ਲੁਧਿਆਣਾ (ਖੁੱਲਰ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਲਈ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਮੀਟਿੰਗ ਕੀਤੀ ਅਤੇ ਸ਼ੋਭਾ ਯਾਤਰਾ ਵਿੱਚ ਸੁਰੱਖਿਆ ਦੇ ਪ੍ਰਬੰਧ ਤੇ ਸਫਾਈ ਦੇ ਪ੍ਰਬੰਧਾਂ ਤੇ ਹੋਰ ਸਬੰਧਤ ਵਿਭਾਗਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਕਿ ਸ਼ੋਭਾ ਯਾਤਰਾ ਵਿਚ ਸੰਗਤਾਂ ਦੀਆਂ ਸਹੂਲਤਾਂ ਲਈ ਪ੍ਰਸ਼ਾਸਨ ਵਲੋਂ ਸਾਰੇ ਇੰਤਜ਼ਾਮ ਕੀਤੇ ਜਾਣਗੇ ਅਤੇ ਪੂਰਾ ਸਹਿਯੋਗ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਚਾਈਨਾ ਡੋਰ ਵਿਰੁੱਧ ਪਿੰਡਾਂ ਦਾ ਐਲਾਨ-ਏ-ਜੰਗ! ਪੰਚਾਇਤਾਂ ਵੱਲੋਂ ਮਤੇ ਪਾਸ, ਸਮਾਜਿਕ ਬਾਈਕਾਟ ਦਾ ਫ਼ੈਸਲਾ
ਸ਼ੋਭਾ ਯਾਤਰਾ ਵਿੱਚ ਇਸ ਦੇ ਨਾਲ ਹੀ ਲੁਧਿਆਣਾ ਫਾਇਰ ਬ੍ਰਿਗੇਡ ਨੁੰ ਹੁਕਮ ਜਾਰੀ ਕੀਤੇ ਗਏ। ਇਸ ਮੌਕੇ ਪ੍ਰਧਾਨ ਜਿੰਦਰ ਪਾਲ ਦੜੋਚ, ਮੀਤ ਪ੍ਰਧਾਨ ਡਾਕਟਰ ਰਾਮਜੀਤ ਸੂਦ, ਜਨਰਲ ਸਕੱਤਰ ਨਰਿੰਦਰ ਰਾਏ ਬਿੱਟੂ, ਰਜਿੰਦਰ ਮੂਲਨਿਵਾਸੀ ਪ੍ਰਚਾਰਕ ਸਕੱਤਰ, ਰਮਨਜੀਤ ਲਾਲੀ ਜਗਦੀਸ਼ ਦਿਸ਼ਾ ਕੌਂਸਲਰ ਰਮੇਸ਼ ਰਸੀਲਾ ਵਿਜੈ ਕਲਸੀ ਕੌਂਸਲਰ ਸੁੱਖਾ ਰਾਮ ਲਾਖਾ ਲੇਖਰਾਜ ਸੂਦ, ਪ੍ਰੋਫੈਸਰ ਪਰਮਜੀਤ, ਰੇਸ਼ਮ ਸਿੱਧੂ ਸੋਮਨਾਥ ਬਾਲੀ ਸਤਿਨਾਮ ਸਿੰਘ ਦੀਪ ਹੀਰ ਮੋਹਨ ਰਲ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਲ ਸਨ।
ਟਰੈਕਟਰ-ਟਰਾਲੀ ਪਲਟਣ ਨਾਲ ਟਰੈਕਟਰ ਚਾਲਕ ਦੀ ਮੌਤ
NEXT STORY