ਮੋਗਾ (ਆਜ਼ਾਦ) : ਮੋਗਾ ਨਿਵਾਸੀ ਇਕ ਵਿਆਹੁਤਾ ਲੜਕੀ ਵੱਲੋਂ ਆਪਣੇ ਕਥਿਤ ਪ੍ਰੇਮੀ ਨਾਲ ਮਿਲ ਕੇ ਆਪਣੇ ਪਿਤਾ ਦੇ ਘਰੋਂ ਸਵਾ ਲੱਖ ਰੁਪਏ ਨਕਦ ਅਤੇ ਸੋਨੇ ਦੇ ਗਹਿਣੇ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਸਿਟੀ ਸਾਊਥ ਮੋਗਾ ਵੱਲੋਂ ਰਾਜੂ ਨਿਵਾਸੀ ਮੋਗਾ ਦੀ ਸ਼ਿਕਾਇਤ 'ਤੇ ਉਸਦੀ ਬੇਟੀ ਰੇਨੂ ਨਿਵਾਸੀ ਸੁਨਾਮ, ਸੁਨੀਤਾ, ਸੰਜੇ, ਵਿਕਰਮ ਨਿਵਾਸੀ ਖੰਨਾ (ਲੁਧਿਆਣਾ), ਨੀਲਮ ਨਿਵਾਸੀ ਸਾਧਾ ਵਾਲੀ ਬਸਤੀ ਮੋਗਾ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਰਾਜੂ ਨੇ ਕਿਹਾ ਕਿ ਉਹ ਕਬਾੜ ਦਾ ਕੰਮ ਕਰਦਾ ਹੈ ਉਸਦੀ ਬੇਟੀ ਰੇਨੂ ਜਿਸਦਾ ਵਿਆਹ ਸ਼ੇਰੂ ਨਿਵਾਸੀ ਸੁਨਾਮ ਨਾਲ ਹੋਇਆ ਹੈ, ਉਹ ਬੀਤੇ ਦਿਨੀਂ ਰੱਖੜੀਆ ਬਣਨ ਮੋਗਾ ਆਈ ਸੀ। ਮੇਰੀ ਬੇਟੀ ਦੀ ਕਥਿਤ ਤੌਰ 'ਤੇ ਵਿਕਰਮ ਨਾਮ ਦੇ ਲੜਕੇ ਨਾਲ ਗੱਲਬਾਤ ਸੀ, ਜਿਸਦਾ ਮੈਂ ਵਿਰੋਧ ਕਰਦਾ ਸੀ। ਉਕਤ ਲੜਕਾ ਵਿਕਰਮ ਆਪਣੀ ਭੈਣ ਸੁਨੀਤਾ ਅਤੇ ਭਰਾ ਸੰਜੇ ਨਾਲ ਖੰਨਾ ਤੋਂ ਆਪਣੀ ਭੈਣ ਨੀਲਮ ਨਿਵਾਸੀ ਬਸਤੀ ਗੋਬਿੰਦਗੜ੍ਹ ਮਿਲਣ ਆਏ ਹੋਏ ਸਨ, ਜਿਨ੍ਹਾਂ ਮੇਰੀ ਬੇਟੀ ਰੇਨੂ ਨਾਲ ਕਥਿਤ ਮਿਲੀਭਗਤ ਕਰਕੇ 22-23 ਅਗਸਤ ਦੀ ਰਾਤ ਨੂੰ ਜਦੋਂ ਅਸੀਂ ਘਰ ਵਿਚ ਸੁੱਤੇ ਪਏ ਸੀ ਤਾਂ ਘਰ ਦੀ ਪਿਛਲੀ ਖਿੜਕੀ ਖੋਲ ਕੇ ਘਰ 'ਚੋਂ 5 ਤੋਲੇ ਸੋਨੇ ਦੇ ਗਹਿਣੇ ਅਤੇ 1 ਲੱਖ 25 ਹਜ਼ਾਰ ਰੁਪਏ ਨਕਦ ਚੋਰੀ ਕਰਕੇ ਲੈ ਗਏ।
ਇਸ ਦਾ ਪਤਾ ਸਾਨੂੰ ਸਵੇਰੇ ਉਠਣ 'ਤੇ ਲੱਗਾ ਅਤੇ ਮੈਂ ਉਨ੍ਹਾਂ ਦੀ ਬਹੁਤ ਤਲਾਸ਼ ਕੀਤੀ ਪਰ ਕੋਈ ਸੁਰਾਗ ਨਾ ਮਿਲਿਆ ਜਿਸ 'ਤੇ ਮੈਂ ਪੁਲਸ ਨੂੰ ਸੂਚਿਤ ਕੀਤਾ। ਥਾਣਾ ਸਿਟੀ ਸਾਊਥ ਮੋਗਾ ਦੇ ਮੁੱਖ ਅਫਸਰ ਜਤਿੰਦਰ ਸਿੰਘÎ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਕਥਿਤ ਦੋਸ਼ੀਆਂ ਦੀ ਤਲਾਸ਼ ਆਰੰਭ ਦਿੱਤੀ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਹੌਲਦਾਰ ਸੁਖਪਾਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ, ਜਿਸ ਵੱਲੋਂ ਉਨ੍ਹਾਂ ਦੇ ਸ਼ੱਕੀ ਠਿਕਾਣਿਆ 'ਤੇ ਛਾਪਾਮਾਰੀ ਕਰਕੇ ਉਨ੍ਹਾਂ ਨੂੰ ਕਾਬੂ ਕੀਤੇ ਜਾਣ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਕੋਈ ਸੁਰਾਗ ਮਿਲਣ ਦੀ ਸੰਭਾਵਨਾ ਹੈ।
ਬਾਦਲਾਂ ਨੂੰ ਬਚਾ ਰਹੇ ਨੇ ਕੈਪਟਨ ਅਮਰਿੰਦਰ ਸਿੰਘ : ਭਗਵੰਤ ਮਾਨ (ਵੀਡੀਓ)
NEXT STORY