵੇਖਿਆ ਸੀ ਸਿੱਧੂ’ ਆਦਿ ਲਲਕਾਰਾਂ ਵਿਧਾਇਕ ਦਰਸ਼ਨ ਸਿੰਘ ਬਰਾੜ ਦੀਆਂ ਹਨ, ਜੋ ਸੋਸ਼ਲ ਮੀਡੀਆ ਉੱਪਰ ਲਗਾਤਾਰ ਆਮ ਹੀ ਸੁਣੀਆਂ ਜਾ ਰਹੀਆਂ ਹਨ। ਏਧਰ ਬਰਾੜ ਹਮਾਇਤੀਆਂ ਦੀ ਜ਼ੁਬਾਨ ਉੱਪਰ ਤਾਂ ਇਹੀ ਗੱਲ ਸੁਣੀ ਜਾ ਰਹੀ ਹੈ ਕਿ ਦਰਸ਼ਨ ਸਿੰਘ ਬਰਾੜ ਬਾਘਾ ਪੁਰਾਣਾ ਹਲਕੇ ਦਾ ਨਵਜੋਤ ਸਿੱਧੂ ਹੀ ਹੈ।
ਇਹ ਵੀ ਪੜ੍ਹੋ : ਪਟਿਆਲਾ ’ਚ ਹੁਣ ਹੋਣਗੇ ਸੱਤਾ ਦੇ ਦੋ ਕੇਂਦਰ, ‘ਮੋਤੀ ਮਹਿਲ’ ਦੇ ਨਾਲ ਬਣਿਆ ‘ਜੋਤੀ ਮਹਿਲ’
ਦਰਸ਼ਨ ਬਰਾੜ ਪੇਂਡੂ ਅਤੇ ਨਿਰੋਲ ਸਾਦੀ ਜਿਹੀ ਬੋਲੀ ਵਿਚ ਇਹ ਕਹਿ ਕੇ ਪਾਸਾ ਵੱਟਦੇ ਵੀ ਵੇਖੇ ਜਾ ਰਹੇ ਹਨ ਕਿ ‘ਹੈ ਨੀ ਸਾਡੇ ਕੋਲ ਸਾਢੇ ਚਾਰ ਸਾਲਾਂ ਦਾ ਕੋਈ ਹਿਸਾਬ-ਹਸੂਬ’ ਰੇਤਾ ਚੋਰੀ ਦੇ ਆਪਣੇ ਉੱਪਰ ਲੱਗੇ ਇਲਜ਼ਾਮਾਂ ਨੂੰ ਵੀ ਉਨ੍ਹਾਂ ਟਿੱਚ ਜਾਣਦਿਆਂ ਕਿਹਾ ਕਿ ਐਵੇਂ ਅਕਾਲੀ ਮਾਰੀ ਜਾਂਦੇ ਨੇ ਯੱਭਲੀਆਂ ਉਹ ਤਾਂ ਸਾਡੀ ਆਪਣੀ ਦੀ (ਦਰਸ਼ਨ ਬਰਾੜ) ਜ਼ਮੀਨ ਹੈ, ਪੱਥਰ ਭੰਨ ਕੇ ਕਰੈਸ਼ਰ ਬਣਾ ਕੇ ਵੇਚਦੇ ਹਾਂ ਅਸੀਂ। ਬਰਾੜ ਨੇ ਜੀਜੇ ਸਾਲੇ (ਸੁਖਬੀਰ -ਮਜੀਠੀਆ) ਨਾਲ ਨਜਿੱਠਣ ਦੀ ਵੀ ਚੁਣੌਤੀ ਦਿੱਤੀ।
ਇਹ ਵੀ ਪੜ੍ਹੋ : ਸੌਖਾ ਨਹੀਂ ਹੋਵੇਗਾ ਨਵਜੋਤ ਸਿੱਧੂ ਦਾ ਅਗਲਾ ਸਫ਼ਰ, 'ਪ੍ਰਧਾਨਗੀ' ਸਾਬਤ ਹੋ ਸਕਦੀ ਹੈ ਕੰਡਿਆਂ ਵਾਲੀ ਸੇਜ
ਬਰਾੜ ਨੇ ਆਪਣੀ ਵੀਡੀਓ ਵਿਚ ਇਸ ਵਾਰ ਨਵਜੋਤ, ਕੈਪਟਨ ਅਤੇ ਸੁਨੀਲ ਜਾਖੜ ਵਿਚ ਸੰਤੁਲਨ ਬਣਾ ਕੇ ਸਿਆਸੀ ਸਿਆਣਪ ਦਾ ਸਬੂਤ ਜ਼ਰੂਰ ਦਿੱਤਾ ਅਤੇ ਕਿਹਾ ਕਿ ਉਹ ਇਹ ਸਾਰੇ ਰਲ ਕੇ ਲਟਕਦੇ ਮੁੱਦਿਆਂ ਨੂੰ ਪੰਜ ਮਹੀਨਿਆਂ ਵਿਚ ਹੱਲ ਕਰ ਦੇਣਗੇ, ਪਰ ਇਹ ਹੱਲ ਕਿਵੇਂ ਹੋਣਗੇ। ਇਸ ਸਬੰਧੀ ਉਨ੍ਹਾਂ ਕੋਲ ਕੋਈ ਢੁੱਕਵਾਂ ਪੁਖਤਾ ਅਤੇ ਠੋਸ ਜਵਾਬ ਨਹੀਂ ਸੀ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਿਰ ‘ਪ੍ਰਧਾਨਗੀ’ ਦਾ ਤਾਜ ਸਜਣ ਮਗਰੋਂ ਧਰਮਕੋਟ ਹਲਕੇ ’ਚ ਕਾਂਗਰਸ ਦੇ ਪੱਖ ’ਚ ਝੁੱਲਣ ਲੱਗੀ ਹਨੇਰੀ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕਾਂਗਰਸ ਅੰਦਰ ਰਹਿ ਕੇ ਆਪਣੀ ਜੰਗ ਲੜਨਗੇ ਕੈਪਟਨ, ਵਿਰੋਧੀਆਂ ਦੇ ਯਤਨਾਂ ’ਤੇ ਫਿਰਿਆ ਪਾਣੀ
NEXT STORY