ਜਲੰਧਰ (ਖੁਰਾਣਾ)–ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੇ ਬਾਵਜੂਦ ਜਲੰਧਰ ਨਗਰ ਨਿਗਮ ਵਿਚ ਭ੍ਰਿਸ਼ਟਾਚਾਰ ਰੁਕਦਾ ਨਜ਼ਰ ਨਹੀਂ ਆ ਰਿਹਾ ਸੀ ਪਰ ਹੁਣ 'ਆਪ' ਸਰਕਾਰ ਨੇ ਸਖ਼ਤੀ ਵਿਖਾਉਣੀ ਸ਼ੁਰੂ ਕਰ ਦਿੱਤੀ ਹੈ। ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਦੀ ਸ਼ੁਰੂਆਤ ਜਲੰਧਰ ਨਗਰ ਨਿਗਮ ਤੋਂ ਹੀ ਕੀਤੀ ਗਈ ਹੈ, ਜਿੱਥੇ ਬਿਲਡਿੰਗ ਵਿਭਾਗ ਨਾਲ ਸਬੰਧਤ 2 ਵੱਡੇ ਅਧਿਕਾਰੀ ਅਤੇ ‘ਆਪ’ ਵਿਧਾਇਕ ਰਮਨ ਅਰੋੜਾ ਤਕ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਹ ਕਾਰਵਾਈ ਸਟੇਟ ਵਿਜੀਲੈਂਸ ਵੱਲੋਂ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਜਲੰਧਰ ਨਗਰ ਨਿਗਮ ਵਿਚ ਪਿਛਲੇ ਕੁਝ ਸਮੇਂ ਤੋਂ ਆਊਟਸੋਰਸ ਆਧਾਰ ’ਤੇ ਰੱਖੇ ਗਏ ਜੇ. ਈ. (ਜੂਨੀਅਰ ਇੰਜੀਨੀਅਰ) ਅਤੇ ਐੱਸ. ਡੀ. ਓ. (ਸਬ-ਡਿਵੀਜ਼ਨਲ ਆਫ਼ਿਸਰ) ਭ੍ਰਿਸ਼ਟਾਚਾਰ ਦੀ ਮੁੱਖ ਕੜੀ ਬਣਦੇ ਜਾ ਰਹੇ ਹਨ। ਸੂਤਰਾਂ ਮੁਤਾਬਕ 3 ਸਾਲ ਪਹਿਲਾਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਦੀ ਸਥਿਤੀ ਸੁਧਾਰਨ ਲਈ 50 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ, ਉਦੋਂ ਨਿਗਮ ਦੇ ਕੁਝ ਕੱਚੇ ਜੇ. ਈਜ਼ ਨੇ ਫਾਲਤੂ ਅਤੇ ਫਰਜ਼ੀ ਐਸਟੀਮੇਟ ਬਣਾ ਕੇ ਕਰੋੜਾਂ ਦੀ ਬਾਂਦਰਵੰਡ ਦੀ ਕੋਸ਼ਿਸ਼ ਕੀਤੀ ਸੀ। ਇਸ ਮਾਮਲੇ ਦੀ ਜਾਂਚ ਲਈ ਚੰਡੀਗੜ੍ਹ ਤੋਂ ਲੋਕਲ ਬਾਡੀਜ਼ ਵਿਭਾਗ ਦੇ ਅਧਿਕਾਰੀਆਂ ਨੇ ਮੁਕੁਲ ਸੋਨੀਅਤੇ ਅਸ਼ਵਨੀ ਚੌਧਰੀ ਨੂੰ ਜਲੰਧਰ ਭੇਜਿਆ ਸੀ, ਜਿਨ੍ਹਾਂ ਨੇ ਆਪਣੀ ਜਾਂਚ ਵਿਚ ਕਰੋੜਾਂ ਰੁਪਏ ਦੇ ਐਸਟੀਮੇਟ ਨੂੰ ਗਲਤ ਦੱਸਦੇ ਹੋਏ ਰੱਦ ਕਰ ਦਿੱਤਾ। ਇਨ੍ਹਾਂ ਫਰਜ਼ੀ ਐਸਟੀਮੇਟਾਂ ਦੇ ਪਿੱਛੇ ਨਿਗਮ ਦੇ ਕੁਝ ਆਊਟਸੋਰਸ ਜੇ. ਈਜ਼ ਦਾ ਸਿੱਧਾ ਹੱਥ ਸੀ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਕਿਸੇ ’ਤੇ ਕੋਈ ਕਾਰਵਾਈ ਨਹੀਂ ਹੋਈ।
ਇਹ ਵੀ ਪੜ੍ਹੋ: ਪਟਿਆਲਾ 'ਚ ਵੱਡਾ ਐਨਕਾਊਂਟਰ, ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ
ਬਿਨਾਂ ਟੈਂਡਰ ਦੇ ਕਰਵਾਏ ਗਏ ਕਰੋੜਾਂ ਦੇ ਕੰਮ
ਇਸ ਦੇ ਬਾਅਦ ਇਕ ਹੋਰ ਘਪਲਾ ਸਾਹਮਣੇ ਆਇਆ, ਜਿਸ ਵਿਚ ਬਿਨਾਂ ਟੈਂਡਰ ਦੇ ਨਿਗਮ ਅਧਿਕਾਰੀਆਂ ਵੱਲੋਂ ਚਹੇਤੇ ਠੇਕੇਦਾਰਾਂ ਨੂੰ ਕਰੋੜਾਂ ਰੁਪਏ ਦੇ ਕੰਮ ਅਲਾਟ ਕਰ ਦਿੱਤੇ ਗਏ। ਇਨ੍ਹਾਂ ਕੰਮਾਂ ਨਾਲ ਸਬੰਧਤ ਵਧੇਰੇ ਐਸਟੀਮੇਟ ਵੀ ਕੱਚੇ ਜੇ. ਈਜ਼ ਵੱਲੋਂ ਬਣਾਏ ਗਏ ਸਨ। ਦੋਸ਼ ਹੈ ਕਿ ਕਈ ਕੰਮ ਤਾਂ ਹੋਏ ਹੀ ਨਹੀਂ ਅਤੇ ਕਈ ਅਧੂਰੇ ਛੱਡ ਦਿੱਤੇ ਗਏ। ਵਿਜੀਲੈਂਸ ਨੇ ਇਸ ਮਾਮਲੇ ਦਾ ਪੂਰਾ ਰਿਕਾਰਡ ਮੰਗਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜੇ. ਈ. ਤੇ ਐੱਸ. ਡੀ. ਓ. ਦੇ ਬਿਆਨ ਕਲਮਬੱਧ ਕਰ ਲਏ ਹਨ, ਜੋ ਉਨ੍ਹਾਂ ਲਈ ਭਵਿੱਖ ਵਿਚ ਪ੍ਰੇਸ਼ਾਨੀ ਦਾ ਸਬੱਬ ਬਣ ਸਕਦੇ ਹਨ।
ਇਹ ਵੀ ਪੜ੍ਹੋ: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ! ਆਟਾ ਮਿੱਲ 'ਚ ਚੱਲੀਆਂ ਗੋਲ਼ੀਆਂ, ਇਕ ਦੀ ਮੌਤ
ਹੁਣ ਐੱਸ. ਟੀ. ਪੀ. ਘਪਲਾ ਵੀ ਆਇਆ ਸਾਹਮਣੇ
ਹੁਣ ਨਿਗਮ ਵਿਚ ਇਕ ਤੀਜਾ ਵੱਡਾ ਘਪਲਾ ਸੀਵਰੇਜ ਟਰੀਟਮੈਂਟ ਪਲਾਂਟ (ਐੱਸ. ਟੀ. ਪੀ.) ਦੇ ਸੰਚਾਲਨ ਨੂੰ ਲੈ ਕੇ ਸਾਹਮਣੇ ਆਇਆ ਹੈ। ਮੇਅਰ ਵਨੀਤ ਧੀਰ ਅਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਜੈਤੇਵਾਲੀ ਐੱਸ. ਟੀ. ਪੀ. ’ਤੇ ਅਚਾਨਕ ਛਾਪੇਮਾਰੀ ਕੀਤੀ, ਜਿਸ ਵਿਚ ਸਾਹਮਣੇ ਆਇਆ ਕਿ ਕਰੋੜਾਂ ਰੁਪਏ ਦਾ ਟੈਂਡਰ ਲੈ ਕੇ ਕੰਮ ਕਰਨ ਵਾਲੀ ਕੰਪਨੀ ਪਲਾਂਟ ਨੂੰ ਸਹੀ ਢੰਗ ਨਾਲ ਚਲਾ ਹੀ ਨਹੀਂ ਰਹੀ।
ਇਹ ਵੀ ਪੜ੍ਹੋ: ਪੰਜਾਬ DGP ਵੱਲੋਂ ਅੱਤਵਾਦ ਖ਼ਿਲਾਫ਼ ਹਾਈਟੈੱਕ ਜੰਗ ਦਾ ਐਲਾਨ, ਅਧਿਕਾਰੀਆਂ ਨੂੰ ਦਿੱਤੇ ਹੁਕਮ
ਐੱਸ. ਟੀ. ਪੀ. ਦੀਆਂ ਮੋਟਰਾਂ ਖਰਾਬ ਮਿਲੀਆਂ ਅਤੇ ਪਲਾਂਟ ਪੂਰੀ ਤਰ੍ਹਾਂ ਬੰਦ ਮਿਲਿਆ, ਜਿਸ ਤੋਂ ਇਹ ਵੀ ਸਾਫ ਹੋ ਗਿਆ ਕਿ ਰਾਮਾ ਮੰਡੀ, ਦਕੋਹਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਸੀਵਰੇਜ ਜਾਮ ਦੀ ਸਮੱਸਿਆ ਪਲਾਂਟ ਦੀ ਲਾਪ੍ਰਵਾਹੀ ਕਾਰਨ ਹੋ ਰਹੀ ਸੀ। ਛਾਪੇਮਾਰੀ ਤੋਂ ਬਾਅਦ ਨਿਗਮ ਕਮਿਸ਼ਨਰ ਨੂੰ ਠੇਕਾ ਲੈਣ ਵਾਲੀ ਕੰਪਨੀ ਅਤੇ ਐੱਸ. ਡੀ. ਓ. ਗਗਨ ਲੂਥਰਾ ਨੂੰ ਨੋਟਿਸ ਭੇਜਣ ਦੇ ਨਿਰਦੇਸ਼ ਦਿੱਤੇ ਗਏ ਹਨ।
ਐੱਸ. ਟੀ. ਪੀ. ਦਾ ਚਾਰਜ ਲੰਮੇ ਸਮੇਂ ਤੋਂ ਗਗਨ ਲੂਥਰਾ ਕੋਲ
ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਦੱਸਿਆ ਕਿ ਐੱਸ. ਟੀ. ਪੀ. ਦਾ ਚਾਰਜ ਲੰਮੇ ਸਮੇਂ ਤੋਂ ਆਊਟਸੋਰਸ ਆਧਾਰ ’ਤੇ ਕੰਮ ਕਰ ਰਹੇ ਐੱਸ. ਡੀ. ਓ. ਗਗਨ ਲੂਥਰਾ ਕੋਲ ਹੈ। ਉਨ੍ਹਾਂ ਕਿਹਾ ਕਿ ਜੇਕਰ ਜੈਤੇਵਾਲੀ ਪਲਾਂਟ ਦੇ ਹਾਲਾਤ ਇੰਨੇ ਖਰਾਬ ਹਨ ਤਾਂ ਬਾਕੀ ਸ਼ਹਿਰ ਦੇ ਐੱਸ. ਟੀ. ਪੀਜ਼ ਦੀ ਹਾਲਤ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਨਿਗਮ ਅਧਿਕਾਰੀ ਦੌਰੇ ਤੋਂ ਪਹਿਲਾਂ ਸੂਚਨਾ ਦੇ ਦਿੰਦੇ ਸਨ, ਜਿਸ ਨਾਲ ਸਭ ਕੁਝ ਮੈਨੇਜ ਕਰ ਦਿੱਤਾ ਜਾਂਦਾ ਸੀ ਪਰ ਹੁਣ ਅਚਾਨਕ ਛਾਪੇਮਾਰੀ ਨਾਲ ਅਸਲੀਅਤ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ: ਬਰਨਾਲਾ ਤੋਂ ਵੱਡੀ ਖ਼ਬਰ: ਵੀਜ਼ਾ ਰਿਫ਼ਿਊਜ਼ਲ ਨੇ ਲਈ ਨੌਜਵਾਨ ਦੀ ਜਾਨ, ਗੋਲ਼ੀ ਮਾਰ ਕੀਤੀ ਖ਼ੁਦਕੁਸ਼ੀ
ਹੁਣ ਜਾ ਕੇ ਸੁਧਰਨ ਲੱਗੇ ਪਲਾਂਟ ਦੇ ਹਾਲਾਤ
ਪਤਾ ਲੱਗਾ ਹੈ ਕਿ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਦੇ ਦੌਰੇ ਤੋਂ ਬਾਅਦ ਸਬੰਧਤ ਕੰਪਨੀ ਨੇ ਹਰਕਤ ਵਿਚ ਆਉਂਦੇ ਹੋਏ ਪਲਾਂਟ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ। ਨਵੀਆਂ ਮੋਟਰਾਂ ਲਾਉਣ, ਪੈਨਲ ਫਿੱਟ ਕਰਨ ਅਤੇ ਮਸ਼ੀਨਰੀ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਕੰਪਨੀ ਨੂੰ ਨੋਟਿਸ ਭੇਜਿਆ ਜਾਵੇਗਾ ਅਤੇ ਉਸ ’ਤੇ ਜੁਰਮਾਨਾ ਵੀ ਲਾਇਆ ਜਾਵੇਗਾ। ਕੰਪਨੀ ਨਾਲ ਕੀਤਾ ਗਿਆ ਐਗਰੀਮੈਂਟ ਵੀ ਰੱਦ ਹੋ ਸਕਦਾ ਹੈ ਅਤੇ ਨਾਲ ਹੀ ਐੱਸ. ਡੀ. ਓ. ਗਗਨ ਲੂਥਰਾ ਤੋਂ ਵੀ ਜਵਾਬ ਤਲਬ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਐਤਵਾਰ ਦੀ ਛੁੱਟੀ ਦਾ ਮਜ਼ਾ ਖ਼ਰਾਬ ਕਰੇਗਾ Power Cut! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬਿਜਲੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਟਿਆਲਾ 'ਚ ਵੱਡਾ ਐਨਕਾਊਂਟਰ, ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ
NEXT STORY