ਹੁਸ਼ਿਆਰਪੁਰ, (ਅਮਰਿੰਦਰ)- ਅੱਜ ਸਵੇਰੇ 5 ਵਜੇ ਦੇ ਕਰੀਬ ਸ਼ਹਿਰ ਦੇ ਬਾਲ ਕ੍ਰਿਸ਼ਨ ਰੋਡ ’ਤੇ ਸਥਿਤ ਇਕ ਘਰ ’ਚੋਂ ਬਦਬੂ ਆਉਣ ਨਾਲ ਆਸਪਾਸ ਦੇ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ’ਤੇ ਪਹੁੰਚੀ ਥਾਣਾ ਸਿਟੀ ਪੁਲਸ ਦੇ ਮੁਲਾਜ਼ਮ ਜਦ ਦੀਵਾਰ ਟੱਪ ਕੇ ਅੰਦਰ ਗਏ ਤਾਂ ਦੇਖਿਆ ਕਿ ਬਰਾਂਡੇ ’ਚ ਰਾਕੇਸ਼ ਕੁਮਾਰ (55) ਪੁੱਤਰ ਯੁਗਲ ਕਿਸ਼ੋਰ ਦੀ ਗਲੀ-ਸਡ਼ੀ ਲਾਸ਼ ਕੁਰਸੀ ਦੇ ਥੱਲੇ ਪਈ ਸੀ ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ ’ਚ ਲੈ ਲਿਆ।
ਹੈਰਾਨੀ ਵਾਲੀ ਗੱਲ ਇਹ ਰਹੀ ਕਿ ਕਦੀ ਲੱਖਾਂ ’ਚ ਖੇਡਣ ਵਾਲੇ ਰਾਕੇਸ਼ ਦੀ ਲਾਸ਼ ਨੂੰ ਦੇਰ ਸ਼ਾਮ ਤੱਕ ਨਾ ਤਾਂ ਪੁਲਸ ਵਾਲੇ ਲਾਸ਼ ਨੂੰ ਘਰ ਭੇਜ ਰਹੇ ਸੀ ਤੇ ਨਾਂ ਹੀ ਮ੍ਰਿਤਕ ਰਾਕੇਸ਼ ਕੁਮਾਰ ਦਾ ਨਜ਼ਦੀਕੀ ਰਿਸ਼ਤੇਦਾਰ ਕੋਈ ਦਿਲਚਸਪੀ ਦਿਖਾ ਰਿਹਾ ਸੀ। ਮ੍ਰਿਤਕ ਦਾ ਜਵਾਨ ਬੇਟਾ ਅਰਜੁਨ ਵੈਸੇ ਹੀ ਪਿਛਲੇ ਕਾਫ਼ੀ ਸਮੇਂ ਤੋਂ ਘਰ ੋਂ ਬਾਹਰ ਹੀ ਰਹਿੰਦਾ ਸੀ। ਮੁਹੱਲੇ ਦੇ ਲੋਕਾਂ ਨੂੰ ਪ੍ਰੇਸ਼ਾਨੀ ਇਹ ਸੀ ਕਿ ਅਰਜੁਨ ਦਾ ਕੋਈ ਟਿਕਾਣਾ ਵੀ ਕਿਸੇ ਨੂੰ ਪਤਾ ਨਹੀਂ ਹੈ।
ਪਤਨੀ ਦੀ ਮੌਤ ਦੇ ਬਾਅਦ ਬੀਮਾਰ ਰਹਿਣ ਲੱਗਾ ਰਾਕੇਸ਼
ਮਿਲੀ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਜਵਾਨੀ ਦੇ ਦਿਨਾਂ ’ਚ ਸੋਨੇ-ਚਾਂਦੀ ਦਾ ਕਾਰੋਬਾਰ ਕਰਦਾ ਸੀ। ਕਾਰੋਬਾਰ ’ਚ ਘਾਟੇ ਦੇ ਬਾਅਦ ਉਹ ਪਿਛਲੇ 15 ਸਾਲਾਂ ਤੋਂ ਲੋਕਾਂ ਨਾਲ ਮਿਲਣਾ-ਜੁਲਣਾ ਬੰਦ ਕਰ ਦਿੱਤਾ ਸੀ। ਕਰੀਬ 6 ਸਾਲ ਪਹਿਲਾਂ ਪਤਨੀ ਦੀ ਮੌਤ ਹੋ ਜਾਣ ਤੇ ਸ਼ੂਗਰ ਦੀ ਬੀਮਾਰੀ ਤੋਂ ਪੀਡ਼ਤ ਹੋਣ ਦੇ ਬਾਅਦ ਰਾਕੇਸ਼ ਕੁਮਾਰ ਘਰ ’ਚ ਚੁੱਪਚਾਪ ਇਕੱਲਾ ਹੀ ਪਿਆ ਰਹਿੰਦਾ ਸੀ। ਗੁਅਾਂਢੀਆਂ ਦੀ ਮੰਨੀਏ ਤਾਂ ਲੰਬੇ ਸਮੇਂ ਤੋਂ ਉਹ ਬੀਮਾਰ ਚੱਲ ਰਿਹਾ ਸੀ। ਇਥੇ ਇਹ ਵੀ ਵਰਣਨਯੋਗ ਹੈ ਕਿ ਰਾਕੇਸ਼ ਕੁਮਾਰ ਦੇ ਆਲੀਸ਼ਾਨ ਘਰ ਦੇ ਕਮਰੇ ’ਚ ਸਾਰੇ ਪੱਖੇ ਤੇ ਏ.ਸੀ. ਚੱਲ ਰਿਹਾ ਸੀ ਤੇ ਟੀ.ਵੀ. ਵੀ ਆਨ ਸੀ। ਪੁਲਸ ਨੂੰ ਲੱਗਦਾ ਹੈ ਕਿ ਕੁਝ ਦਿਨ ਪਹਿਲਾਂ ਬਾਹਰ ਕੁਰਸੀ ’ਤੇ ਬੈਠਣ ਦੌਰਾਨ ਹਾਰਟ ਅਟੈਕ ਆਉਣ ਨਾਲ ਡਿੱਗ ਕੇ ਰਾਕੇਸ਼ ਦੀ ਮੌਤ ਹੋਈ ਹੋਵੇਗੀ। ਘਰ ’ਚ ਕਿਸੇ ਦਾ ਆਉਣਾ ਜਾਣਾ ਨਾ ਹੋਣ ਨਾਲ ਕਿਸੇ ਨੂੰ ਉਸ ਦੇ ਮਰਨ ਦੀ ਭਿਣਕ ਨਹੀਂ ਲੱਗ ਸਕੀ।
ਪਰਸ ਖੋਹਣ ਵਾਲੇ ਨੌਜਵਾਨ ਨੂੰ ਦਬੋਚ ਕੇ ਕੀਤਾ ਪੁਲਸ ਹਵਾਲੇ
NEXT STORY