ਗਿੱਦੜਬਾਹਾ (ਕੁਲਭੂਸ਼ਨ,ਸੰਧਿਆ) - ਬੀਤੀ 28 ਦਸੰਬਰ ਦੀ ਸ਼ਾਮ ਮਾਨਸਿਕ ਪ੍ਰੇਸ਼ਾਨੀ ਕਾਰਨ ਕਾਰ ਸਮੇਤ ਨਹਿਰ 'ਚ ਛਾਲ ਕਰਨ ਵਾਲੇ ਗਿੱਦੜਬਾਹਾ ਦੇ ਆੜ੍ਹਤੀ ਸ਼ਮਿੰਦਰ ਸਿੰਘ ਰੁਖ਼ਾਲਾ ਦੀ ਲਾਸ਼ ਅਤੇ ਉਸ ਦੀ ਕਾਰ ਨੂੰ 6ਵੇਂ ਦਿਨ ਗੋਤਾਖੋਰਾਂ ਵੱਲੋਂ ਲੱਭ ਲਿਆ ਗਿਆ। ਬੀਤੀ ਸ਼ਾਮ ਪੀੜਤ ਪਰਿਵਾਰ ਵੱਲੋਂ ਪਿੰਡ ਨਰੂਆਣਾ (ਜੀਂਦ) ਤੋਂ ਚਾਰ ਗੋਤਾਖੋਰਾਂ ਨੂੰ ਸ਼ਮਿੰਦਰ ਸਿੰਘ ਰੁਖ਼ਾਲਾ ਤੇ ਉਸ ਦੀ ਕਾਰ ਦੀ ਭਾਲ ਲਈ ਬੁਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਗੋਤਾਖੋਰਾਂ ਦੀ ਟੀਮ ਦੇ ਮੁਖੀ ਬਬਲੀ ਨੇ ਦੱਸਿਆ ਕਿ ਉਸ ਦੀ ਟੀਮ 'ਚ ਉਸ ਸਮੇਤ ਕੁਲ 4 ਗੋਤਾਖੋਰ ਹਨ ਅਤੇ ਉਨ੍ਹਾਂ ਬੀਤੇ ਦਿਨ ਨਹਿਰ 'ਚ ਕਰੀਬ 6 ਘੰਟੇ ਕਾਰ ਦੀ ਭਾਲ ਕੀਤੀ ਅਤੇ ਅੱਜ ਮੁੜ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਅਤੇ ਇਕ ਘੰਟੇ 'ਚ ਹੀ ਕਾਰ ਦੀ ਭਾਲ ਕਰ ਲਈ ਗਈ।
ਨਹਿਰ 'ਚ ਉਕਤ ਕਾਰ ਸਿਲਟ ਵਿਚ ਧਸੀ ਹੋਈ ਸੀ। ਉਨ੍ਹਾਂ ਦੱਸਿਆ ਕਿ ਕਾਰ ਨੂੰ ਵੱਡੀ ਕਰੇਨ ਦੀ ਮਦਦ ਨਾਲ ਨਹਿਰ 'ਚੋਂ ਬਾਹਰ ਕੱਢਿਆ ਗਿਆ। ਉਨ੍ਹਾਂ ਦੱਸਿਆ ਕਿ ਕਾਰ ਵਿਚ ਵੀ ਸਿਲਟ ਬਹੁਤ ਜ਼ਿਆਦਾ ਸੀ, ਕਾਰ ਚਾਲਕ ਸ਼ਮਿੰਦਰ ਸਿੰਘ ਦੀ ਲਾਸ਼ ਸਿਲਟ ਨਾਲ ਪੂਰੀ ਤਰ੍ਹਾਂ ਲਿਪਟੀ ਹੋਈ ਸੀ।
ਦੂਜੇ ਪਾਸੇ ਇਸ ਸਬੰਧੀ ਥਾਣਾ ਗਿੱਦੜਬਾਹਾ ਦੇ ਐੱਸ. ਐੱਚ. ਓ. ਧਰਮਪਾਲ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਸ਼ਮਿੰਦਰ ਸਿੰਘ ਰੁਖ਼ਾਲਾ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਪਹੁੰਚਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਡਾਕਟਰਾਂ ਨੇ ਹੜਤਾਲ ਕਰ ਕੇ ਓ. ਪੀ. ਡੀ. ਰੱਖੀ ਬੰਦ
NEXT STORY