ਕੋਟਕਪੂਰਾ (ਨਰਿੰਦਰ) : ਸਹੁਰੇ ਵਲੋਂ ਕੀਤੀ ਗਈ ਨੂੰਹ ਦੀ ਹੱਤਿਆ ਤੋਂ ਬਾਅਦ ਮ੍ਰਿਤਕ ਦਾ ਅੰਤਿਮ ਸੰਸਕਾਰ ਸ਼ੁੱਕਰਵਾਰ ਕੋਟਕਪੂਰਾ ਦੇ ਰਾਮ ਬਾਗ 'ਚ ਕਰ ਦਿੱਤਾ ਗਿਆ। ਇਸ ਦੌਰਾਨ ਮ੍ਰਿਤਕਾ ਦੇ ਭਰਾ ਨੇ ਸ਼ਮਸ਼ਾਨ ਘਾਟ ਵਿਚ ਹੀ ਹਵਾਈ ਫਾਇਰ ਕਰ ਦਿੱਤੇ। ਦੱਸਣਯੋਗ ਹੈ ਕਿ ਕੋਟਕਪੂਰਾ ਦੇ ਮੁਹੱਲਾ ਨਿਰਮਾਣਪੁਰਾ 'ਚ 2 ਜਨਵਰੀ ਨੂੰ ਨੀਲਮ ਰਾਣੀ ਵਲੋਂ ਰਸੋਈ ਦਾ ਕੰਮ ਕਰਨ ਤੋਂ ਇਨਕਾਰ ਕਰਨ 'ਤੇ ਉਸ ਦੇ ਸਹੁਰੇ ਨੇ ਗੋਲੀ ਮਾਰ ਦਿੱਤੀ ਸੀ। ਇਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਮ੍ਰਿਤਕਾ ਨੀਲਮ ਦੇ ਭਰਾ ਬੰਟੀ ਦਿਓੜਾ ਦੇ ਬਿਆਨ 'ਤੇ ਪੁਲਸ ਨੇ ਦੋਸ਼ੀ ਸਹੁਰੇ ਸ਼ਾਮ ਪੁਰੀ 'ਤੇ ਕਤਲ ਦਾ ਮਾਮਲਾ ਦਰਜ ਕੀਤਾ ਸੀ।
ਉਧਰ ਸ਼ੁੱਕਰਵਾਰ ਨੂੰ ਜਦੋਂ ਮ੍ਰਿਤਕਾ ਨੀਲਮ ਦਾ ਅੰਤਿਮ ਸੰਸਕਾਰ ਕੋਟਕਪੂਰਾ ਦੇ ਰਾਮ ਬਾਗ 'ਚ ਕੀਤਾ ਜਾ ਰਿਹਾ ਸੀ ਤਾਂ ਉਸ ਦੇ ਭਰਾ ਨੇ ਉਥੇ ਪਹੁੰਚ ਕੇ ਤਿੰਨ ਹਵਾਈ ਫਾਇਰ ਕੀਤੇ। ਇਸ ਨਾਲ ਸ਼ਮਸ਼ਾਨਘਾਟ 'ਚ ਹੜਕੰਪ ਮਚ ਗਿਆ। ਉਧਰ ਮਾਮਲੇ ਨੂੰ ਲੈ ਕੇ ਥਾਣਾ ਸਿਟੀ ਮੁਖੀ ਇੰਸਪੈਕਟਰ ਜਸਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਸੂਚਨਾ ਦੇਰ ਨਾਲ ਮਿਲੀ ਹੈ ਅਤੇ ਉਹ ਇਸ ਘਟਨਾ ਦੇ ਤੱਥਾਂ ਦੀ ਜਾਂਚ ਕਰ ਰਹੇ ਹਨ ਅਤੇ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਬੋਰਡ ਨੇ ਦੇਰ ਨਾਲ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਦਿੱਤੀ ਸਹੂਲਤ
NEXT STORY