ਰੂਪਨਗਰ (ਸੱਜਣ ਸੈਣੀ) : ਰੂਪਨਗਰ ਵਿਚ ਚੋਰਾਂ ਦੇ ਹੌਸਲੇ ਲਗਾਤਾਰ ਬੁਲੰਦ ਹੋ ਰਹੇ ਹਨ। ਜਿੱਥੇ ਬੀਤੇ ਦਿਨੀਂ ਰੂਪਨਗਰ ਸ਼ਹਿਰ ਦੇ ਮਾਡਲ ਟਾਊਨ ਦੇ ਮਕਾਨ ਨੰਬਰ 80 ਵਿਚ ਚੋਰਾਂ ਨੇ ਦਿਨ-ਦਿਹਾੜੇ ਲੱਖਾਂ ਰੁਪਏ ਦੀ ਚੋਰੀ ਕਰਨ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਉਥੇ ਹੀ ਹੁਣ ਸਿਖਰ ਦੁਪਹਿਰੇ ਰੂਪਨਗਰ ਦੀ ਸਬਜ਼ੀ ਮੰਡੀ ਵਿਚ ਸਬਜ਼ੀ ਖਰੀਦ ਰਹੀ ਇਕ ਗ਼ਰੀਬ ਕੁੜੀ ਤੇ ਉਸ ਦੀ ਮਾਂ ਤੋਂ ਬੈਗ ਕੱਟ ਕੇ ਉਸ ਵਿਚ ਪਈ ਇਕ ਲੱਖ ਪੰਦਰਾਂ ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ।
ਇਹ ਵੀ ਪੜ੍ਹੋ : ਬੁਲਟ ’ਤੇ ਆਏ ਫੌਜੀ ਨੇ ਨਹਿਰ ’ਚ ਠਾਠਾਂ ਮਾਰਦੇ ਪਾਣੀ ’ਚ ਮਾਰੀ ਛਾਲ, ਛੇ ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਸਿਤਮ ਦੀ ਗੱਲ ਤਾਂ ਇਹ ਹੈ ਕਿ ਜਿਸ ਮਾਂ ਧੀ ਦੇ ਪੈਸੇ ਚੋਰੀ ਕੀਤੇ ਗਏ ਹਨ ਉਹ ਬੇਹੱਦ ਹੀ ਗ਼ਰੀਬ ਹਨ ਅਤੇ ਕੁੜੀ ਦਾ ਕੁਝ ਦਿਨ ਬਾਅਦ ਹੀ ਵਿਆਹ ਸੀ ਜਿਸ ਕਾਰਨ ਕੁੜੀ ਨੇ ਆਪਣੇ ਵਿਆਹ ਦੇ ਗਹਿਣੇ ਆਦਿ ਖ਼ਰੀਦਣ ਲਈ ਅੱਜ ਹੀ ਬੈਂਕ ਦੇ ਵਿਚੋਂ ਇਕ ਲੱਖ ਪੰਦਰਾਂ ਹਜ਼ਾਰ ਰੁਪਏ ਕਢਵਾਏ ਸਨ ਅਤੇ ਇਹ ਪੈਸੇ ਕੁੜੀ ਨੇ ਇੱਕ ਨਿੱਜੀ ਕੰਪਨੀ ਵਿਚ ਨੌਕਰੀ ਦੌਰਾਨ ਸਖ਼ਤ ਮਿਹਨਤ ਕਰਕੇ ਆਪਣੇ ਵਿਆਹ ਲਈ ਜੋੜੇ ਸਨ ।
ਇਹ ਵੀ ਪੜ੍ਹੋ : ਜ਼ੀਰਕਪੁਰ ’ਚ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, ਨਵਜੋਤ ਸਿੱਧੂ ਦੇ ਹੋਰਡਿੰਗਜ਼ ’ਤੇ ਮਲੀ ਕਾਲਖ਼
ਪੀੜਤ ਪਰਿਵਾਰ ਵਿਚ ਬਜ਼ੁਰਗ ਮਾਂ ਤੋਂ ਇਲਾਵਾ ਤਿੰਨ ਧੀਆਂ ਹੀ ਹਨ ਹੋਰ ਕੋਈ ਘਰ ਵਿਚ ਕਮਾਉਣ ਵਾਲਾ ਨਹੀਂ ਹੈ। ਪੈਸੇ ਚੋਰੀ ਹੋਣ ਤੋਂ ਬਾਅਦ ਗ਼ਰੀਬ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੀੜਤ ਪਰਿਵਾਰ ਨੇ ਇਸ ਘਟਨਾ ਸੰਬੰਧੀ ਪੁਲਸ ਨੂੰ ਵੀ ਸ਼ਿਕਾਇਤ ਕੀਤੀ ਹੈ। ਜਿਸ ਤੋਂ ਬਾਅਦ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਬੈਂਕ ਦੇ ਆਲੇ-ਦੁਆਲੇ ਅਤੇ ਸਬਜ਼ੀ ਮੰਡੀ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਘਾਲੇ ਜਾ ਰਹੇ ਹਨ। ਜ਼ਿਕਰ-ਏ-ਖਾਸ ਹੈ ਕਿ ਪਤਾ ਨੀ ਹੁਣ ਚੋਰ ਫੜੇ ਜਾਣਗੇ ਜਾਂ ਨਹੀਂ ਪ੍ਰੰਤੂ ਜੋ ਪੈਸੇ ਇਸ ਗ਼ਰੀਬ ਨੇ ਗ਼ਰੀਬ ਧੀ ਨੇ ਆਪਣੇ ਵਿਆਹ ਦੇ ਲਈ ਇਕੱਠੇ ਕੀਤੇ ਸੀ ਉਹ ਤਾਂ ਚੋਰੀ ਹੋ ਚੁੱਕੇ ਨੇ ਤੇ ਹੁਣ ਇਸ ਗ਼ਰੀਬ ਧੀ ਦਾ ਵਿਆਹ ਕਿਵੇਂ ਹੋਵੇਗਾ ਇਸ ਚਿੰਤਾ ਨੇ ਗ਼ਰੀਬ ਪਰਿਵਾਰ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਹੋਏ ਗੈਂਗਸਟਰ ਰਾਣਾ ਕੰਦੋਵਾਲੀਆ ਦੇ ਕਤਲ ’ਚ ਨਵਾਂ ਮੋੜ, ਜੱਗੂ ਭਗਵਾਨਪੁਰੀਆ ਨੇ ਲਈ ਜ਼ਿੰਮੇਵਾਰੀ
ਨੋਟ - ਕੀ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਚੋਰਾਂ ਵਲੋਂ ਆਏ ਦਿਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ?
ਕਪੂਰਥਲਾ ’ਚ ਦੇਹ ਵਪਾਰ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਇਤਰਾਜ਼ਯੋਗ ਸਮੱਗਰੀ ਸਣੇ ਮਿਲੇ ਮੁੰਡੇ-ਕੁੜੀਆਂ
NEXT STORY