ਬਠਿੰਡਾ (ਸੁਖਵਿੰਦਰ) : ਸੰਤਪੁਰਾ ਰੋਡ ’ਤੇ ਵਾਸ਼ਿੰਗ ਲਾਈਨਾਂ ਕੋਲ ਰੇਲ ਗੱਡੀ ਹੇਠਾਂ ਆਉਣ ਨਾਲ ਇਕ ਔਰਤ ਦੀ ਮੌਤ ਹੋ ਗਈ। ਮ੍ਰਿਤਕਾਂ ਨੂੰ ਸਹਾਰਾ ਦੀ ਲਾਈਫ ਸੇਵਿੰਗ ਬ੍ਰਿਗੇਡ ਵੱਲੋਂ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਅਨੁਸਾਰ ਸੰਤਪੁਰਾ ਰੋਡ ’ਤੇ ਵਾਸਿੰਗ ਲਾਈਨਾਂ ਨਜ਼ਦੀਕ ਇਕ ਔਰਤ ਚੱਲਦੀ ਰੇਲ ਗੱਡੀ ਤੋਂ ਉਤਰਦੇ ਸਮੇਂ ਗੱਡੀ ਦੀ ਲਪੇਟ ’ਚ ਆ ਗਈ।
ਹਾਦਸੇ ਦੌਰਾਨ ਉਸ ਦੀਆਂ ਦੋਵੇਂ ਲੱਤਾਂ ਵੱਢੀਆਂ ਗਈਆਂ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਸੰਸਥਾ ਵਰਕਰ ਅਤੇ ਜੀ. ਆਰ. ਪੀ. ਦੇ ਮੁਲਾਜ਼ਮ ਮੌਕੇ ’ਤੇ ਪਹੁੰਚੇ। ਪੜਤਾਲ ਦੌਰਾਨ ਮ੍ਰਿਤਕ ਕੋਲੋਂ 1900 ਰੁਪਏ ਨਕਦ ਸਨ। ਇਸ ਤੋਂ ਇਲਾਵਾ ਅਜਿਹਾ ਕੋਈ ਕਾਗਜ਼ ਨਹੀਂ ਮਿਲਿਆ, ਜਿਸ ਨਾਲ ਉਸਦੀ ਸਨਾਖਤ ਕੀਤੀ ਜਾ ਸਕੇ । ਸਹਾਰਾ ਵੱਲੋਂ ਮ੍ਰਿਤਕਾਂ ਦੀ ਸ਼ਨਾਖਤ ਲਈ ਯਤਨ ਕੀਤੇ ਜਾ ਰਹੇ ਹਨ।
ਵਾਤਾਵਰਣ ਦੀ ਸੇਵਾ, ਸੰਗਤ ਨੇ 3 ਘੰਟਿਆਂ 'ਚ ਬਦਲੀ ਬਿਸਤ ਦੋਆਬ ਨਹਿਰ ਦੀ ਤਸਵੀਰ
NEXT STORY