ਜਲੰਧਰ, (ਰਾਜੇਸ਼)— ਆਪਣੀ ਹੀ 16 ਸਾਲਾ ਬੇਟੀ ਦੀਆਂ ਨਿਊਡ ਫਿਲਮਾਂ ਬਣਾ ਕੇ ਦੇਖਣ ਵਾਲੇ ਕਲਯੁੱਗੀ ਪਿਤਾ ਨੂੰ ਥਾਣਾ ਨੰਬਰ 6 ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਜੀ. ਟੀ. ਬੀ. ਨਗਰ ਦੀ ਰਹਿਣ ਵਾਲੀ ਪੀੜਤ ਲੜਕੀ ਨੂੰ ਉਸਦਾ ਪਿਤਾ ਪਿਛਲੇ ਕਾਫੀ ਸਮੇਂ ਤੋਂ ਇਹ ਕੰਮ ਕਰਨ ਨੂੰ ਮਜਬੂਰ ਕਰਦਾ ਰਿਹਾ ਪਰ ਉਹ ਪਿਤਾ ਦੇ ਖਿਲਾਫ ਸ਼ਿਕਾਇਤ ਦੇਣ ਤੋਂ ਡਰਦੀ ਸੀ। ਪੁਲਸ ਨੇ ਕਲਯੁਗੀ ਪਿਤਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਏ. ਸੀ. ਪੀ. ਮਾਡਲ ਟਾਊਨ ਸਮੀਰ ਵਰਮਾ ਨੇ ਦੱਸਿਆ ਕਿ ਉਨ੍ਹਾਂ ਕੋਲ ਅੰਮ੍ਰਿਤਸਰ ਦੇ ਰਹਿਣ ਵਾਲੇ ਲੜਕੀ ਦੇ ਮਾਮਾ ਨੇ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਦੀ ਭਾਣਜੀ ਜੋ ਕਿ ਜੀ. ਟੀ. ਬੀ. ਨਗਰ ਵਿਚ ਰਹਿੰਦੀ ਹੈ, ਦਾ ਪਿਤਾ ਹੋਲ ਸੇਲ ਦਾ ਕੰਮ ਕਰਦਾ ਹੈ। ਉਹ ਉਸਨੂੰ ਪਿਛਲੇ ਕੁਝ ਸਮੇਂ ਤੋਂ ਗਲਤ ਕੰਮ ਕਰਨ ਨੂੰ ਮਜਬੂਰ ਕਰ ਰਿਹਾ ਹੈ। ਲੜਕੀ ਦੇ ਮਾਮਾ ਨੇ ਦੱਸਿਆ ਕਿ ਉਨ੍ਹਾਂ ਦੀ ਭਾਣਜੀ ਨੂੰ ਉਸਦਾ ਪਿਤਾ ਰੋਜ਼ ਕਹਿੰਦਾ ਸੀ ਕਿ ਨਿਊਡ ਵੀਡੀਓ ਮੋਬਾਇਲ ਵਿਚ ਬਣਾ ਕੇ ਉਸਨੂੰ ਦੇਵੇ। ਵੀਡੀਓ ਨਾ ਬਣਾਉਣ 'ਤੇ ਉਸ ਨੂੰ ਧਮਕਾਇਆ ਜਾਂਦਾ ਸੀ। ਲੜਕੀ ਦੇ ਮਾਮਾ ਨੇ ਦੱਸਿਆ ਕਿ ਲੜਕੀ ਦੇ ਪਿਤਾ ਨੇ ਕਈ ਵਾਰ ਖੁਦ ਉਸਦੀ ਵੀਡੀਓ ਬਣਾਈ। ਸ਼ਿਕਾਇਤ ਤੋਂ ਬਾਅਦ ਥਾਣਾ ਨੰ. 6 ਦੀ ਪੁਲਸ ਨੇ ਮਾਮਲੇ ਦੀ ਜਾਂਚ ਕਰ ਕੇ ਲੜਕੀ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਖਿਲਾਫ ਧਾਰਾ 354 ਏ. ਸੀ., ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਨੇ ਬੇਟੀ ਦੀ ਨਿਊਡ ਵੀਡੀਓ ਵੀ ਪਿਤਾ ਦੇ ਮੋਬਾਇਲ ਤੋਂ ਬਰਾਮਦ ਕਰ ਲਈ ਹੈ।
ਟਰੇਨ ਦੀ ਲਪੇਟ 'ਚ ਆਉਣ ਨਾਲ ਔਰਤ ਦੀ ਮੌਤ
NEXT STORY