ਲੁਧਿਆਣਾ(ਜ.ਬ.)-ਵੀਰਵਾਰ ਸਵੇਰੇ 7 ਵਜੇ ਹਾਰਟ ਅਟੈਕ ਨਾਲ ਮਰੇ ਇਕ ਵਿਅਕਤੀ ਨੂੰ ਤੰਤਰ ਵਿਦਿਆ ਦੀ ਸ਼ਕਤੀ ਨਾਲ ਪੁਨਰਜੀਵਤ ਕਰਨ ਦਾ ਦਾਅਵਾ ਕਰਨ ਵਾਲੇ ਇਕ ਢੋਂਗੀ ਨੇ ਜਿੱਥੇ 24 ਘੰਟਿਆਂ ਤੱਕ ਲਾਸ਼ ਦਾ ਪਰਿਵਾਰ ਨੂੰ ਸਸਕਾਰ ਨਹੀਂ ਕਰਨ ਦਿੱਤਾ, ਉਥੇ ਹਜ਼ਾਰਾਂ ਦੀ ਨਕਦੀ ਵੀ ਠੱਗ ਲਈ। ਪੂਰੇ ਖੇਲ 'ਚ ਮ੍ਰਿਤਕ ਦੀ ਭੈਣ ਨੂੰ ਆਸ ਸੀ ਕਿ ਭਰਾ ਨੂੰ ਫਿਰ ਜਿਊਂਦਾ ਕੀਤਾ ਜਾਵੇਗਾ, ਜਿਸ 'ਤੇ ਲਾਸ਼ ਨੂੰ ਫਰਿੱਜ 'ਚ ਰੱਖਿਆ ਗਿਆ। ਅੱਤ ਦੀ ਗਰਮੀ ਦੇ ਕਾਰਨ ਲਾਸ਼ 'ਚੋਂ ਬਦਬੂ ਆਉਣ ਕਾਰਨ ਮੁਹੱਲੇ ਦੇ ਇਕੱਠੇ ਹੋਏ ਲੋਕਾਂ ਨੇ ਉਕਤ ਢੋਂਗੀ ਬਾਬੇ ਦੀ ਛਿੱਤਰ-ਪਰੇਡ ਕਰ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਉਸ ਤੋਂ ਬਾਅਦ ਮ੍ਰਿਤਕ ਦਾ ਸਸਕਾਰ ਕੀਤਾ। ਇਹ ਘਟਨਾ ਪੁਲਸ ਚੌਕੀ ਆਤਮ ਪਾਰਕ ਦੇ ਅਧੀਨ ਆਉਂਦੇ ਮੁਹੱਲੇ ਮਨਜੀਤ ਨਗਰ ਦੀ ਹੈ, ਜਿੱਥੇ ਵੀਰਵਾਰ ਨੂੰ ਸਵੇਰੇ ਸਟੀਮ ਬਾਇਲਰ ਫਿਟਿੰਗ ਦਾ ਕੰਮ ਕਰਨ ਵਾਲੇ ਪਰਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਨੂੰ ਅਚਾਨਕ ਹਾਰਟ ਅਟੈਕ ਆ ਗਿਆ, ਜਿਸ 'ਤੇ ਪਰਿਵਾਰਕ ਮੈਂਬਰ ਡੀ. ਐੱਮ. ਸੀ. ਲੈ ਗਏ ਅਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੌਰਾਨ ਹਰਿਆਣਾ 'ਚ ਰਹਿਣ ਵਾਲੀ ਮ੍ਰਿਤਕ ਦੀ ਭੈਣ ਨੇ ਦਾਅਵਾ ਕੀਤਾ ਕਿ ਉਸ ਦਾ ਇਕ ਜਾਣਕਾਰ ਹਰਿਆਣਾ 'ਚ ਹੈ, ਜੋ ਪਾਠ-ਪੂਜਾ ਨਾਲ ਉਸ ਨੂੰ ਜਿਊਂਦਾ ਕਰ ਦੇਵੇਗਾ। ਪੂਜਾ ਪਾਠ ਦੇ ਸਾਮਾਨ ਲਈ ਤਾਂਤਰਿਕ ਦੇ ਖਾਤੇ 'ਚ 8 ਹਜ਼ਾਰ ਪਾ ਦਿੱਤੇ ਜਾਣ।
ਅੰਧ ਵਿਸ਼ਵਾਸ 'ਚ ਫਸੇ ਪਰਿਵਾਰ ਨੂੰ ਮ੍ਰਿਤਕ ਨੂੰ ਜ਼ਿੰਦਾ ਦੇਖਣ ਲਈ ਪੈਸੇ ਪਾ ਦਿੱਤੇ। ਉਕਤ ਢੋਂਗੀ ਵਿਅਕਤੀ ਪਰਿਵਾਰ ਨੂੰ ਦਾਅਵਾ ਕਰਦਾ ਰਿਹਾ ਕਿ ਜਲਦੀ ਠੀਕ ਹੋ ਜਾਵੇਗਾ। ਬਾਅਦ ਵਿਚ ਉਸ ਨੇ ਮ੍ਰਿਤਕ ਨੂੰ ਫਿਰ ਹਸਪਤਾਲ ਲੈ ਕੇ ਜਾਣ ਲਈ ਕਿਹਾ, ਜਿੱਥੇ ਸੀ. ਐੱਮ. ਸੀ. ਹਸਪਤਾਲ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ। ਇਸ ਦੇ ਬਾਵਜੂਦ ਉਕਤ ਪਰਿਵਾਰ ਉਸ ਦੀਆਂ ਗੱਲਾਂ 'ਚ ਇਸ ਤਰ੍ਹਾਂ ਫਸਿਆ ਕਿ ਲਾਸ਼ ਦਾ ਸਸਕਾਰ ਕਰਨ ਦੀ ਬਜਾਏ ਘਰ ਦੇ ਕਮਰੇ 'ਚ ਰੱਖ ਦਿੱਤੀ। ਅਗਲੇ ਦਿਨ ਲੁਧਿਆਣਾ ਪਹੁੰਚੇ ਉਕਤ ਢੋਂਗੀ ਨੇ ਕਮਰੇ 'ਚ ਪਹੁੰਚ ਕੇ ਕੁਝ ਛੂ-ਛੱਪ ਕੀਤਾ। ਉਧਰ 24 ਘੰਟੇ ਬੀਤ ਜਾਣ 'ਤੇ ਲਾਸ਼ 'ਚੋਂ ਬਦਬੂ ਆਉਣ ਲੱਗੀ, ਜਿਸਦੇ ਬਾਅਦ ਮੁਹੱਲੇ ਵਾਲੇ ਇਕੱਠੇ ਹੋਏ। ਪਹਿਲਾਂ ਜੰਮ ਕੇ ਉਸ ਦੀ ਛਿੱਤਰ ਪਰੇਡ ਕੀਤੀ ਅਤੇ ਪੁਲਸ ਹਵਾਲੇ ਕਰਕੇ ਲਾਸ਼ ਦਾ ਸਸਕਾਰ ਕਰਵਾਇਆ।
ਉਧਰ ਸਸਕਾਰ ਦੇ ਬਾਅਦ ਮ੍ਰਿਤਕ ਦੇ ਬੇਟੇ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਸਕੀ ਭੂਆ ਨੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਿਆਂ ਪੈਸੇ ਨਹੀਂ ਠੱਗੇ ਬਲਕਿ ਉਨ੍ਹਾਂ ਦੇ ਪਿਤਾ ਦੀ ਲਾਸ਼ ਨੂੰ ਵੀ ਖਰਾਬ ਕੀਤਾ। ਆਤਮ ਪਾਰਕ ਚੌਕੀ ਦੇ ਕਰਮਚਾਰੀਆਂ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਹੀ ਕਾਰਵਾਈ ਕੀਤੀ ਜਾਵੇਗੀ।
ਕਾਂਗਰਸ ਦਾ ਅਕਾਲੀਆਂ 'ਤੇ ਪਲਟਵਾਰ : 'ਨੌਜਵਾਨਾਂ ਦੀਆਂ ਪੱਗਾਂ ਤਾਂ ਪਿਛਲੇ ਪੰਜ ਸਾਲ ਅਕਾਲੀ ਉਛਾਲਦੇ ਰਹੇ'
NEXT STORY