ਸਾਦਿਕ (ਪਰਮਜੀਤ) : ਸਾਦਿਕ ਨੇੜੇ ਪਿੰਡ ਬੀਹਲੇਵਾਲਾ ਦੇ ਰਹਿਣ ਵਾਲੇ 3 ਨੌਜਵਾਨ ਜੋ ਕਾਰ ਸਮੇਤ ਨਹਿਰ ਵਿੱਚ ਡਿੱਗ ਗਏ ਸਨ, ਦੀਆਂ ਲਾਸ਼ਾਂ ਵੱਖ-ਵੱਖ ਥਾਵਾਂ ਤੋਂ ਮਿਲ ਗਈਆਂ ਹਨ। ਜਾਣਕਾਰੀ ਅਨੁਸਾਰ ਪਿੰਡ ਚੱਕ ਮੋਤਲੇਵਾਲਾ ਨੇੜਿਓਂ ਨਹਿਰ 'ਚੋਂ ਮਿਲੀ ਲਾਸ਼ ਹਰਮਨਜੋਤ ਸਿੰਘ ਪੁੱਤਰ ਬਲਜੀਤ ਸਿੰਘ ਧਾਲੀਵਾਲ ਦੀ ਸੀ, ਜਦੋਂ ਕਿ ਜਗਮੋਹਣ ਸਿੰਘ ਦੀ ਲਾਸ਼ ਮਚਾਕੀ ਮੱਲ ਸਿੰਘ ਕੋਲੋਂ ਅਤੇ ਦਵਿੰਦਰ ਸਿੰਘ ਦੀ ਲਾਸ਼ ਵੀ ਮਿਲ ਗਈ ਹੈ। ਪੁਲਸ ਨੇ ਤਿੰਨੋਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਦਿੱਤੀਆਂ ਹਨ।
ਇਹ ਵੀ ਪੜ੍ਹੋ : ਕਾਰਗਿਲ ਏਅਰਪੋਰਟ 'ਤੇ ਬਾਰੂਦੀ ਸੁਰੰਗ 'ਚ ਧਮਾਕਾ, 1 ਬੱਚੇ ਦੀ ਮੌਤ, 2 ਦੀ ਹਾਲਤ ਗੰਭੀਰ
ਦੱਸਣਯੋਗ ਹੈ ਕਿ ਬੀਤੀ 13 ਅਪ੍ਰੈਲ ਨੂੰ ਇਨ੍ਹਾਂ ਨੌਜਵਾਨਾਂ ਦੀ ਕਾਰ ਬੇਕਾਬੂ ਹੋ ਕੇ ਸਰਹਿੰਦ ਨਹਿਰ 'ਚ ਡਿੱਗ ਗਈ ਸੀ ਅਤੇ ਕਾਰ 'ਚ ਸਵਾਰ ਤਿੰਨੋਂ ਨੌਜਵਾਨ ਪਾਣੀ ਦੇ ਤੇਜ਼ ਵਹਾਅ ਨਾਲ ਵਹਿ ਗਏ ਸਨ। ਪਿੰਡ ਬੀਹਲੇਵਾਲਾ ਦੇ 5 ਨੌਜਵਾਨ ਆਪਣੇ ਸਾਥੀ ਦਾ ਜਨਮ ਦਿਨ ਮਨਾਉਣ ਸਰਹਿੰਦ ਨਹਿਰ ਕਿਨਾਰੇ ਪੁੱਜੇ ਸਨ, ਜਿੱਥੇ ਇਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਪਟੜੀ ਨਾਲ ਟਕਰਾਉਣ ਤੋਂ ਬਾਅਦ ਨਹਿਰ 'ਚ ਜਾ ਡਿੱਗੀ ਸੀ ਤੇ ਕਾਰ 'ਚ ਸਵਾਰ ਤਿੰਨੋਂ ਨੌਜਵਾਨ ਲਾਪਤਾ ਹੋ ਗਏ ਸਨ। ਉਸੇ ਦਿਨ ਤੋਂ ਪੁਲਸ ਦੀਆਂ ਵਿਸ਼ੇਸ਼ ਟੀਮਾਂ ਤੇ ਗੋਤਾਖੋਰਾਂ ਵੱਲੋਂ ਨੌਜਵਾਨਾਂ ਦੀ ਭਾਲ ਜਾਰੀ ਸੀ। ਇਸ ਦੁਖਦਾਈ ਘਟਨਾ ਕਾਰਨ ਪਰਮਬੰਸ ਸਿੰਘ ਬੰਟੀ ਰੋਮਾਣਾ ਸਮੇਤ ਵੱਖ-ਵੱਖ ਪਾਰਟੀਆਂ ਦੇ ਆਗੂ ਪੀੜਤ ਪਰਿਵਾਰਾਂ ਨੂੰ ਹੌਸਲਾ ਦੇਣ ਲਈ ਪੁੱਜ ਰਹੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨੌਜਵਾਨ ਡਾਕਟਰ ਨੇ ਭਿਆਨਕ ਸੜਕ ਹਾਦਸੇ ’ਚ ਤੋੜਿਆ ਦਮ, ਮਾਪਿਆਂ ਦਾ ਸੀ ਇਕਲੌਤਾ ਪੁੱਤ
NEXT STORY