ਲੁਧਿਆਣਾ (ਹਿਤੇਸ਼): ਨਗਰ ਨਿਗਮ ਤੇ ਗਲਾਡਾ ਵਿਚ ਅੱਜ ਤੋਂ ਡੀ.ਸੀ. ਦਾ ਰਾਜ ਹੋਵੇਗਾ। ਇਸ ਸਬੰਧੀ ਆਰਡਰ ਚੀਫ਼ ਸਕੱਤਰ ਅਨੁਰਾਗ ਵਰਮਾ ਵੱਲੋਂ ਕਈ ਦਿਨ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਿਆ ਹੈ। ਕਿਉਂਕਿ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ 15 ਦਿਨ ਦੀ ਛੁੱਟੀ 'ਤੇ ਵਿਦੇਸ਼ ਜਾ ਰਹੇ ਹਨ, ਉਨ੍ਹਾਂ ਕੋਲ ਗਲਾਡਾ ਦਾ ਚਾਰਜ ਵੀ ਹੈ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ ਵਾਪਰੇ ਹਾਦਸੇ ਨੇ ਉਜਾੜਿਆ ਪਰਿਵਾਰ! ਮਾਸੂਮ ਬੱਚੇ ਸਮੇਤ 4 ਜੀਆਂ ਨੇ ਤੋੜਿਆ ਦਮ
ਹਾਲਾਂਕਿ ਇਨ੍ਹਾਂ ਦੋਹਾਂ ਵਿਭਾਗਾਂ ਵਿਚ ਐਡਿਸ਼ਨਲ ਕਮਿਸ਼ਨਰ ਤੇ ਏ.ਸੀ.ਏ. ਮੌਜੂਦ ਹਨ ਤੇ ਆਮ ਤੌਰ 'ਤੇ ਇਨ੍ਹਾਂ ਵਿਚੋਂ ਹੀ ਕਿਸੇ ਅਫ਼ਸਰ ਨੂੰ ਚਾਰਜ ਦਿੱਤਾ ਜਾਂਦਾ ਹੈ। ਪਰ ਸੰਦੀਪ ਰਿਸ਼ੀ ਦੀ ਛੁੱਟੀ ਦੌਰਾਨ ਨਗਰ ਨਿਗਮ ਤੇ ਗਲਾਡਾ ਦੀ ਜ਼ਿੰਮੇਦਾਰੀ ਸਰਕਾਰ ਵੱਲੋਂ ਡੀ.ਸੀ. ਸਾਕਸ਼ੀ ਸਾਹਨੀ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 18 ਵਾਹਨ ਚਾਲਕਾਂ ਦੇ ਕੀਤੇ ਚਾਲਾਨ
NEXT STORY